ਸ਼ਹਿਰ ਵਿੱਚ ਰੇੜੀ ਫੜੀ ਵਾਲਿਆਂ ਨੇ ਕੀਤਾ ਸਰਕਾਰ ਦੀ ਜਮੀਨ ਤੇ ਕਬਜ਼ਾ

Spread the love

ਰਾਹਗੀਰਾਂ ਦਾ ਬਾਜ਼ਾਰਾਂ ਵਿੱਚੋਂ ਲੰਘਣਾ ਹੋਇਆ ਮੁਸ਼ਕਿਲ

ਲੋਕਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਕੀਤੀ ਕਾਰਵਾਈ ਦੀ ਮੰਗ

ਰਾਮਾ ਮੰਡੀ, 14 ਦਸੰਬਰ ( ਅਸ਼ੋਕ ਕੁਮਾਰ ) ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਜਿੱਥੇ ਵੱਖ-ਵੱਖ ਸ਼ਹਿਰਾਂ ਵਿੱਚ ਲੋਕਾਂ ਦੁਆਰਾ ਸਰਕਾਰੀ ਸੰਪੱਤੀਆਂ ਉੱਪਰ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਉੱਥੇ ਹੀ ਦੂਸਰੇ ਪਾਸੇ ਰਾਮਾ ਮੰਡੀ ਵਿੱਚ ਹਵਾ ਬਿਲਕੁਲ ਉਲਟੀ ਵਹਿ ਰਹੀ ਹੈ ਅਤੇ ਇੱਥੇ ਲੋਕਾਂ ਵੱਲੋਂ ਨਗਰ ਕੌਂਸਲ ਸਮੇਤ ਵੱਖ ਵੱਖ ਅਦਾਰਿਆਂ ਦੀ ਸਰਕਾਰੀ ਜਮੀਨ ਉੱਪਰ ਨਜਾਇਜ਼ ਕਬਜ਼ੇ ਕਰ ਲਏ ਗਏ ਹਨ ਅਤੇ ਘੱਟੋ ਘੱਟ 100 ਕਰੋੜ ਰੁਪਏ ਦੀ ਮੁੱਲ ਵਾਲੀ ਸਰਕਾਰੀ ਜਮੀਨ ਇਸ ਸਮੇਂ ਅਵੈਧ ਕਬਜਿਆਂ ਦਾ ਸ਼ਿਕਾਰ ਹੋ ਚੁੱਕੀ ਹੈ। ਇੱਥੇ ਦੱਸਣ ਯੋਗ ਹੈ ਕਿ ਸ਼ਹਿਰ ਦੀ ਵੱਖ-ਵੱਖ ਬਜ਼ਾਰਾਂ ਜਿਵੇਂ ਰੇਲਵੇ ਬਾਜ਼ਾਰ, ਖੂਹ ਵਾਲਾ ਚੌਂਕ ਅਤੇ ਗਾਂਧੀ ਬਾਜ਼ਾਰ ਵਿੱਚ ਰੇੜੀ ਫੜੀ ਵਾਲਿਆਂ ਨੇ ਪੰਜਾਬ ਸਰਕਾਰ ਦੇ ਨਗਰ ਕੌਂਸਲ ਮਾਰਕੀਟ ਕਮੇਟੀ ਸਮੇਤ ਵੱਖ-ਵੱਖ ਅਦਾਰਿਆਂ ਦੀ ਜਮੀਨ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਆਪਣੀਆਂ ਰੇੜੀਆਂ ਲਗਾਈਆਂ ਹੋਈਆਂ ਹਨ ਜਿਸ ਦੀ ਚਲਦਿਆਂ ਨਾ ਸਿਰਫ ਸਰਕਾਰ ਦੀ ਕਰੋੜਾਂ ਰੁਪਏ ਦੀ ਜਮੀਨ ਉਸਦੇ ਹੱਥੋਂ ਖੁਸ ਰਹੀ ਹੈ ਮਨ ਕੀ ਦੂਸਰੇ ਪਾਸੇ ਇਹਨਾਂ ਨਜਾਇਜ਼ ਕਬਜ਼ਿਆਂ ਦੇ ਚਲਦੇ ਲੋਕਾਂ ਦਾ ਬਾਜ਼ਾਰਾਂ ਵਿੱਚੋਂ ਲੰਘਣਾ ਟੱਪਣਾ ਮੁਸ਼ਕਿਲ ਹੋ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਝ ਰਾਹਗੀਰਾਂ ਨੇ ਦੱਸਿਆ ਕਿ ਇਹ ਭਲੇ ਹੀ ਕਿੰਨਾ ਹੀ ਵੱਡਾ ਜਾਮ ਕਿਉਂ ਨਾ ਲੱਗ ਜਾਵੇ ਇਹਨਾਂ ਰੇੜੀ ਵਾਲਿਆਂ ਵੱਲੋਂ ਆਪਣੀ ਰੇਣੀ ਇੱਕ ਇੰਚ ਵੀ ਨਹੀਂ ਖਿਸਕਾਈ ਜਾਂਦੀ ਅਤੇ ਜੇਕਰ ਕੋਈ ਵਿਅਕਤੀ ਇਹਨਾਂ ਨੂੰ ਅਜਿਹਾ ਕਰਨ ਲਈ ਕਹਿੰਦਾ ਹੈ ਤਾਂ ਇਹ ਸਰਕਾਰੀ ਜਮੀਨ ਉੱਪਰ ਕਬਜ਼ਾ ਕਰਨ ਦੀ ਬਾਵਜੂਦ ਤੋਂ ਦਿਖਾਉਣੀ ਸ਼ੁਰੂ ਕਰ ਦਿੰਦੇ ਹਨ ਅਤੇ ਕੁੱਟਮਾਰ ਕਰਨ ਤੱਕ ਉਤਾਰੂ ਹੋ ਜਾਂਦੇ ਹਨ ਜਿਸ ਦੇ ਚਲਦਿਆਂ ਕੋਈ ਵੀ ਰਾਹਗੀਰ ਇਹਨਾਂ ਨਾਲ ਪੰਗਾ ਲੈਣ ਲਈ ਤਿਆਰ ਨਹੀਂ ਹੈ। ਉਧਰ ਦੂਸਰੇ ਪਾਸੇ ਉਹਨਾਂ ਨੇ ਦੱਸਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਇਹਨਾਂ ਰੇੜੀ ਵਾਲਿਆਂ ਤੋਂ ਆਪਣੀਆਂ ਦੁਕਾਨਾਂ ਅੱਗੇ ਰੇੜੀਆਂ ਖਡਾਉਣ ਨੇ ਬਦਲੇ ਹਜ਼ਾਰਾਂ ਰੁਪਏ ਮਹੀਨਾ ਲਿਆ ਜਾ ਰਿਹਾ ਹੈ ਜਦੋਂ ਕਿ ਇਹ ਜਮੀਨ ਸਰਕਾਰੀ ਹੈ ਅਤੇ ਰੇੜੀ ਵਾਲਿਆਂ ਵੱਲੋਂ ਬੀਐਨ ਇਸ ਜਗਹਾ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤਾਂ ਫਿਰ ਨਿੱਜੀ ਵਿਅਕਤੀ ਉਕਤ ਰੇੜੀ ਵਾਲਿਆਂ ਤੋਂ ਕਿਰਾਇਆ ਕਿਸ ਤਰ੍ਹਾਂ ਲੈ ਸਕਦੇ ਹਨ ਉਹਨਾਂ ਦੱਸਿਆ ਕਿ ਇਹ ਸਾਰਾ ਕੁਝ ਨਗਰ ਕੌਂਸਲ ਮਾਰਕੀਟ ਕਮੇਟੀ ਸਮੇਤ ਹੋਰ ਅਦਾਰਿਆਂ ਦੀ ਅਧਿਕਾਰੀਆਂ ਦੀ ਸ਼ਹਿ ਤੇ ਹੋ ਰਿਹਾ ਹੈ ਅਤੇ

ਇਸ ਵਿੱਚ ਸਭ ਤੋਂ ਵੱਡਾ ਹੱਥ ਉਹਨਾਂ ਦੁਕਾਨਦਾਰਾਂ ਦਾ ਹੈ ਜਿਨਾਂ ਦੀਆਂ ਦੁਕਾਨਾਂ ਅੱਗੇ ਇਹ ਵਿਅਕਤੀ ਰੇੜੀਆਂ ਲਗਾਉਂਦੇ ਹਨ ਕਿਉਂਕਿ ਜੇਕਰ ਉਹ ਦੁਕਾਨਦਾਰ ਇਹਨਾਂ ਵਿਅਕਤੀਆਂ ਨੂੰ ਰੇੜੀਆਂ ਲਗਾਉਣ ਤੋਂ ਹਟਾਉਂਦੇ ਹਨ ਜਾਂ ਸਰਕਾਰੀ ਅਦਾਰੇ ਹਟਾਉਂਦੇ ਹਨ ਤਾਂ ਉਹਨਾਂ ਦੀ ਮੁਫਤ ਦੀ ਕਮਾਈ ਤੇ ਪਾਣੀ ਫਿਰਦਾ ਹੈ ਇਸ ਲਈ ਉਹਨਾਂ ਦੁਕਾਨਦਾਰਾਂ ਦੀ ਸ਼ੈ ਉੱਪਰ ਇਹ ਵਿਅਕਤੀ ਰਾਹਗੀਰਾਂ ਨਾਲ ਵੀ ਕੁੱਟ ਮਾਰ ਕਰਨ ਲਈ ਉਤਾਰੂ ਹੋ ਜਾਂਦੇ ਹਨ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਉਖਤਾ ਰੇਣੀ ਵਾਲਿਆਂ ਦੇ ਕੀਤੇ ਨਜਾਇਜ਼ ਕਬਜ਼ਿਆਂ ਦੇ ਚਲਦਿਆਂ ਬਾਜ਼ਾਰਾਂ ਵਿੱਚ ਹਰ ਦਿਨ ਤਿੰਨ ਤੋਂ ਚਾਰ ਘਟਨਾਵਾਂ ਹੁੰਦੀਆਂ ਹਨ ਜਦੋਂ ਵਾਹਨ ਆਪਸ ਵਿੱਚ ਟਕਰਾ ਕੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਸ਼ਹਿਰ ਨਿਵਾਸੀਆਂ ਅਤੇ ਰਾਹਗੀਰਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਇਹਨਾਂ ਨਜਾਇਜ਼ ਕਬਜ਼ਿਆਂ ਵੱਲ ਨੂੰ ਤੁਰੰਤ ਧਿਆਨ ਦੇਣ ਅਤੇ 30 ਫੁੱਟ ਚੌੜੇ ਬਾਜ਼ਾਰਾਂ ਨੂੰ ਦੁਬਾਰਾ ਬਹਾਲ ਕਰਾਉਣ ਦੀ ਮੰਗ ਕੀਤੀ ਹੈ ਤਾਂ ਕਿ ਇਹ ਲੋਕਾਂ ਦਾ ਬਾਜ਼ਾਰ ਵਿੱਚ ਆਉਣਾ ਜਾਣਾ ਸੁਖਾਲਾ ਹੋ ਸਕੇ।

  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *