ਰੋਟਰੀ ਦੇ ਅੰਨਪੂਰਨਾ ਦਿਵਸ ਪ੍ਰੋਜੈਕਟ ਤਹਿਤ ਵਿਧਵਾ ਮਹਿਲਾਵਾਂ ਨੂੰ ਵੰਡਿਆ ਰਾਸ਼ਨ

Spread the love

ਅੰਮ੍ਰਿਤਸਰ, 8 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )   ਰੋਟਰੀ ਕਲੱਬ ਅੰਮ੍ਰਿਤਸਰ ਮਿਡਟਾਊਨ ਦੀ ਨਵੀਂ ਟੀਮ ਨੇ ਰੋਟਰੀ ਦੇ ਅੰਨਪੂਰਨਾ ਦਿਵਸ ਪ੍ਰੋਜੈਕਟ ਤਹਿਤ ਚਿਨਮਯ ਮਿਸ਼ਨ ਟਰੱਸਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਵਿਧਵਾ ਮਹਿਲਾਵਾਂ ਲਈ ਰਾਸ਼ਨ ਵੰਡ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮੌਕੇ ਜ਼ੋਨ ਅੰਮ੍ਰਿਤਸਰ ਦੇ 11 ਰੋਟਰੀ ਕਲੱਬਾਂ ਨੇ ਭਾਗੀਦਾਰੀ ਕਰਦਿਆਂ ਸੇਵਾ ਕਾਰਜਾਂ ਨਾਲ ਰੋਟਰੀ ਵਰ੍ਹਾ 2026-27 ਦੀ ਸ਼ੁਰੂਆਤ ਕੀਤੀ ਚਿਨਮਯ ਮਿਸ਼ਨ ਟਰੱਸਟ ਅੰਮ੍ਰਿਤਸਰ ਦੇ ਮੁਖੀ ਅਤੇ ਸਾਬਕਾ ਡਿਸਟ੍ਰਿਕਟ ਗਵਰਨਰ ਅਵਿਨਾਸ਼ ਮੋਹਿੰਦਰੂ ਅਤੇ ਸਕੱਤਰ ਅਸ਼ਵਨੀ ਮਲਹੋਤਰਾ ਨੇ ਜ਼ੋਨ ਅੰਮ੍ਰਿਤਸਰ ਦੇ ਨਵੇਂ ਰੋਟਰੀ ਪ੍ਰਧਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਚਿਨਮਯ ਮਿਸ਼ਨ ਪਿਛਲੇ 24 ਸਾਲਾਂ ਤੋਂ ਲੋੜਵੰਦ ਵਿਧਵਾ ਮਹਿਲਾਵਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾ ਰਿਹਾ ਹੈ ਇਸ ਮੌਕੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਰੋਟਰੀ ਕਲੱਬ ਅੰਮ੍ਰਿਤਸਰ ਮਿਡਟਾਊਨ ਵੱਲੋਂ ਪ੍ਰਧਾਨ ਰੋਟੇਰੀਅਨ ਹਰਪ੍ਰੀਤ ਸਿੰਘ, ਸਕੱਤਰ ਰੋਟੇਰੀਅਨ ਪਰਵੀਨ ਮਹਾਜਨ, ਡਾ. ਆਰ. ਕੇ. ਬੇਦੀ, ਰਾਣਾ ਮਹਾਜਨ, ਵਿਸ਼ਾਲ ਖੁਰਾਨਾ, ਰਮਿੰਦਰ ਸਿੰਘ ਸੋਢੀ ਅਤੇ ਬਲਦੇਵ ਸਿੰਘ ਨੇ ਹਾਜ਼ਰੀ ਭਰੀ ਇਸ ਦੌਰਾਨ ਡਾ. ਕੇ. ਕੇ. ਭੱਲਾ ਨੇ ਆਪਣੀ ਨਿੱਜੀ ਰਕਮ ਵਿੱਚੋਂ 11,000 ਰੁਪਏ ਦੀ ਵਾਧੂ ਸਹਾਇਤਾ ਰਾਸ਼ੀ ਭੇਟ ਕੀਤੀ। ਸਮਾਗਮ ਦੌਰਾਨ ਨਵੇਂ ਰੋਟਰੀ ਪ੍ਰਧਾਨਾਂ ਵੱਲੋਂ ਲੋੜਵੰਦ ਵਿਧਵਾ ਮਹਿਲਾਵਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ।

  • Related Posts

    ਸਫਾਈ ਕਰਮਚਾਰੀਆਂ ਵੱਲੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ, ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ, 8 ਜੁਲਾਈ (ਮਨਦੀਪ) ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਕੀਰਤਪੁਰ ਸਾਹਿਬ ਦੇ ਸਫਾਈ ਕਰਮਚਾਰੀਆਂ ਵੱਲੋਂ ਅੱਜ ਤੋਂ ਅਣਮਿਥੇ ਸਮੇਂ ਲਈ ਕੰਮ ਛੱਡ…

    ਹਉਮੈ ਦੇ ਚੱਕਰ ਚ ਅਸੀਂ ਬਹੁਤ ਕੁਝ ਗਵਾ ਲਿਆ

    Spread the love

    Spread the loveਇਕੱਲਾਪਨ — ਅੱਜ ਦੀ ਸ਼ਾਇਦ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ ਭਾਵੇਂ ਇੰਸਟਾਗਰਾਮਫ ਵਗੈਰਾ ਦੇ ਸਾਡੇ ਬਹੁਤ ਸਾਰੇ ਦੋਸਤ ਹਨ ਪਰ ਸੱਚ ਦੱਸਿਓ ਕਿ ਕੋਈ ਇੱਕ ਵੀ…

    Leave a Reply

    Your email address will not be published. Required fields are marked *