ਸਤਲੁਜ ਫਿਲਮ ਦੇ ਬੈਨ ਲਗਾਉਣਾ ਗੈਰ ਸੰਵਿਧਾਨਿਕ:ਭਾਈ ਮਧੂਪਾਲ ਸਿੰਘ ਗੋਗਾ

Spread the love

ਅੰਮ੍ਰਿਤਸਰ 8 ਜੁਲਾਈ(ਮਨਜੀਤ ਸਿੰਘ ਸ਼ੇਰਗਿੱਲ ) ਸ਼੍ਰੋਮਣੀ ਅਕਾਲੀ ਦੱਲ ਪੁਨਰ ਸੁਰਜੀਤ ਦੇ ਵਰਕਿੰਗ ਕਮੇਟੀ ਮੈਬਰ ਭਾਈ ਮਧੂਪਾਲ ਸਿੰਘ ਗੋਗਾ ਨੇ ਇੱਕ ਬਿਆਨ ਵਿੱਚ ਦੋਸ਼ ਲਗਾਇਆ ਕਿ (ਸਤਲੁਜ) ਮੂਵੀ ਦਾ ਰੋਕਿਆ ਜਾਣਾ ਦੇਸ਼ ਦੀ ਅਣ ਐਲਾਨੀ ਸੇਂਸਰਸ਼ਿਪ ਦਾ ਪ੍ਰਤੀਕ ਹੈ ਓਹਨਾਂ ਕਿਹਾ ਕਿ ਪੰਜਾਬ 95 ਨਾਮ ਹੇਠ ਬਣੀ ਮੂਵੀ 1984 ਤੋਂ 1996 ਤੱਕ ਵਾਪਰੀਆਂ ਸੱਚੀਆਂ ਘਟਨਾਵਾਂ ਤੇ ਆਧਾਰਿਤ ਹੈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਰਨਲ ਸਕੱਤਰ ਸ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਨੂੰ ਬਿਆਨਿਆ ਗਿਆ ਹੈ। 2022 ਤੋਂ ਹੁਣ ਤੱਕ ਸੈਂਸਰ ਬੋਰਡ ਕੋਲ ਪਈ ਇਹ ਮੂਵੀ ਸਿਨੇਮਾ ਘਰਾਂ ਵਿੱਚ ਇਸ ਲਈ ਰਿਲੀਜ਼ ਨਹੀਂ ਹੋ ਸਕੀ ਕਿਊ ਕਿ ਬੋਰਡ ਮੂਵੀ ਵਿੱਚ 127 ਬਦਲਾਵ ਚਾਹੁੰਦਾ ਸੀ। ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੈ ਫ਼ਿਲਮ ਵਿੱਚ ਐਨੀ ਵੱਡੀ ਪੱਧਰ ਤੇ ਬਦਲਾਵ ਕੀਤੇ ਜਾਣ ਤਾਂ ਉਸਦਾ ਮੂਲ ਤੱਤ ਹੀ ਨਸ਼ਟ ਹੋ ਜਾਵੇਗਾ। ਹੁਣ ਜੇ ਨਾਂਅ ਬਦਲਨ ਮਗਰੋਂ ਫ਼ਿਲਮ ਓ ਟੀ ਟੀ ਜੀ5 ਤੇ ਰਿਲੀਜ ਕੀਤੀ ਗਈ ਸੀ ਤਾਂ ਉਸ ਨੂੰ 48 ਘੰਟੇ ਵੀ ਨਹੀ ਸਨ ਹੋਏ ਕਿ ਉਸਨੂੰ ਮਿਟਾ ਦੇਣਾ ਸਾਬਿਤ ਕਰਦਾ ਹੈ ਕਿ ਜੌ ਸਰਕਾਰਾਂ ਸਾਡੇ ਤੇ ਹੋਏ ਜੁਲਮਾਂ ਨੂੰ ਦੁਨੀਆ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀਆਂ। ਓਹ ਸਾਡੇ ਜਖਮਾ ਤੇ ਇਨਸਾਫ਼ ਦਾ ਮਲਮ ਕਦੋਂ ਲਗਾਉਣਗੀਆਂ।

  • Related Posts

    ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਕੀਤੀਆਂ ਤਕਸੀਮ ਕੋਠੇ ਥੇਹ ਵਾਲਾ ਵਿਖੇ ਆਰ.ਓ ਦੇ ਕਮਰੇ ਦਾ ਨੀਂਹ ਪੱਥਰ ਰੱਖਿਆ 

    Spread the love

    Spread the love ਕੋਟਕਪੂਰਾ, 8  ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ, ਕੋਟਕਪੂਰਾ ਦਿਹਾਤੀ, ਬੀੜ ਸਿੱਖਾਂ ਵਾਲਾ, ਕੋਠੇ ਥੇਹ, ਕੈਂਪ ਦਫ਼ਤਰ…

    ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ਵਿਖੇ ਕਰਵਾਇਆ 175ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ * ਸੀਨੀਅਰ ਪੱਤਰਕਾਰ ਟੀ.ਡੀ. ਚਾਵਲਾ ਨੇ ਕਰਵਾਈ ਸ਼ੁਰੂਆਤ

    Spread the love

    Spread the loveਫਗਵਾੜਾ 7 ਜੁਲਾਈ (   ਪ੍ਰੀਤ ਕੌਰ ਪ੍ਰੀਤੀ     ) ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੇ ਯਤਨਾਂ ਸਦਕਾ ਸ. ਅਜੀਤ ਸਿੰਘ…

    Leave a Reply

    Your email address will not be published. Required fields are marked *