ਪੀਰ ਬਾਬਾ ਅਹਿਮਦ ਸ਼ਾਹ ਦੀ ਦਰਗਾਹ ਟਿੱਬਾ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ

Spread the love
ਕਪੂਰਥਲਾ, 9 ਜੂਨ ( ਕੌੜਾ )- ਪੀਰ ਬਾਬਾ ਅਹਿਮਦ ਸ਼ਾਹ ਦੇ ਦੀ ਦਰਗਾਹ ਟਿੱਬਾ ਵਿਖੇ ਜੋੜ ਮੇਲਾ ਪ੍ਰਬੰਧਕ ਕਮੇਟੀ ਬਾਬਾ ਅਹਿਮਦ ਸ਼ਾਹ ਟਿੱਬਾ ਵੱਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ, ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ । ਪੀਰ ਬਾਬਾ ਅਹਿਮਦ ਸ਼ਾਹ ਜੀ ਦੀ ਦਰਗਾਹ ਤੇ ਮੁੱਖ ਸੇਵਾਦਾਰ ਬਾਬਾ ਬੀਰੇ ਸ਼ਾਹ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਸੱਭਿਆਚਾਰਿਕ ਪ੍ਰੋਗਰਾਮ ਦਾ ਆਗਾਜ ਮੰਨੂ ਭੱਟੀ ਤੇ ਜੱਸੀ ਦੀ ਜੋੜੀ ਨੇ ਧਾਰਮਿਕ ਗੀਤ ਰਾਹੀਂ ਕੀਤਾ। ਸੂਫੀ ਹੁਸੈਨ ਸਿਸਟਰ ਵੱਲੋਂ ਆਪਣੇ ਸੂਫੀ ਕਲਾਮ ਰਾਹੀਂ ਪੀਰ ਬਾਬਾ ਅਹਿਮਦ ਸ਼ਾਹ ਜੀ ਦੇ ਗੁਣ ਗਾਇਨ ਕਰਦਿਆਂ ਸਰੋਤਿਆਂ ਨਾਲ ਸਾਂਝ ਪਾਈ। ਸ਼ਕੀਲ ਬਿਲਾ ਪੰਜਾਬੀ ਗਾਇਕ ਵੱਲੋਂ ਪ੍ਰਬੰਧਕਾਂ ਵੱਲੋਂ ਦਿੱਤੇ ਟਾਈਮ ਅਨੁਸਾਰ ਆਪਣੇ ਮਨ ਪਸੰਦ ਦੇ ਕੀਤਾ ਨਾਲ ਸਰੋਤਿਆਂ ਨੂੰ ਖੁਸ਼ ਕੀਤਾ। ਅਖੀਰ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੀ ਮੁੱਖ ਦੋਗਾਣਾ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਸਿੰਘ ਗੁਲਸ਼ਨ ਨੇ ਸਟੇਜ ਤੇ ਆਮਦ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਮਨਜਿੰਦਰ ਗੁਲਸ਼ਨ ਨੇ ਕੀਤੀ ਉਪਰੰਤ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਵੱਲੋਂ ਆਪਣੇ ਨਵੇਂ ਪੁਰਾਣੇ ਗੀਤਾਂ ਅਤੇ ਸਰੋਤਿਆਂ ਦੀ ਪਸੰਦ ਦੇ ਗੀਤਾਂ ਨਾਲ ਖਚਾ ਖੱਚ ਭਰੇ ਪੰਡਾਲ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਤੇ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਦਾ ਗ੍ਰਾਮ ਪੰਚਾਇਤ ਅਤੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਏ ਸਮੂਹ ਗੀਤਕਾਰਾਂ ਜੋੜ ਮੇਲੇ ਵਿੱਚ ਸਾਊਂਡ ਵਾਲੇ, ਵੱਖ-ਵੱਖ ਛਬੀਲਾਂ ਲਾਉਣ ਵਾਲੇ ਨੌਜਵਾਨਾਂ, ਲੰਗਰ ਦੇ ਸੇਵਾਦਾਰਾਂ, ਲਾਈਵ ਕਰਨ ਵਾਲੇ ਸੱਜਣਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ ।ਸਟੇਜ ਸੰਚਾਲਨ ਦੀ ਭੂਮਿਕਾ ਮੁਖਤਾਰ ਸੋਹਤਾ ਸੂਫੀ ਲੇਖਕ ਅਤੇ ਸੋਢੀ ਟਿੱਬਾ ਕਬੱਡੀ ਕਮੈਂਟੇਟਰ ਨੇ ਬਖੂਬੀ ਨਿਭਾਈ। ਸਮਾਗਮ ਦੀ ਸਮਾਪਤੀ ਉਪਰੰਤ ਅਮੀਰ ਖਾਂ ਬਬਲੂ ਪ੍ਰਧਾਨ ਬਾਬਾ ਅਹਿਮਦ ਸ਼ਾਹ ਪ੍ਰਬੰਧਕ ਕਮੇਟੀ ਟਿੱਬਾ ਨੇ ਕਿਹਾ ਕਿ ਯੋਧਿਆ, ਸ਼ਹੀਦਾਂ, ਪੀਰਾਂ , ਫਕੀਰਾਂ ਤੇ ਕਰਾਂ ਦੇ ਜੋੜ ਮੇਲੇ ਸਾਡੀ ਸਾਂਝੀ ਵਾਲਤਾ ਦੇ ਪ੍ਰਤੀਕ ਹਨ। ਜਿਨਾਂ ਦੇ ਪੂਰਨਿਆਂ ਤੇ ਚਲਦੀ ਹੋਈ ਨੌਜਵਾਨੀ ਨਸ਼ਿਆਂ ਵਰਗੇ ਬਰਿਆਈ ਤੋਂ ਬਚਦੀ ਹੈ ਇਹੀ ਕਾਰਨ ਹੈ ਕਿ ਅਸੀਂ ਸਾਰੇ ਧਰਮਾਂ ਵਾਲੇ ਲੋਕ ਰਲ ਕੇ ਜੋੜ ਮੇਲੇ ਮਨਾਉਂਦੇ ਹਾਂ। ਇਸ ਮੌਕੇ ਉਨਾਂ ਬਾਬਾ ਅਹਿਮਦ ਸ਼ਾਹ ਦੇ ਜੋੜ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਹਿਯੋਗੀ ਸੱਜਣਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕੀਤਾ।  ਇਸ ਮੌਕੇ ਤੇ ਸਰਪੰਚ ਗੁਰਮੀਤ ਕੌਰ, ਬਲਵਿੰਦਰ ਕੌਰ ,ਹਰਜਿੰਦਰ ਕੌਰ, ਜਤਿੰਦਰ ਸਿੰਘ , ਸਰਵਣ ਸਿੰਘ ,ਪਰਮਜੀਤ ਸਿੰਘ ,ਬਖਸ਼ੀਸ਼ ਸਿੰਘ ਸਾਰੇ ਮੈਂਬਰ ਪੰਚਾਇਤ, ਮੁਹੰਮਦ ਰਫੀ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ, ਪ੍ਰਬੰਧਕਾਂ ਵਿੱਚ ਅਮੀਰ ਖਾਨ ਬਬਲਾ, ਕੁਲਵੰਤ ਸਿੰਘ ਸੂਲਾ ਸੀਨੀਅਰ ਮੀਤ ਪ੍ਰਧਾਨ , ਸਰਵਣ ਸਿੰਘ ਮੀਤ ਪ੍ਰਧਾਨ, ਹਰਮਲਦਾਸ ਸੈਕਟਰੀ, ਸੁਖਜੀਤ ਸਿੰਘ ਖੰਭ ਪ੍ਰੈਸ ਸਕੱਤਰ, ਲਵਪ੍ਰੀਤ ਸਿੰਘ ਸਹਾਇਕ ਕੈਸ਼ੀਅਰ, ਜਤਿੰਦਰ ਸਿੰਘ, ਇੰਦਰਜੀਤ ਸਿੰਘ ਲਿਫਟਰ ,ਲਾਡੀ ਜੱਟ, ਜਗਤਾਰ ਸਿੰਘ ,ਜਸਮੀਨ ਸਿੰਘ ਲਾਡੀ, ਰਾਜਨ ਸੋਹਲ ਸਾਰੇ ਮੈਂਬਰ ਤੋ ਇਲਾਵਾ ਹਰਭਜਨ ਸਿੰਘ ਉੱਗੇ ਪੰਜਾਬੀ ਗੀਤਕਾਰ, ਦਲਜੀਤ ਸਿੰਘ ਐਡਵੋਕੇਟ , ਬਲਜੀਤ ਸਿੰਘ ਸਾਬਕਾ ਸਰਪੰਚ , ਬੀਬੀ ਜਸਵਿੰਦਰ ਕੌਰ ਭਗਤ ਸਾਬਕਾ ਸਰਪੰਚ, ਜੋਗਾ ਸਿੰਘ ਨੰਬਰਦਾਰ ਅਤੇ ਜਿਲਾ ਪਰਿਸ਼ਦ ਮੈਂਬਰ, ਸੁਖਵਿੰਦਰ ਸਿੰਘ ਸਰਪੰਚ ਠੱਟਾ ਨਵਾਂ, ਡਾਕਟਰ ਸਤਬੀਰ ਸਿੰਘ, ਕਿਸਾਨ ਆਗੂ ਅਮਰਜੀਤ ਸਿੰਘ ਥਿੰਦ, ਪ੍ਰਭ ਦਿਆਲ ਸਿੰਘ ਸੈਦਪੁਰ, ਸਰਪੰਚ ਲਖਵਿੰਦਰ ਸਿੰਘ ਸੈਦਪੁਰ, ਗਿਆਨ ਸਿੰਘ ਸੂਲਾ,  ਮਾਸਟਰ ਬਲਵੀਰ ਸਿੰਘ ਬੀਰਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *