ਬਲੈਰੋ ਪਿੱਕਅਪ ਜੀਪ ਦਾ ਸੰਤੁਲਨ ਵਿਗੜਨ ਨਾਲ ਗੱਡੀ ਬੈਕਾਬੂ ਹੋ ਕੇ ਡਿਵਾਈਡਰ ਤੇ ਜਾ ਚੜ੍ਹੀ  ਜਾਨੀ ਨੁਕਸਾਨ ਦਾ ਬਚਾਅ  ਗੱਡੀ ਨੁਕਸਾਨੀ ਗਈ 

Spread the love

ਨਵਾਂਸ਼ਹਿਰ /ਕਾਠਗੜ੍ਹ 10 ਮਈ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਫਤਹਿਪੁਰ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ , ਕਿ ਨੇੜੇ ਸੈਣੀ ਢਾਬਾ, ਫਤਿਹਪੁਰ ਕੋਲ ਇੱਕ ਬਲੈਰੋ ਪਿੱਕਅਪ ਗੱਡੀ ਡਿਵਾਈਡਰ ਉਪਰ ਚੜ੍ਹ ਗਈ ਹੈ। ਤਾਂ ਉਨ੍ਹਾਂ ਨੇ ਤਰੁੰਤ ਮੌਕੇ ਤੇ ਜਾ ਕੇ ਦੇਖਿਆ  ਕਿ ਇੱਕ ਮਹਿੰਦਰਾ ਬਲੈਰੋ ਪਿਕਅਪ ਗੱਡੀ  ਜਿਸ ਦਾ ਨੰਬਰ (ਪੀ ਬੀ 32 ਏ ਈ 3270 )। ਜਿਸ ਨੂੰ ਉਦੇਪਾਲ ਪੁੱਤਰ ਰਾਜਪਾਲ, ਵਾਸੀ  ਨਵਾਂ ਸ਼ਹਿਰ, ਚਲਾ ਰਿਹਾ ਸੀ । ਜੋ ਕਿ ਨਵਾਂਸ਼ਹਿਰ ਤੋਂ ਰੋਪੜ੍ਹ ਜਾ ਰਿਹਾ ਸੀ । ਜਦੋਂ ਇਹ ਗੱਡੀ ਉਪਰੋਕਤ ਸਥਾਨ ਤੇ ਪਹੁੰਚੀ ਤਾਂ ਅਚਾਨਕ ਬਲੈਰੋ ਪਿੱਕਅਪ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਗੱਡੀ ਬੈਕਾਬੂ ਹੋ ਕੇ ਡਿਵਾਈਡਰ ਤੇ ਜਾ ਚੜ੍ਹੀ ਜਿਸ ਨਾਲ ਗੱਡੀ ਨੁਕਸਾਨੀ ਗਈ ਅਤੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਐਸ ਐਸ ਐਫ ਟੀਮ  ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਰਿਕਵਰੀ ਵੈਨ ਦੀ ਮਦਦ ਨਾਲ ਗੱਡੀ ਨੂੰ ਬਾਹਰ ਕੱਢ ਕੇ ਸਾਈਡ ਤੇ ਕਰਵਾਇਆ ਗਿਆ ਗਿਆ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ  । ਇਸ ਮੌਕੇ ਐਸ ਐਸ ਐਫ ਟੀਮ ਦੇ ਸੀ ਟੀ ਲਕਸ਼ਦੀਪ ਸਿੰਘ ਅਤੇ ਸੀ ਟੀ ਸਾਹਿਲ ਕੁਮਾਰ ਹਾਜ਼ਰ ਸਨ।

  • Related Posts

    ਜਦ ਕੁੱਤੀ ਰਲ ਜਾਏ ਚੋਰਾਂ ਨਾਲ” 15 ਸਾਲਾਂ ਬਾਅਦ ਵੀ ਨਹੀ ਕੀਤੀ ਗਈ ਨਗਰ ਕੌਸਲ ਦੇ ਨਾਮ ਹੋਈ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਨਿਸ਼ਾਨਦੇਹੀ ਨਾਲ ਹੋਣ ਕਾਰਨ ਅੱਜ ਦੇ ਸਮੇਂ ਵੀ ਵੇਚੀ ਜਾ ਰਹੀ ਨਗਰ ਕੌਸਲ ਦੀ ਪ੍ਰਾਪਰਟੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 30 ਸਤੰਬਰ ( ਮਨਪ੍ਰੀਤ ਮੋਨੂੰ ) – ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਚਰਮ ਸੀਮਾਂ ਵੀ ਪਾਰ ਕਰ ਚੁੱਕਾ ਹੈ ‘ਤੇ ਸਬੰਧਤ…

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    Leave a Reply

    Your email address will not be published. Required fields are marked *