ਭਾਖੜਾ ਨਹਿਰ ਦੀ ਪਟੜੀ ‘ਤੇ ਜੰਗਲ ਨੁਮਾ ਬੂਟੀ ਕਾਰਨ ਖ਼ਤਰਾ, ਜ਼ਹਿਰੀਲੇ ਜੀਵਾਂ ਦੇ ਡਰ ਨਾਲ ਸਹਿਮੇ ਲੋਕ

Spread the love

ਕੀਰਤਪੁਰ ਸਾਹਿਬ: ਭਾਖੜਾ ਨਹਿਰ ਦੇ ਕਿਨਾਰੇ ਬਣੀਆਂ ਪਟੜੀਆਂ ‘ਤੇ ਪਿਛਲੇ ਲੰਬੇ ਸਮੇਂ ਤੋਂ ਉੱਗੀ ਜੰਗਲ ਨੁਮਾ ਘਾਹ-ਬੂਟੀ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਪਟੜੀ ਦੇ ਦੋਵੇਂ ਪਾਸੇ ਉੱਚੀ ਘਾਹ ਅਤੇ ਗਾਜਰ ਬੂਟੀ ਫੈਲੀ ਹੋਣ ਕਾਰਨ ਸੈਰ ਕਰਨ ਵਾਲੇ ਲੋਕਾਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸੰਘਣੀ ਬੂਟੀ ਵਿੱਚੋਂ ਅਕਸਰ ਸੱਪ ਅਤੇ ਹੋਰ ਜ਼ਹਿਰੀਲੇ ਕੀੜੇ-ਮਕੌੜੇ ਨਿਕਲ ਕੇ ਪਟੜੀ ‘ਤੇ ਘੁੰਮਦੇ ਨਜ਼ਰ ਆਉਂਦੇ ਹਨ, ਜਿਸ ਕਾਰਨ ਹਰ ਵੇਲੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਛੋਟੇ-ਛੋਟੇ ਬੱਚੇ ਜਦੋਂ ਨਹਿਰ ਦੀਆਂ ਪਟੜੀਆਂ ‘ਤੇ ਸੈਰ ਕਰਨ ਜਾਂ ਖੇਡਣ ਲਈ ਜਾਂਦੇ ਹਨ ਤਾਂ ਉਨ੍ਹਾਂ ਲਈ ਜ਼ਹਿਰੀਲੇ ਜੀਵਾਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ ਇਲਾਕਾ ਵਾਸੀਆਂ ਨੇ ਬੀਬੀਐੱਮਬੀ ਤੋਂ ਮੰਗ ਕੀਤੀ ਹੈ ਕਿ ਪਟੜੀਆਂ ਦੀ ਨਿਯਮਿਤ ਸਫ਼ਾਈ ਕਰਵਾਈ ਜਾਵੇ, ਗਾਜਰ ਬੂਟੀ ਅਤੇ ਹੋਰ ਜੰਗਲੀ ਬੂਟੀਆਂ ਨੂੰ ਹਟਾਇਆ ਜਾਵੇ  ਤਾਂ ਜੋ ਲੋਕਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਸੈਰ ਦਾ ਰਸਤਾ ਮਿਲ ਸਕੇ।

ਫੋਟੋ ਕੈਪਸਨ
ਨਹਿਰ ਦੀ ਪਟੜੀ ਦੇ ਕਿਨਾਰੇ ਉਗੀ  ਬੂਟੀ ਦਾ ਦ੍ਰਿਸ਼

  • Related Posts

    ਝੜੌਦੀ ਚੌਂਕ ’ਚ ਬੇਕਾਬੂ ਟੈਂਪੂ ਨਾਲ ਹੋਇਆ ਹਾਦਸਾ  ਪਿਤਾ-ਧੀ ਗੰਭੀਰ ਜ਼ਖਮੀ, ਮੋਟਰਸਾਈਕਲ ਟੈਂਪੂ ਦੀ ਚਪੇਟ ’ਚ ਆਇਆ  

    Spread the love

    Spread the loveਮਾਛੀਵਾੜਾ ਸਾਹਿਬ, 8 ਜੁਲਾਈ (ਸੁੱਚਾ ਬੰਗੜ)- ਮਾਛੀਵਾੜਾ ਸਾਹਿਬ ਨੇੜੇ ਰਾਹੋਂ ਰੋਡ ’ਤੇ ਸਥਿਤ ਪਿੰਡ ਝੜੌਦੀ ਦੇ ਚੌਂਕ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ…

    ਦਸਮੇਸ਼ ਸਕੂਲ ਦੀਆਂ ਪੁਰਾਣੀਆਂ ਵਿਦਿਆਰਥਣਾ ਨੇ ਸੰਸਥਾ ਦੀ ਸਲਾਹੁਤ ਕੀਤੀ

    Spread the love

    Spread the love ਨਿਹਾਲ ਸਿੰਘ ਵਾਲਾ, 8 ਜੁਲਾਈ ( ਪ ਪ)–ਇਲਾਕੇ ਦੀ ਪੁਰਾਣੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਤੋਂ ਕਈ ਵਰ੍ਹੇ ਪਹਿਲਾਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਕਰ…

    Leave a Reply

    Your email address will not be published. Required fields are marked *