ਉਰਦੂ ਭਾਸ਼ਾ ਸਿੱਖਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ  ਉਰਦੂ ਆਮੋਜ਼’ ਕੋਰਸ ਲਈ ਦਾਖਲੇ ਸ਼ੁਰੂ

Spread the love

ਅੰਮ੍ਰਿਤਸਰ 10 ਜੂਨ( ਮਨਜੀਤ ਸਿੰਘ ਸ਼ੇਰਗਿੱਲ ) ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਜ਼ਿਲ੍ਹਾ ਪੱਧਰ ‘ਤੇ ਛੇ ਮਹੀਨੇ ਦਾ ਕੋਰਸ ਉਰਦੂ ਆਮੋਜ਼ ਚਲਾਇਆ ਜਾਂਦਾ ਹੈ। ਇਸ ਸਬੰਧੀ ਜਨਵਰੀ ਤੋਂ ਜੂਨ ਅਤੇ ਜੁਲਾਈ ਤੋਂ ਦਸੰਬਰ ਸਾਲ ਵਿੱਚ ਦੋ ਸੈਸ਼ਨ ਚਲਦੇ ਹਨ। ਜ਼ਿਲ੍ਹਾ ਭਾਸ਼ਾ ਦਫ਼ਤਰ,ਅੰਮ੍ਰਿਤਸਰ ਵੱਲੋਂ ਜੁਲਾਈ 2026 ਤੋਂ ਦਸੰਬਰ 2026 ਦੇ ਸੈਸ਼ਨ ਲਈ ਦਾਖਲੇ ਹਿੱਤ ਆਖਰੀ ਮਿਤੀ 30 ਜੂਨ 2026 ਨਿਰਧਾਰਤ ਕੀਤੀ ਗਈ ਹੈ। ਇਸ ਕੋਰਸ ਵਿੱਚ ਕਿਸੇ ਵੀ ਉਮਰ ਦਾ ਵਿਅਕਤੀ, ਸਰਕਾਰੀ ਕਰਮਚਾਰੀ/ ਅਧਿਕਾਰੀ, ਅਰਧ- ਸਰਕਾਰੀ ਕਰਮਚਾਰੀ, ਵਿਦਿਆਰਥੀ/ ਕਾਰੋਬਾਰੀ ਦਾਖਲਾ ਲੈ ਸਕਦਾ ਹੈ। ਇਸ ਸਮੁੱਚੇ ਕੋਰਸ ਦੀ ਫੀਸ ਵਿਭਾਗ ਵੱਲੋਂ 500 ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਸ ਕੋਰਸ ਦੀ ਜਮਾਤ ਦਾ ਸਮਾਂ ਸ਼ਾਮ 5 ਤੋਂ 6 ਵਜੇ ਤੱਕ ਇੱਕ ਘੰਟੇ ਦਾ ਹੁੰਦਾ ਹੈ। ਕੋਰਸ ਨੂੰ ਕਰਨ ਉਪਰੰਤ ਵਿਭਾਗ ਨਿਰਧਾਰਿਤ ਪਾਠਕ੍ਰਮ ਵਿੱਚੋਂ ਪ੍ਰੀਖਿਆ ਲੈਂਦਾ ਹੈ ਅਤੇ ਪਾਸ ਹੋਣ ਵਾਲੇ ਵਿਅਕਤੀ ਨੂੰ ਸਰਟੀਫਿਕੇਟ ਜਾਰੀ ਕਰਦਾ ਹੈ। ਉਰਦੂ ਜਮਾਤਾਂ ਦੇ ਚਾਹਵਾਨ ਉਮੀਦਵਾਰ ਫਾਰਮ, ਫੋਟੋ, ਆਧਾਰ ਕਾਰਡ ਤੇ ਮੁਕੰਮਲ ਵਿਦਿਅਕ ਯੋਗਤਾ ਦੇ ਦਸਤਾਵੇਜਾਂ ਦੀ ਕਾਪੀ ਸਮੇਤ ਜ਼ਿਲ੍ਹਾ ਭਾਸ਼ਾ ਦਫ਼ਤਰ,ਅੰਮ੍ਰਿਤਸਰ (ਕਮਰਾ ਨੰਬਰ 301,ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ) ਵਿਖੇ 30 ਜੂਨ,2026 ਤੱਕ ਜਮ੍ਹਾਂ ਕਰਵਾ ਸਕਦੇ ਹਨ। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ,ਅੰਮ੍ਰਿਤਸਰ ਨਾਲ ਨੰ:9877981382 ਤੇ ਸੰਪਰਕ ਕੀਤਾ ਜਾ ਸਕਦਾ ਹੈ।

  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *