ਅਪ੍ਰੈਂਟਿਸ ਲਾਈਨਮੈਨਾਂ ਅਤੇ ਬਿਜਲੀ ਬੋਰਡ ਮੁਲਾਜ਼ਮਾਂ ਉੱਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ  ਡੀ.ਟੀ.ਐਫ ਵੱਲੋਂ ਸਖ਼ਤ  ਨਿੰਦਾ

Spread the love

ਕਪੂਰਥਲਾ, 9 ਜੂਨ (ਕੌੜਾ )- ਪਟਿਆਲਾ ਵਿਖੇ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਅਪ੍ਰੈਂਟਿਸ ਲਾਈਨਮੈਨਾਂ ਅਤੇ ਬਿਜਲੀ ਬੋਰਡ ਮੁਲਾਜ਼ਮਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ) ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ। ਡੈਮੋਕ੍ਰੇਟਿਕ ਟੀਚਰ ਫਰੰਟ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ ਅਤੇ ਜਨਰਲ ਸਕੱਤਰ ਤਜਿੰਦਰ ਅਲੌਦੀਪੁਰ ਨੇ ਕਿਹਾ ਕਿ ਲੋਕਤੰਤਰ ਵਿੱਚ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਉਠਾਉਣਾ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ। ਰੁਜ਼ਗਾਰ ਅਤੇ ਹੱਕਾਂ ਦੀ ਮੰਗ ਕਰ ਰਹੇ ਨੌਜਵਾਨਾਂ ਅਤੇ ਮੁਲਾਜ਼ਮਾਂ ਉੱਤੇ ਤਾਕਤ ਦੀ ਵਰਤੋਂ ਕਰਨਾ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਕਦਮ ਹੈ। ਸਰਕਾਰ ਨੂੰ ਮੁਲਾਜ਼ਮਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੀਦਾ ਹੈ, ਨਾ ਕਿ ਡੰਡੇ ਦੇ ਜ਼ੋਰ ਨਾਲ ਅਵਾਜ਼ ਦਬਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡੀਟੀਐਫ ਮੰਗ ਕਰਦੀ ਹੈ ਕਿ ਲਾਠੀਚਾਰਜ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜ਼ਖ਼ਮੀ ਹੋਏ ਸਾਰੇ ਸੰਘਰਸ਼ਸ਼ੀਲ ਸਾਥੀਆਂ ਨੂੰ ਇਨਸਾਫ਼ ਦਿੱਤਾ ਜਾਵੇ। ਜਥੇਬੰਦੀ ਸੰਘਰਸ਼ ਕਰ ਰਹੇ ਬਿਜਲੀ ਕਾਮਿਆਂ ਅਤੇ ਨੌਜਵਾਨਾਂ ਨਾਲ ਪੂਰੀ ਇਕਜੁੱਟਤਾ ਦਾ ਪ੍ਰਗਟਾਵਾ ਕਰਦੀ ਹੈ ਅਤੇ ਉਨ੍ਹਾਂ ਦੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਦਾ ਸਮਰਥਨ ਕਰਦੀ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਡੀਟੀਐਫ ਦੇ ਆਗੂਆਂ ਗੁਰਮੁਖ ਲੋਕਪ੍ਰੇਮੀ, ਜੈਮਲ ਸਿੰਘ, ਜਸਵਿੰਦਰ ਸਿੰਘ ਘੁੱਗ,  ਐੱਸ ਪੀ ਸਿੰਘ,ਪਵਨ ਜੋਸ਼ੀ,ਹਰਵਿੰਦਰ ਵਿਰਦੀ,ਮਲਕੀਤ ਸਿੰਘ, ਨਰਿੰਦਰ ਭੰਡਾਰੀ,ਅਵਤਾਰ ਸਿੰਘ ਗੱਲ,ਬਲਬੀਰ ਸਿੰਘ,ਗੁਰਦੀਪ ਧੰਮ,ਸੁਖਪਾਲ ਸਿੰਘ,ਮੁਖਤਿਆਰ ਸਿੰਘ ਅਤੇ ਕਰਮਜੀਤ ਸਿੰਘ ਹਾਜ਼ਿਰ ਰਹੇ l

  • Related Posts

    ਪੀਐਚਡੀ ਦੀ ਵਿਦਿਆਰਥਣ ਨੇ ਲਾਏ ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਹੈੱਡ ਪ੍ਰੋਫੈਸਰ ‘ਤੇ ਮਾਨਸਿਕ ਪਰੇਸ਼ਾਨ ਕਰਨ ਦੇ ਦੋਸ਼ 

    Spread the love

    Spread the love ਬਠਿੰਡਾ 26 ਜੁਲਾਈ(ਸੁਰਿੰਦਰਪਾਲ ਸਿੰਘ):ਪ੍ਰੈੱਸ ਕਲੱਬ ਬਠਿੰਡਾ ਵਿਖੇ ਪੱਤਰਕਾਰਵਾਰਤਾ ਮੌਕੇ ਪੀਐਚਡੀ ਬੋਟਨੀ ਦੀ ਵਿਦਿਆਰਥਣ ਸਾਕਸ਼ੀ ਯਾਦਵ ਨੇ ਆਪਣੇ ਡਿਪਾਰਟਮੈਂਟ ਦੇ ਹੈਡ ਅਤੇ ਸੁਪਰਵਾਈਜ਼ਰ ਡਾਕਟਰ ਵਿਨੇ ਕੁਮਾਰ ‘ਤੇ ਸੰਗੀਨ…

    ਸਿਟੀ ਇੰਚਾਰਜ ਕੁਲਵੰਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕੀਤੀ ਸਾਂਝੀਆਂ ਥਾਵਾਂ ’ਤੇ ਵਿਸ਼ੇਸ਼ ਚੈਕਿੰਗ

    Spread the love

    Spread the loveਤਪਾ ਮੰਡੀ, 26 ਜੁਲਾਈ (ਗੋਲਡੀ ਵਿਆਸ)-ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਨਾਲ ਪੁਲਿਸ ਵੱਲੋਂ ਸਕੂਲਾਂ,…

    Leave a Reply

    Your email address will not be published. Required fields are marked *