ਪਿੰਡ ਜੀਤਪੁਰ ਦੇ ਸਰਕਾਰੀ ਸਕੂਲ ਨੂੰ ਇਨਵਰਟਰ ਕੀਤਾ ਦਾਨ; ਗਰਮੀ ਦੇ ਮੌਸਮ ਵਿੱਚ ਬੱਚਿਆਂ ਨੂੰ ਮਿਲੇਗੀ ਵੱਡੀ ਰਾਹਤ

Spread the love
ਨਵਾਂਸ਼ਹਿਰ /ਕਾਠਗੜ੍ਹ, 10 ਜੂਨ (ਜਤਿੰਦਰ ਪਾਲ ਸਿੰਘ ਕਲੇਰ) : ਪਿੰਡ ਜੀਤਪੁਰ ਦੇ ਜੰਮਪਲ ਡਾਕਟਰ ਬਲਰਾਜ ਜੀ ਵੱਲੋਂ ਆਪਣੇ ਪੂਜਨੀਕ ਪਿਤਾ ਜੀ ਦੀ ਅੱਠਵੀਂ ਬਰਸੀ ਮੌਕੇ ਇੱਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਪਿੰਡ ਦੇ ਸਰਕਾਰੀ ਸਕੂਲ ਨੂੰ ਇੱਕ ਇਨਵਰਟਰ ਦਾਨ ਕੀਤਾ ਗਿਆ ਹੈ। ਡਾਕਟਰ ਬਲਰਾਜ ਨੇ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਜ਼ਿਆਦਾਤਰ ਲੋੜਵੰਦ ਪਰਿਵਾਰਾਂ ਦੇ ਬੱਚੇ ਸਿੱਖਿਆ ਗ੍ਰਹਿਣ ਕਰਨ ਆਉਂਦੇ ਹਨ, ਇਸ ਲਈ ਇਹ ਇਨਵਰਟਰ ਦਾਨ ਕੀਤਾ ਗਿਆ ਹੈ ਤਾਂ ਜੋ ਬਿਜਲੀ ਜਾਣ ’ਤੇ ਵੀ ਬੱਚਿਆਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲ ਸਕੇ ਅਤੇ ਉਹ ਸੁਖਾਵੇਂ ਮਾਹੌਲ ਵਿੱਚ ਪੱਖਿਆਂ ਦੇ ਥੱਲੇ ਬੈਠ ਕੇ ਆਪਣੀ ਪੜ੍ਹਾਈ ਨਿਰੰਤਰ ਜਾਰੀ ਰੱਖ ਸਕਣ। ਇਸ ਨੇਕ ਕਾਰਜ ਦੇ ਮੌਕੇ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਪ੍ਰੇਮ ਲੰਬੜ, ਸ਼ਿਵ ਦਿਆਲ, ਡਾਕਟਰ ਗੁਰਲਾਲ, ਗੁਰਮੇਲ ਚੰਦ, ਜਗਦੀਸ਼, ਗਰਧਾਰੀ ਲਾਲ ਅਤੇ ਸਵਾਮੀ ਸਹਿਜ ਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਪੁਰਸ਼ੋਤਮ ਜੀਤਪੁਰ ਦੇ ਨਾਲ- ਨਾਲ ਦਿਲਬਾਗ ਚੇਚੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਪ੍ਰਧਾਨ ਪੁਰਸ਼ੋਤਮ ਜੀਤਪੁਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਪਿੰਡ ਦੇ ਸਕੂਲਾਂ ਅਤੇ ਖੇਡ ਮੈਦਾਨਾਂ ਦੀ ਨੁਹਾਰ ਬਦਲਣ ਲਈ ਅਜਿਹੇ ਸਾਰਥਕ ਕਦਮ ਪੁੱਟਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਲੋਕ-ਭਲਾਈ ਦੇ ਕੰਮਾਂ ਨਾਲ ਸਾਡੇ ਬੱਚਿਆਂ ਦੇ ਮਨਾਂ ਉੱਤੇ ਬਹੁਤ ਵਧੀਆ ਪ੍ਰਭਾਵ ਪੈਂਦਾ ਹੈ, ਉਨ੍ਹਾਂ ਦੀ ਸੋਚ ਸਕਾਰਾਤਮਕ ਬਣਦੀ ਹੈ ਅਤੇ ਉਹ ਨਸ਼ਿਆਂ ਵਰਗੀਆਂ ਮਾੜੀਆਂ ਆਦਤਾਂ ਤੇ ਭੈੜੀਆਂ ਸੰਗਤਾਂ ਤੋਂ ਬਚੇ ਰਹਿ ਸਕਦੇ ਹਨ। ਸਮੂਹ ਨਗਰ ਨਿਵਾਸੀਆਂ ਨੇ ਡਾਕਟਰ ਬਲਰਾਜ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *