ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ 32ਵੀਂ ਮਹਾਨ ਪੈਦਲ ਯਾਤਰਾ  ਦਾ ਕਾਠਗੜ੍ਹ ਮੋੜ ਪਹੁੰਚਣ ’ਤੇ ਕਲੇਰ ਪਰਿਵਾਰ ਵੱਲੋਂ ਭਰਵਾਂ ਸਵਾਗਤ, ਲਗਾਏ ਅਟੁੱਟ ਲੰਗਰ

Spread the love
ਨਵਾਂਸ਼ਹਿਰ /ਕਾਠਗੜ੍ਹ, 10 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੋਸਾਇਟੀ ਬਟਾਲਾ ਵਲੋਂ ਵਿਸ਼ਵ ਸ਼ਾਂਤੀ, ਆਪਸੀ ਭਾਈਚਾਰੇ ਅਤੇ ਸਰਬੱਤ ਦੇ ਭਲੇ ਲਈ ਕਦਮ-ਕਦਮ ਨਾਮ ਸਿਮਰਨ ਵਾਲੀ 32ਵੀਂ ਮਹਾਨ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਬੜੀ ਹੀ ਸ਼ਰਧਾ ਭਾਵਨਾ  ਜਾ ਰਹੀ ਹੈ। ਇਹ 35 ਦਿਨਾਂ ਦੀ ਪੈਦਲ ਯਾਤਰਾ ਬੀਤੀ 2 ਜੂਨ 2026 ਤੋਂ ਸ਼ੁਰੂ ਹੋਈ ਹੈ, ਜੋ ਕਿ 6 ਜੁਲਾਈ 2026 ਤੱਕ ਸੰਪੰਨ ਹੋਵੇਗੀ। ਇਸ ਮਹਾਨ ਪੈਦਲ ਯਾਤਰਾ ਦੇ ਕਾਠਗੜ੍ਹ ਮੋੜ ਵਿਖੇ ਪਹੁੰਚਣ ’ਤੇ ਜਤਿੰਦਰ ਪਾਲ ਸਿੰਘ ਕਲੇਰ (ਪੁੱਤਰ ਸਵਰਗੀ ਸਰਦਾਰ ਮੱਖਣ ਸਿੰਘ ਕਲੇਰ) ਦੇ ਪਰਿਵਾਰ ਵਲੋਂ ਸੰਗਤਾਂ ਦਾ ਬਹੁਤ ਹੀ ਉਤਸ਼ਾਹ ਅਤੇ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਵਾਗਤ ਕਰਨ ਲਈ ਸੁਰਿੰਦਰ ਸਿੰਘ ਕਲੇਰ, ਦਲਵਿੰਦਰ ਸਿੰਘ ਕਲੇਰ, ਸੁੱਖਮਨ ਸਿੰਘ ਕਲੇਰ, ਹਰ ਸਿਮਰਨਜੋਤ ਸਿੰਘ ਕਲੇਰ, ਮਨੀਸ਼ ਕੁਮਾਰ, ਨਵੀਨ ਕੁਮਾਰ ਅਤੇ ਹਰਜੋਤ ਸਿੰਘ ਕਲੇਰ ਸਮੇਤ ਹੋਰ ਵੀ ਕਈ ਪਰਿਵਾਰਿਕ ਮੈਂਬਰ ਮੁੱਖ ਰੂਪ ਵਿੱਚ ਹਾਜ਼ਰ ਸਨ। ਇਸ ਸ਼ੁਭ ਕਾਰਜ ਅਤੇ ਸਵਾਗਤੀ ਸਮਾਗਮ ਦੌਰਾਨ ਘੁੰਮਣ ਮੋਟਰ ਪਾਰਟਸ ਕਾਠਗੜ੍ਹ ਮੋੜ ਦੇ ਮਾਲਕ ਜਸਵੀਰ ਸਿੰਘ ਘੁੰਮਣ , ਗੁਰਦੀਪ ਸਿੰਘ ਕਟਾਰੀਆ ਵੱਲੋਂ ਵਿਸ਼ੇਸ਼ ਤੌਰ ‘ਤੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਗਿਆ। ਯਾਤਰਾ ਦੇ ਸਵਾਗਤ ਦੌਰਾਨ ਆਈਆਂ ਹੋਈਆਂ ਤਮਾਮ ਸੰਗਤਾਂ ਲਈ ਪਰਿਵਾਰ ਅਤੇ ਨਗਰ ਨਿਵਾਸੀਆਂ ਵੱਲੋਂ ਅਟੁੱਟ ਲੰਗਰ ਵਰਤਾਏ ਗਏ। ਜ਼ਿਕਰਯੋਗ ਹੈ ਕਿ ਇਹ 32ਵੀਂ ਪੈਦਲ ਯਾਤਰਾ ਡਾਕਟਰ ਗੁਰਦੇਵ ਸਿੰਘ ਧਾਰੋਵਾਲੀ ਵਾਲਿਆਂ ਦੀ ਯੋਗ ਦੇਖਰੇਖ ਹੇਠ ਬੜੀ ਮਰਯਾਦਾ ਸਹਿਤ ਚੱਲ ਰਹੀ ਹੈ। ਇਸ ਪੈਦਲ ਯਾਤਰਾ ਵਿੱਚ ਬਾਬਾ ਮੋਹਨ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ, ਜੋਬਨ, ਵਿਕਰਮਜੀਤ ਸਿੰਘ, ਹਜ਼ਾਰਾਂ ਸਿੰਘ, ਹਰਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ  ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਿਲ ਸਨ। ਇਸ ਭਗਤੀਮਈ ਮਾਹੌਲ ਦੌਰਾਨ ਯਾਤਰਾ ਦੇ ਜਥੇਦਾਰ ਸਾਹਿਬ ਵੱਲੋਂ ਨਿਸ਼ਕਾਮ ਸੇਵਾਵਾਂ ਬਦਲੇ ਕਲੇਰ ਪਰਿਵਾਰ ਦੇ ਮੈਂਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਗੁਰੂ ਦੇ ਅਟੁੱਟ ਲੰਗਰ ਸ਼ਿਕਾਏ ਗਏ ਕ।
  • Related Posts

    11ਵੇਂ ਵਿਸ਼ਾਲ ਭਗਵਤੀ ਜਾਗਰਣ ਵਿੱਚ ਵਿਧਾਇਕ ਦਿਨੇਸ਼ ਚੱਢਾ ਹੋਏ ਨਤਮਸਤਕ, ਮਾਂ ਕਾਲਕਾ ਦਾ ਲਿਆ ਆਸ਼ੀਰਵਾਦ

    Spread the love

    Spread the love ਰੂਪਨਗਰ: ਦਲਜੀਤ ਚਨੌਲੀ   ਮਾਂ ਕਾਲਕਾ ਜਾਗਰਣ ਮੰਡਲ ਵੱਲੋਂ ਮੀਰਾ ਬਾਈ ਚੌਂਕ (ਰੋਪੜ) ਵਿਖੇ ਕਰਵਾਏ ਗਏ 11ਵੇਂ ਵਿਸ਼ਾਲ ਭਗਵਤੀ ਜਾਗਰਣ ਵਿੱਚ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ…

    ਨਾਟਕ , ਕਣਕ ਦੀ ਬਲੀ ਦਾ ਸਫਲ ਮੰਚਨ  ਡਾ ਇੰਦਰਜੀਤ ਪਾਲ 

    Spread the love

    Spread the love ਫਗਵਾੜਾ 27 ਜੁਲਾਈ (   ਪ੍ਰੀਤ ਕੌਰ ਪ੍ਰੀਤੀ)  =ਪੰਜਾਬੀ ਦੇ  ਸ਼ਾਹਕਾਰ ਨਾਟਕਕਾਰ ਬਲਵੰਤ ਗਾਰਗੀ ਦੇ ਲਿਖੇ ਨਾਟਕ ,,ਕਣਕ ਦੀ ਬਲੀ ,,ਦੀ ਸਫਲ ਪੇਸ਼ਕਾਰੀ ਡਾ ਇੰਦਰਜੀਤ ਪਲ ਦੀ ਨਿਰਦੇਸ਼ਨਾਂ…

    Leave a Reply

    Your email address will not be published. Required fields are marked *