ਮੇਰੇ ਲਈ ਮੇਰਾ ਵਾਰਡ ਹੀ ਮੇਰਾ ਪਰਿਵਾਰ-ਪਰਮਿੰਦਰ ਕੌਰ ਤਨੇਜਾ 

Spread the love

 ਮਾਛੀਵਾੜਾ ਸਾਹਿਬ, 13 ਦਸੰਬਰ (ਸੁੱਚਾ ਬੰਗੜ) ਆਮ ਆਦਮੀ ਪਾਰਟੀ ਨੇ ਵਾਰਡ ਨੰਬਰ ਨੌ ਤੋਂ ਪਰਮਿੰਦਰ ਕੌਰ ਤਨੇਜਾ ਪਤਨੀ ਅਮਨਦੀਪ ਸਿੰਘ ਤਨੇਜਾ ਨੂੰ ਟਿਕਟ ਦੇ ਕੇ ਨਿਵਾਜਿਆ ਹੈ। ਪਰਮਿੰਦਰ ਕੌਰ ਤਨੇਜਾ ਪੜੇ ਲਿਖੇ ਅਤੇ ਸੂਝਵਾਨ ਚਿਹਰਾ ਹਨ। ਆਮ ਆਦਮੀ ਪਾਰਟੀ ਇਸ ਵਾਰ ਨੌਜਵਾਨ ਚਿਹਰੇ ਨੂੰ ਅੱਗੇ ਲੈ ਕੇ ਆਈ ਹੈ। ਵਾਰਡ ਨੰਬਰ ਨੌ ਤੋਂ ਆਪ ਦੀ ਸੀਟ ਤੇ ਲੜ ਰਹੀ ਪਰਮਿੰਦਰ ਕੌਰ ਤਨੇਜਾ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਮੇਰੇ ਉੱਪਰ ਭਰੋਸਾ ਜਤਾਇਆ ਹੈ ਮੈਂ ਉਸ ਉੱਪਰ ਖਰਾ ਉਤਰਾਂਗੀ। ਮੈਨੂੰ ਮੇਰੇ ਵਾਰਡ ਦੇ ਲੋਕਾਂ ਦਾ ਪੂਰਨ ਸਹਿਯੋਗ ਹੈ। ਮੇਰੇ ਵਾਰਡ ਦੇ ਵੋਟਰ ਸੂਝਵਾਨ ਹਨ ਉਹ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਉਹ ਨਗਰ ਕੌਂਸਲ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਕੌਂਸਲ ਦਾ ਪ੍ਰਧਾਨ ਵੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਦੇਖਣਾ ਚਾਹੁੰਦੇ ਹਨ। ਇਸ ਲਈ ਉਹ ਹਰ ਵਾਰਡ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਜਿਤਾਉਣਗੇ। ਇਸ ਤੋਂ ਇਲਾਵਾ ਪਰਮਿੰਦਰ ਕੌਰ ਦੇ ਪਤੀ ਅਮਨਦੀਪ ਤਨੇਜਾ ਨੇ ਵੀ ਵਾਰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਮ

ਆਦਮੀ ਪਾਰਟੀ ਦੇ ਹਰ ਇੱਕ ਉਮੀਦਵਾਰ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦਾ ਹੀ ਪ੍ਰਧਾਨ ਬਣਾਓ ਤਾਂ ਕਿ ਸ਼ਹਿਰ ਦਾ ਰੁਕਿਆ ਹੋਇਆ ਵਿਕਾਸ ਕਾਰਜ ਪੂਰਾ ਹੋ ਸਕੇ।

  • Related Posts

    ਸਪੀਕਰ ਸੰਧਵਾਂ ਨੇ ਪਿੰਡ ਮੌੜ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ- ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਪੀਕਰ ਸੰਧਵਾ ਨੇ ਕੀਤਾ ਸਵਾਗਤ

    Spread the love

    Spread the loveਕੋਟਕਪੂਰਾ 26 ਜੁਲਾਈ (ਗੁਰਦੀਪ ਸਿੰਘ ਢਿੱਲੋਂ )=ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਮੌੜ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ।ਮੀਟਿੰਗ ਦੌਰਾਨ ਸ.ਸੰਧਵਾਂ ਨੇ ਕਿਹਾ ਕਿ…

    ਸਪੀਕਰ ਸੰਧਵਾਂ ਨੇ ਕੋਟਕਪੂਰਾ ਵਿਖੇ ਮਾਂ ਚਮੁੰਡਾ ਮੰਦਰ ਦੇ ਲੈਂਟਰ ਦਾ ਕੰਮ ਸ਼ੁਰੂ ਕਰਵਾਇਆ – ਖੇਤਰਪਾਲ ਮੰਦਰ ਦਾ ਨੀਹ ਪੱਥਰ ਰੱਖਿਆ 

    Spread the love

    Spread the loveਕੋਟਕਪੂਰਾ 26 ਜੁਲਾਈ (ਗੁਰਦੀਪ ਸਿੰਘ ਢਿੱਲੋਂ )=ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮਾਂ ਚਮੁੰਡਾ ਮੰਦਰ ਮੋਗਾ ਰੋਡ ਕੋਟਕਪੁਰਾ ਆਸ਼ਰਮ ਦਾ ਲੈਟਰ ਦਾ ਕੰਮ ਸ਼ੁਰੂ ਕਰਵਾਇਆ…

    Leave a Reply

    Your email address will not be published. Required fields are marked *