ਹਿੰਦੂ ਜਥੇਬੰਦੀਆਂ ‘ਤੇ ਵੀ ਉੱਠੇ ਸਵਾਲ ਰੋਜ਼ਾਨਾ ਦੀ ਕਤਲੋ-ਗਾਰਤ ਨੇ ਪੁਲਿਸ ਦੀ ‘ਵਧੀਆ ਕਾਰਗੁਜ਼ਾਰੀ’ ਦੀ ਫੂਕ ਕੱਢੀ

Spread the love
ਫਿਰੋਜ਼ਪੁਰ 10 ਜੂਨ (ਅਸ਼ੋਕ ਭਾਰਦਵਾਜ) ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਉਹ ਪੁਲਿਸ ਵਾਲਿਆਂ ਨੂੰ ਵੀ ਬਖਸ਼ਣ ਦੇ ਮੂਡ ਵਿੱਚ ਨਹੀਂ ਹਨ। ਤਾਜ਼ਾ ਮਾਮਲਾ ਸਥਾਨਕ ਸੈਂਟਰਲ ਜੇਲ੍ਹ ਦੇ ਬਿਲਕੁਲ ਸਾਹਮਣੇ ਸਥਿਤ ਵੱਡਾ ਹਨੂੰਮਾਨ ਮੰਦਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਵੇਰੇ ਤੜਕਸਾਰ 5:30 ਵਜੇ ਦੇ ਕਰੀਬ ਸੈਰ ਕਰਨ ਨਿਕਲੇ ਇੱਕ ਸਾਬਕਾ ਪੁਲਿਸ ਮੁਲਾਜ਼ਮ ਹੀ ਲੁਟੇਰਿਆਂ ਦਾ ਸ਼ਿਕਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ, ਨਿਊ ਆਜ਼ਾਦ ਨਗਰ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਸਾਬਕਾ ਪੁਲਿਸ ਮੁਲਾਜ਼ਮ ਰਾਕੇਸ਼ ਕੁਮਾਰ ਉਰਫ਼ ਸ਼ਾਟੂ ਪੁੱਤਰ ਕ੍ਰਿਸ਼ਨ ਚੰਦ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸੈਰ ਕਰਨ ਨਿਕਲੇ ਸਨ। ਸਵੇਰੇ ਕਰੀਬ 5:35 ਵਜੇ ਜਦੋਂ ਉਹ ਸੈਂਟਰਲ ਜੇਲ੍ਹ ਸਾਹਮਣੇ ਸਥਿਤ ਵੱਡਾ ਹਨੂੰਮਾਨ ਮੰਦਰ ਵਿਖੇ ਮੱਥਾ ਟੇਕਣ ਲਈ ਰੁਕੇ, ਤਾਂ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਦੋ ਨਕਾਬਪੋਸ਼ ਲੁਟੇਰਿਆਂ ਨੇ ਤੇਜ਼ੀ ਨਾਲ ਉਨ੍ਹਾਂ ਦੇ ਗਲ ਵਿੱਚੋਂ ਸੋਨੇ ਦੀ ਚੈਨ ਝਪਟ ਲਈ। ਜਦੋਂ ਤੱਕ ਪੀੜਤ ਕੁਝ ਸਮਝ ਪਾਉਂਦੇ, ਲੁਟੇਰੇ ਪਲਾਂ ਵਿੱਚ ਉੱਥੋਂ ਰਫੂ-ਚੱਕਰ ਹੋ ਗਏ। ਹੈਰਾਨੀ ਅਤੇ ਸ਼ਰਮਨਾਕ ਗੱਲ ਇਹ ਹੈ ਕਿ ਇਹ ਵਾਰਦਾਤ ਉਸ ਜਗ੍ਹਾ ਹੋਈ ਜਿੱਥੇ ਸੁਰੱਖਿਆ ਦੇ ਸਭ ਤੋਂ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਹਨ। ਘਟਨਾ ਸੈਂਟਰਲ ਜੇਲ੍ਹ ਦੇ ਬਿਲਕੁਲ ਸਾਹਮਣੇ ਵਾਪਰੀ ਅਤੇ ਇੱਥੋਂ ਮਹਿਜ਼ 200 ਮੀਟਰ ਦੀ ਦੂਰੀ ‘ਤੇ ਥਾਣਾ ਸਦਰ ਫਿਰੋਜ਼ਪੁਰ ਸਥਿਤ ਹੈ। ਹਰ ਵੇਲੇ ਪੁਲਿਸ ਦੀ ਮੌਜੂਦਗੀ ਵਾਲੇ ਇਸ ਅਤਿ-ਸੁਰੱਖਿਅਤ ਇਲਾਕੇ ਵਿੱਚ ਜੇਕਰ ਇੱਕ ਸਾਬਕਾ ਪੁਲਿਸ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਹੈ, ਤਾਂ ਆਮ ਜਨਤਾ ਦੀ ਸੁਰੱਖਿਆ ਦਾ ਕੀ ਬਣੇਗਾ।ਇਸ ਘਟਨਾ ਤੇ ਕੀ ਕਹਿਣਾ ਕਮਲ ਕੋਛੜ ਹੁਰਾਂ ਦਾ ਇਸ ਸ਼ਰਮਨਾਕ ਘਟਨਾ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼ਤਰੂ ਨਾਸ਼ਕ ਸੈਨਾ ਦੇ ਰਾਸ਼ਟਰੀ ਪ੍ਰਧਾਨ ਕਮਲ ਕੋਛੜ ਨੇ ਤਿੱਖਾ ਰੁਖ਼ ਅਖਤਿਆਰ ਕਰਦਿਆਂ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਹਿੰਦੂ ਜਥੇਬੰਦੀਆਂ ਨੂੰ ਵੀ ਕੜੇ ਹੱਥੀਂ ਲਿਆ ਹੈ। ਉਨ੍ਹਾਂ ਭਰੇ ਮਨ ਅਤੇ ਗੁੱਸੇ ਵਿੱਚ ਆਖਿਆ ਇਹ ਹਿੰਦੂ ਸੰਸਥਾਵਾਂ ਕਿੱਥੇ ਸੁੱਤੀਆਂ ਹੋਈਆਂ ਹਨ। ਕੀ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਮਤਲਬ ਸਿਰਫ਼ ਮੀਟਿੰਗਾਂ-ਬੈਠਕਾਂ ਕਰਨਾ ਅਤੇ ਉਸ ਤੋਂ ਬਾਅਦ ਉੱਪਰ ਫੋਟੋਆਂ ਭੇਜਣਾ ਹੀ ਰਹਿ ਗਿਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੂੰ ਹਿੰਦੂਆਂ ਦੇ ਹੱਕ ਵਿੱਚ ਡਟ ਕੇ ਖੜ੍ਹਨਾ ਚਾਹੀਦਾ ਹੈ। ਜੇਕਰ ਹੁਣ ਮੰਦਰਾਂ ਦੇ ਬਾਹਰ ਵੀ ਇਸੇ ਤਰ੍ਹਾਂ ਲੁੱਟਾਂ-ਖੋਹਾਂ ਹੋਣ ਲੱਗ ਪਈਆਂ, ਤਾਂ ਅਸੀਂ ਕਿੱਥੇ ਸੁਰੱਖਿਅਤ ਹਾਂ। ਅਸੀਂ ਤਾਂ ਹੁਣ ਆਪਣੇ ਘਰਾਂ ਅਤੇ ਮੰਦਰਾਂ ਵਿੱਚ ਵੀ ਸੁਰੱਖਿਅਤ ਨਹੀਂ ਰਹੇ। ਇਹ ਜੋ ਕੁਝ ਵੀ ਹੋ ਰਿਹਾ ਹੈ, ਇਹ ਸਭ ਧਰਮ ਪਰਿਵਰਤਨ ਦੇ ਅਸਰ ਕਰਕੇ ਹੋ ਰਿਹਾ ਹੈ। ਮੈਂ ਇਸ ਘਟਨਾ ਦੀ ਪੂਰਨ ਤੌਰ ‘ਤੇ ਵਿਰੋਧਤਾ ਕਰਦਾ ਹਾਂ। ਉਨ੍ਹਾਂ ਹਿੰਦੂ ਸੰਗਠਨਾਂ ਨੂੰ ਵੀ ਵੰਗਾਰਿਆ ਜੋ ਖ਼ੁਦ ਨੂੰ ਹਿੰਦੂਆਂ ਦੇ ਰੱਖਿਅਕ ਅਖਵਾਉਂਦੇ ਹਨ। ਜਿਹੜੇ ਲੋਕ ਆਪਣੇ-ਆਪ ਨੂੰ ਹਿੰਦੂਆਂ ਦੇ ਆਗੂ ਕਹਿੰਦੇ ਹਨ ਕਿ ‘ਅਸੀਂ ਹਿੰਦੂਆਂ ਦੇ ਸਭ ਕੁਝ ਹਾਂ’, ਉਨ੍ਹਾਂ ਨੂੰ ਹੁਣ ਖੁੱਲ੍ਹ ਕੇ ਬਾਹਰ ਆਉਣਾ ਚਾਹੀਦਾ ਹੈ। ਸਿਰਫ਼ ਮੀਟਿੰਗਾਂ ਵਿੱਚ ਆਪਣਾ ਕੀਮਤੀ ਸਮਾਂ ਖ਼ਰਾਬ ਕਰਨਾ ਬੰਦ ਕਰਨਾ ਚਾਹੀਦਾ ਹੈ। ਫਿਰੋਜ਼ਪੁਰ ਵਿੱਚ ਅੱਜ-ਕੱਲ੍ਹ ਕੋਈ ਅਜਿਹਾ ਦਿਨ ਨਹੀਂ ਲੰਘਦਾ ਜਦੋਂ ਲੁੱਟ-ਖੋਹ, ਸ਼ਰੇਆਮ ਗੋਲੀਬਾਰੀ ਜਾਂ ਕਤਲੋ-ਗਾਰਤ ਦੀ ਖ਼ਬਰ ਸਾਹਮਣੇ ਨਾ ਆਉਂਦੀ ਹੋਵੇ। ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਰ ਦੂਜੇ ਪਾਸੇ, ਪੁਲਿਸ ਦੇ ਉੱਚ ਅਧਿਕਾਰੀ ਜ਼ਮੀਨੀ ਹਕੀਕਤ ਤੋਂ ਅੱਖਾਂ ਮੀਟ ਕੇ ਆਪਣੇ ਮੁਲਾਜ਼ਮਾਂ ਨੂੰ ‘ਵਧੀਆ ਕਾਰਗੁਜ਼ਾਰੀ’ ਦੇ ਮੈਡਲ ਵੰਡਣ ਅਤੇ ਆਪਣੀ ਪਿੱਠ ਥਾਪੜਨ ਵਿੱਚ ਮਸ਼ਰੂਫ਼ ਹਨ। ਜਨਤਾ ਸਵਾਲ ਪੁੱਛ ਰਹੀ ਹੈ ਕਿ ਜੇਕਰ ਪੁਲਿਸ ਦੀ ਕਾਰਗੁਜ਼ਾਰੀ ਇੰਨੀ ਹੀ ‘ਵਧੀਆ’ ਹੈ, ਤਾਂ ਧਾਰਮਿਕ ਅਸਥਾਨਾਂ ਦੇ ਬਾਹਰ ਹੋ ਰਹੇ ਇਹ ਜੁਰਮ ਕਿਸ ਦੀ ਸ਼ਹਿ ‘ਤੇ ਹੋ ਰਹੇ ਹਨ।ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਪੁਲਿਸ ਦਾ ਖੌਫ ਬਦਮਾਸ਼ਾਂ ਦੇ ਦਿਲਾਂ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਲਾਹਣਤਾਂ ਪਾਉਂਦਿਆਂ ਕਿਹਾ ਕਿ ਜਦੋਂ ਸ਼ਹਿਰ ਵਿੱਚ ਰੋਜ਼ਾਨਾ ਗੋਲੀਆਂ ਚੱਲ ਰਹੀਆਂ ਹਨ ਅਤੇ ਧਾਰਮਿਕ ਸਥਾਨਾਂ ‘ਤੇ ਵੀ ਲੋਕ ਸੁਰੱਖਿਅਤ ਨਹੀਂ ਹਨ, ਤਾਂ ਇਹ ਸਾਫ਼ ਹੈ ਕਿ ਫਿਰੋਜ਼ਪੁਰ ਦੀ ਸੁਰੱਖਿਆ ਹੁਣ ਸਿਰਫ਼ ਰੱਬ ਆਸਰੇ ਹੀ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਕਾਗਜ਼ੀ ਮੈਡਲ ਵੰਡਣ ਦੀ ਬਜਾਏ ਜ਼ਮੀਨੀ ਪੱਧਰ ‘ਤੇ ਮੁਸਤੈਦੀ ਦਿਖਾਈ ਜਾਵੇ ਅਤੇ ਲੁਟੇਰਿਆਂ ਨੂੰ ਜਲਦ ਨੱਥ ਪਾਈ ਜਾਵੇ।
  • Related Posts

    ਜਦ ਕੁੱਤੀ ਰਲ ਜਾਏ ਚੋਰਾਂ ਨਾਲ” 15 ਸਾਲਾਂ ਬਾਅਦ ਵੀ ਨਹੀ ਕੀਤੀ ਗਈ ਨਗਰ ਕੌਸਲ ਦੇ ਨਾਮ ਹੋਈ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਨਿਸ਼ਾਨਦੇਹੀ ਨਾਲ ਹੋਣ ਕਾਰਨ ਅੱਜ ਦੇ ਸਮੇਂ ਵੀ ਵੇਚੀ ਜਾ ਰਹੀ ਨਗਰ ਕੌਸਲ ਦੀ ਪ੍ਰਾਪਰਟੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 30 ਸਤੰਬਰ ( ਮਨਪ੍ਰੀਤ ਮੋਨੂੰ ) – ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਚਰਮ ਸੀਮਾਂ ਵੀ ਪਾਰ ਕਰ ਚੁੱਕਾ ਹੈ ‘ਤੇ ਸਬੰਧਤ…

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    Leave a Reply

    Your email address will not be published. Required fields are marked *