ਹਉਮੈ ਦੇ ਚੱਕਰ ਚ ਅਸੀਂ ਬਹੁਤ ਕੁਝ ਗਵਾ ਲਿਆ

Spread the love
ਇਕੱਲਾਪਨ — ਅੱਜ ਦੀ ਸ਼ਾਇਦ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ ਭਾਵੇਂ ਇੰਸਟਾਗਰਾਮਫ ਵਗੈਰਾ ਦੇ ਸਾਡੇ ਬਹੁਤ ਸਾਰੇ ਦੋਸਤ ਹਨ ਪਰ ਸੱਚ ਦੱਸਿਓ ਕਿ ਕੋਈ ਇੱਕ ਵੀ ਅਜਿਹਾ ਹੈ ਜਿਸ ਨਾਲ ਤੁਸੀਂ ਆਪਣੇ ਦਿਲ ਦੀ ਕੋਈ ਵੀ ਗੱਲ – ਚੰਗੀ ਤੋਂ ਚੰਗੀ ਮਾੜੀ ਤੋਂ ਮਾੜੀ ਬਿਨਾਂ ਸੋਚੇ ਸਮਝੇ ਸ਼ੇਅਰ ਕਰ ਸਕੋ। ਜੇ ਤੁਹਾਡਾ ਜਵਾਬ ਹਾਂ ਹੈ ਤਾਂ ਯਕੀਨ ਕਰੋ ਕਿ ਤੁਸੀਂ ਬਹੁਤ ਜਿਆਦਾ ਖੁਸ਼ਕਿਸਮਤ ਹੋ ਪਰ ਅਜਿਹਾ ਜਿਆਦਾਤਰ ਹੁੰਦਾ ਨਹੀਂ ਹੈ।  ਹਰ ਬੰਦਾ ਆਪਣੇ ਆਪ ਵਿੱਚ ਮਸਤ ਰਹਿਣਾ ਚਾਹੁੰਦਾ ਹੈ । ਅਸੀਂ ਇਹੀ ਸਮਝਦੇ ਰਹਿੰਦੇ ਹਾਂ ਕਿ ਅੱਜ ਕੱਲ ਕਿਸੇ ਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਦੁਨੀਆ ਬਹੁਤ ਖਰਾਬ ਹ ਵਗੈਰਾ ਵਗੈਰਾ,  ਪਰ ਰੁਕੋ – ਜਰਾ ਸੋਚੋ -ਇਹ ਦੁਨੀਆ ਬਣਾਈ ਕਿਸ ਨੇ ਹੈ? ਆਪਾਂ ਸਾਰਿਆਂ ਨੇ ਮਿਲ ਕੇ ਹੀ ਨਾ?  ਫਿਰ ਚਲੋ ਪਹਿਲਾਂ ਆਪਣੇ ਅੰਦਰ ਦੇਖੀਏ। ਅਸੀਂ ਆਪ ਹੀ ਕਿਸੇ ਨਾਲ ਬਹੁਤੀ ਗੱਲਬਾਤ ਕਰਕੇ ਰਾਜ਼ੀ ਨਹੀਂ ਹੁੰਦੇ ਆਪਣੇ ਬੱਚਿਆਂ ਨੂੰ ਬਾਹਰ ਕਿਸੇ ਨਾਲ ਖੇਡਣ ਨਹੀਂ ਦਿੰਦੇ। ਇਥੋਂ ਤੱਕ ਕੇ ਆਪਣੀ ਖੁਸ਼ੀ ਵੀ ਕਿਸੇ ਨਾਲ ਸਾਂਝੀ ਕਰਨ ਤੋਂ ਡਰਨ ਲੱਗ ਪਏ ਹਾਂ ਕਿ ਕੋਈ ਨਜ਼ਰ ਨਾ ਲਾ ਦੇਵੇ, ਕੋਈ ਕੁਝ ਕਰਨਾ ਦੇਵੇ । ਪਹਿਲਾਂ ਜਿਹੜੇ ਸਾਡੇ ਆਪਣੇ ਹੁੰਦੇ ਸੀ ਅੱਜ ਉਹ ਵੀ ਸਾਡੇ ਲਈ ਲੋਕ ਹੋ ਗਏ। ਆਪਣੀ ਹਉਮੈ ਦੇ ਚੱਕਰ ਚ ਅਸੀਂ ਬਹੁਤ ਕੁਝ ਗਵਾ ਦਿੱਤਾ, ਬਹੁਤ ਰਿਸ਼ਤੇ ਗਵਾ ਦਿੱਤੇ-; ਖਾਲੀ ਤੇ ਕੱਲੇ ਹੋ ਕੇ ਰਹਿ ਗਏ ਤੇ ਸਮਝ ਰਹੇ ਹਾਂ ਕਿ ਅੱਜ ਕੱਲ ਦੁਨੀਆਂ ਹੀ ਇਦਾਂ ਦੀ ਹੋ ਗਈ ਹੈ ਪਰ ਸੱਚ ਦੱਸਾਂ ਤਾਂ ਮੇਰੇ ਲਈ ਦੁਨੀਆ ਇਹੋ ਜਿਹੀ ਨਹੀਂ ਹੈ। ਮੇਰਾ ਤਾਂ ਇਹ ਹਾਲ ਹੈ ਕਿ ਮੈਂ ਜਿਸ ਨਾਲ ਵੀ ਗੱਲ ਕਰਾਂ ਮੈਨੂੰ ਸਾਰੇ ਆਪਣੇ ਹੀ ਲੱਗਣ ਲੱਗ ਪੈਂਦੇ ਹਨ ਕਿਉਂਕਿ ਮੈਂ ਜੋ ਅੰਦਰ ਹਾਂ ਉਹੀ ਬਾਹਰ। ਜੇ ਗੁੱਸਾ ਹੈ ਤਾਂ ਉਹ ਵੀ ਮੂੰਹ ਤੇ ਪਿਆਰ ਹੈ ਤ ਉਹ ਵੀ ਮੂੰਹ ਤੇ। ਸ਼ਾਇਦ ਇਸੇ ਕਰਕੇ ਹੀ ਮੇਰੇ ਸਾਰੇ ਪਰਿਵਾਰਿਕ ਮੈਂਬਰ; ਮੇਰੇ ਦੋਸਤ ਮਿੱਤਰ ਮੇਰੇ ਕਾਂਟੈਕਟ ਚ ਆਉਣ ਵਾਲੇ ਹਰ ਇਕ ਨੂੰ ਇਦਾਂ ਹੀ ਲੱਗਦਾ ਹੈ ਜਿਵੇਂ ਪਤਾ ਨਹੀਂ ਕਿੰਨੇ ਚਿਰ ਤੋਂ ਜਾਣਦੇ ਹਾਂ, ਕੋਈ ਫੋਰਮੈਲਿਟੀ ਨਹੀਂ। ਤੇ ਆਪਣੀ ਭੈਣ ਨੂੰ ਤਾਂ ਮੈਂ ਆਪਣੀ ਹੈਲਪ ਲਾਈਨ ਮੰਨਦੀ ਹਾਂ। ਕਿਉਂਕਿ ਕੁਛ ਵੀ ਹੋਵੇ ਕੋਈ ਖੁਸ਼ੀ ਕੋਈ ਗਮੀ ਕੋਈ ਫਿਕਰ ਕੁਛ ਗਲਤ ਕੁਛ ਠੀਕ ਸਭ ਕੁਝ ਉਸ ਦੇ ਅੱਗੇ ਢੇਰੀ ਕਰ ਦਿੰਦੀ ਹਾਂ। ਰਿਸ਼ਤੇ ਅਜਿਹੇ ਹੀ ਹੋਣੇ ਚਾਹੀਦੇ ਹਨ। ਮੇਰੇ ਖਿਆਲ ਮੁਤਾਬਿਕ ਦੁਨੀਆਂ ਦਾ ਸਭ ਤੋਂ ਗਰੀਬ ਇਨਸਾਨ ਉਹ ਹੈ ਜੋ ਕਿਸੇ ਨੂੰ ਆਪਣਾ ਨਹੀਂ ਸਮਝ ਸਕਦਾ। ਬਹੁਤ ਗਰੀਬ- ਦਿਲ ਦਾ ਗਰੀਬ। ਤੇ ਅਮੀਰੀ ਕੀ ਹੈ -ਸਾਡੇ ਰਿਸ਼ਤੇ , ਉਹ ਰਿਸ਼ਤੇ ਜਿੱਥੇ ਸਾਨੂੰ ਗੱਲ ਕਰਨ ਤੋਂ ਪਹਿਲਾਂ ਕੁਝ ਸੋਚਣਾ ਨਾ ਪਵੇ। ਮੈਂ ਕਦੀ ਨਹੀਂ ਸੋਚਦੀ ਅਗਲਾ ਕੀ ਸੋਚੇਗਾ? ਅਗਲਾ ਕੀ ਸੋਚੇਗਾ ਇਹ ਉਹਦੀ ਪ੍ਰੋਬਲਮ ਹ। ਕਿਉਂਕਿ ਤੁਸੀਂ ਕਿਸੇ ਦੀ ਸੋਚ ਬਦਲ ਨਹੀਂ ਸਕਦੇ। ਜਿਹਨੇ ਤੁਹਾਨੂੰ ਚੰਗਾ ਸਮਝਣਾ ਹੈ ਉਹ ਤੁਸੀਂ ਕੁਝ ਵੀ ਕਹਿ ਲਓ ਉਹ ਤੁਹਾਨੂੰ ਚੰਗਾ ਹੀ ਸਮਝੇਗਾ,  ਜਿਹਨੇ ਮਾੜਾ ਸਮਝਣਾ ਤੁਸੀਂ ਕੁਝ ਵੀ ਕਰ ਲਓ ਤੁਹਾਨੂੰ ਮਾੜਾ ਹੀ ਸਮਝੇਗਾ।  ਕਿਉਂਕਿ ਜਿਹੜੇ ਤੁਹਾਨੂੰ ਜਾਣਦੇ ਹਨ ਸਮਝਦੇ ਹਨ,  ਉਹ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਤੁਸੀਂ ਕੀ ਕਹਿ ਰਹੇ ਹੋ ਇਸ ਗੱਲ ਮਨ ਜਿਆਦਾ ਧਿਆਨ ਦਿੰਦੇ ਹਨ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਇਸ ਕਰਕੇ ਬਹੁਤਾ ਨਾ ਸੋਚਿਆ ਕਰੋ ਜੋ ਮਨ ਵਿੱਚ ਆਏ ਕਹਿ ਦਿਆ ਕਰੋ ਬਸ ਸ਼ਬਦਾਂ ਵੱਲ ਧਿਆਨ ਦਿਆ ਕਰੋ ਕਿ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚੇ।
(ਬਾਕੀ ਅਗਲੀ ਵਾਰ)
ਡਾ.ਹਰਪ੍ਰੀਤ ਕੌਰ  9780675025
  • Related Posts

    ਨਕਸ਼ਿਆਂ ਦੀਆਂ ਫਾਈਲਾਂ ‘ਚ ਕਥਿਤ ਕਾਲਾ ਖੇਡ ! ਸਰਕਾਰੀ ਖ਼ਜ਼ਾਨਾ ਖਾਲੀ, ਭ੍ਰਿਸ਼ਟਾਚਾਰ ਦੀਆਂ ਜੇਬਾਂ ਭਾਰੀ ? ਜੇਈ, ਲੋਕਲ ਨਕਸ਼ਾ ਨਵੀਸ ‘ਤੇ ਕਥਿਤ ਸਾਂਠ-ਗਾਂਠ ਦੇ ਦੋਸ਼; ਮੁੱਖ ਮੰਤਰੀ ਤੇ ਵਿਜੀਲੈਂਸ ਤੋਂ ਉੱਚ ਪੱਧਰੀ ਜਾਂਚ ਦੀ ਮੰਗ : ਮਨਜੀਤ ਸਿੰਘ ਬੈਂਸ

    Spread the love

    Spread the loveਜੈਤੋ, 8 ਜੁਲਾਈ (ਮਨਜੀਤ ਸਿੰਘ ਢੱਲਾ): ਨਗਰ ਕੌਂਸਲ ਜੈਤੋ ਅਧੀਨ ਆਉਂਦੀਆਂ ਕਥਿਤ ਗ਼ੈਰ-ਕਾਨੂੰਨੀ ਕਲੋਨੀਆਂ ਵਿੱਚ ਇਮਾਰਤੀ ਨਕਸ਼ੇ ਪਾਸ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ…

    “ਇੱਕ ਮਹੀਨੇ ਦਾ ਭਰੋਸਾ ਨਿਕਲਿਆ ਖੋਖਲਾ, ਪੰਜਾਬ ਭਰ ਦੇ ਸਫ਼ਾਈ ਅਤੇ ਮਿਊਂਸੀਪਲ ਕਾਮੇ ਮੁੜ ਆਰ-ਪਾਰ ਦੀ ਲੜਾਈ ਦੇ ਮੈਦਾਨ ਵਿੱਚ” ਸਰਕਾਰ ਵੱਲੋਂ ਵਾਅਦੇ ਪੂਰੇ ਨਾ ਕਰਨ ‘ਤੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ; ਹੱਕੀ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ: ਅਰੁਣ ਗਿੱਲ

    Spread the love

    Spread the love ਜਗਰਾਉਂ, 8 ਜੁਲਾਈ  (ਜਸਵਿੰਦਰ ਸਿੰਘ ਡਾਂਗੀਆ ): ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਅੰਦਰ ਮੰਗਾਂ ਦਾ ਹੱਲ ਕਰਨ ਲਈ ਦਿੱਤਾ ਗਿਆ ਭਰੋਸਾ ਪੂਰਾ ਨਾ ਹੋਣ ਕਾਰਨ ਸੂਬੇ ਦੇ…

    Leave a Reply

    Your email address will not be published. Required fields are marked *