ਬਾਜ਼ਾਰ ਅੰਦਰ ਚੋਰੀਆਂ ਕਰਨ ਵਾਲਿਆਂ ਨੂੰ ਪੁਲਿਸ ਨੇ ਕੀਤਾ ਕਾਬੂ

Spread the love

 ਕਰਾਈਮ ਖਤਮ ਕਰਨ ਲਈ ਪਬਲਿਕ ਪੁਲਿਸ ਦਾ ਸਾਥ ਦੇਵੇ- ਡੀਐਸਪੀ

ਜਗਰਾਉਂ: 13 ਦਸੰਬਰ (ਜਸਵਿੰਦਰ ਸਿੰਘ ਡਾਂਗੀਆ) ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਚੋਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਸਪੀ (ਡੀ) ਪਰਮਿੰਦਰ ਸਿੰਘ ਅਤੇ ਡੀਐਸਪੀ ਵਰਿੰਦਰ ਸਿੰਘ ਖੋਸਾ ਦੀ ਦਿਸ਼ਾ ਨਿਰਦੇਸ਼ ਹੇਠ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਅਤੇ ਉਨਾਂ ਦੀ ਪੁਲਿਸ ਪਾਰਟੀ ਨੂੰ ਚੋਰਾਂ ਦੇ ਖਿਲਾਫ ਵੱਡੀ ਸਫ਼ਲਤਾ ਹੱਥ ਲੱਗੀ। ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਬੰਬ ਬੋਲਾ, ਸੰਤੋਸ਼ ਅਤੇ ਹੋਰ ਨਾ ਮਾਲੂਮ ਵਿਅਕਤੀਆਂ ਨੇ ਮਿਲ ਕੇ ਇੱਕ ਅਪਾਰਧਿਕ ਸੰਗਠਨ ਬਣਾਇਆ ਹੋਇਆ ਹੈ ਅਤੇ ਜੋ ਰਾਤ ਸਮੇਂ ਰੈਕੀ ਕਰਕੇ ਬੰਦ ਘਰਾਂ, ਦੁਕਾਨਾਂ ਅਤੇ ਬਾਜ਼ਾਰ ਅੰਦਰ ਚੋਰੀਆਂ ਕਰਨ,ਮੋਟਰਸਾਈਕਲ ਚੋਰੀ ਕਰਕੇ ਉਹਨਾਂ ਦੇ ਇੰਜਨ ਨੰਬਰ ਅਤੇ ਚਾਸੀ ਨੰਬਰ ਮਿਟਾ ਕੇ ਅੱਗੇ ਵੇਚ ਦਿੰਦੇ ਹਨ। ਸੰਤੋਸ ਉਪਰ ਪਹਿਲਾਂ ਵੀ ਚੋਰੀ ਦੇ ਕਈ ਮੁਕਦਮੇ ਦਰਜ ਹਨ। ਪੁਲਿਸ ਨੇ ਝੁਗੀਆਂ ਵਿੱਚ ਰੇਡ ਕੀਤੀ ਅਤੇ ਬੰਬ ਬੋਲਾ ਨੂੰ ਸਮੇਤ ਚੋਰੀ ਦੇ ਸਮਾਨ ਦੇ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ 2 ਇਨਵਰਟਰ,1 ਕਿਰਪਾਨ , 2 ਦਾਤਰ, ਲੇਡੀਜ਼ ਸੂਟਾਂ ਦਾ ਕੱਪੜਾ,3 ਪਿੱਤਲ ਦੇ ਟਾਪੇ, ਸਟੀਲ ਦਾ ਵੱਡਾ ਟਾਪਾ, ਅਤੇ ਹੋਰ ਵੀ ਕਈ ਲੋਹੇ ਅਤੇ ਸਟੀਲ ਦਾ ਸਮਾਨ, ਦੋ ਘੜੀਆਂ ,1 ਸਪਲੈਂਡਰ ਮੋਟਰਸਾਈਕਲ ਬਰਾਮਦ ਹੋਏ ਹਨ। ਡੀਐਸਪੀ ਖੋਸਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੰਬ ਬੋਲਾ ਅਤੇ ਸੰਤੋਸ਼ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਗਿਰੋਹ ਦੇ ਮੈਂਬਰਾਂ
ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਉਹਨਾਂ ਕਿਹਾ ਕਿ ਜੇਕਰ ਪਬਲਿਕ ਪੁਲਿਸ ਦਾ ਸਾਥ ਦੇਵੇ ਤਾਂ ਕਰਾਈਮ ਨੂੰ ਬਹੁਤ ਜਲਦ ਖਤਮ ਕੀਤਾ ਜਾ ਸਕਦਾ ਹੈ।

  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *