ਮੇਰਾ ਵਾਰਡ,ਮੇਰੀ ਸ਼ਾਨ- ਸੁਰਿੰਦਰ ਕੁਮਾਰ ਸ਼ਿੰਦੀ

Spread the love

ਮੈਂ ਸੇਵਾਦਾਰ ਬਣ ਕੇ ਹੀ ਲੋਕਾਂ ਵਿੱਚ ਵਿਚਰਾਂਗਾ।

ਮਾਛੀਵਾੜਾ ਸਾਹਿਬ, 13 ਦਸੰਬਰ (ਸੁੱਚਾ ਬੰਗੜ) ਨਾਮਜਾਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਚੋਣ ਅਖਾੜਾ ਭੱਖ ਚੁੱਕਿਆ ਹੈ। ਹਰ ਇਕ ਪਾਰਟੀ ਵੱਲੋਂ ਵਾਰਡਾਂ ਵਿੱਚ ਆਪਣੇ ਆਪਣੇ ਉਮੀਦਵਾਰ ਉਤਾਰ ਦਿੱਤੇ ਗਏ ਹਨ। ਇਸੇ ਤਹਿਤ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ ਚਾਰ ਤੋਂ ਸੁਰਿੰਦਰ ਕੁਮਾਰ ਸ਼ਿੰਦੀ ਨੂੰ ਦੁਬਾਰਾ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੁਰਿੰਦਰ ਕੁਮਾਰ ਸ਼ਿੰਦੀ ਪਹਿਲਾਂ ਵੀ ਇਸ ਵਾਰਡ ਤੋਂ ਚੋਣ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਸ਼ੀਟ ਪਾ ਚੁੱਕੇ ਹਨ। ਇਸ ਲਈ ਇੱਕ ਵਾਰ ਫਿਰ ਉਹਨਾਂ ਤੇ ਭਰੋਸਾ ਜਤਾਇਆ ਗਿਆ। ਸੁਰਿੰਦਰ ਕੁਮਾਰ ਸ਼ਿੰਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਮੈਨੂੰ ਜੋ ਮਾਣ ਬਖਸ਼ਿਆ ਹੈ ਮੈਂ ਉਸ ਤੇ ਪੂਰੀ ਤਰ੍ਹਾਂ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮੇਰੇ ਵਾਰਡ ਦੇ ਲੋਕਾਂ ਨੇ ਮੈਨੂੰ ਪਹਿਲਾਂ ਵੀ ਮਾਣ ਬਖਸ਼ਿਆ ਹੈ ਅਤੇ ਮੈਨੂੰ ਪੂਰੀ ਆਸ ਹੈ ਵਾਰਡ ਦੇ ਲੋਕ ਇਸ ਵਾਰ ਵੀ ਮੈਨੂੰ ਮਾਣ ਬਖਸ਼ਣਗੇ। ਕਿਉਂਕਿ ਮੈਂ ਉਨਾਂ ਦੇ ਹਮੇਸ਼ਾ ਸੁੱਖ ਦੁੱਖ ਦਾ ਸਾਥੀ ਰਿਹਾ ਹਾਂ ਅਤੇ ਉਹ ਵੀ ਮੇਰੇ ਨਾਲ ਹਮੇਸ਼ਾ ਖੜਦੇ ਹਨ। ਮੈਂ ਕਾਉਂਸਲਰ ਨਹੀਂ  ਉਹਨਾਂ ਦਾ ਸੇਵਾਦਾਰ ਬਣ ਕੇ ਹੀ ਉਹਨਾਂ ਦੀ ਸੇਵਾ ਕੀਤੀ ਹੈ ਅਤੇ ਸੇਵਾ ਕਰਦਾ ਰਹਾਂਗਾ। ਮੇਰੇ ਵਾਰਡ ਅਤੇ ਸ਼ਹਿਰ ਦਾ ਹਰ ਇੱਕ ਵੋਟਰ ਸੂਝਵਾਨ ਹੈ ਜੋ ਕਿ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਵੱਡੀ ਬਹੁਮਤ ਨਾਲ ਜਿਤਾਵੇਗਾ। ਇਸ ਤੋਂ ਇਲਾਵਾ ਉਹਨਾਂ

ਨੇ ਕਿਹਾ ਕਿ ਇਹ ਸ਼ੀਟ ਜਿੱਤ ਕੇ ਮੈਂ ਰਾਜਾ ਗਿੱਲ ਦੀ ਝੋਲੀ ਵਿੱਚ ਪਾ ਕੇ ਰਾਜਾ ਗਿੱਲ ਨੂੰ ਕਾਮਯਾਬ ਕਰਾਂਗਾ ਅਤੇ ਕਾਂਗਰਸ ਪਾਰਟੀ ਨੂੰ ਹਮੇਸ਼ਾ ਉੱਪਰ ਲੈ ਕੇ ਜਾਣ ਲਈ ਤਨੋ ਮਨੋ ਮਿਹਨਤ ਕਰਾਂਗਾ।

  • Related Posts

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    Leave a Reply

    Your email address will not be published. Required fields are marked *