ਜਗਰਾੳ10 ਜੁਲਾਈ (ਜਸਵਿੰਦਰ ਸਿੰਘ ਡਾਂਗੀਆ) ਪੰਜਾਬ ਸਰਕਾਰ ਵੱਲੋਂ ਸੋਲਿਡ ਵੇਸਟ ਰੂਲਜ਼ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਕੀਤੇ ਦਿਸ਼ਾ ਨਿਰਦੇਸ਼ਾਂ/ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਣਯੋਗ ਪ੍ਰਧਾਨ ਸ਼੍ਰੀ ਕਵਰਪਾਲ ਸਿੰਘ ਅਤੇ ਕਾਰਜਕਾਰੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸ਼ਤੀਸ਼ ਕੁਮਾਰ ਪੱਪੂ,ਨਗਰ ਕੌਂਸ਼ਲ ਜਗਰਾਉਂ ਅਤੇ ਕਾਰਜ ਸਾਧਕ ਅਫਸਰ ਸ਼੍ਰੀ ਮੋਹਿਤ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਅਤੇ (ਸੀ ਐਫ) ਰਮਿੰਦਰ ਕੌਰ ਦੀ ਦੇਖ ਰੇਖ ਵਿੱਚ “ਸਵੱਛਤਾ ਬਾਰੇ ਸਭ ਨੂੰ ਦੱਸਣਾ ਚਾਰ ਰੰਗ ਚੇਤੇ ਰੱਖਣਾ” ਮੁਹਿੰਮ ਤਹਿਤ ਅੱਜ ਆਰ.ਕੇ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਸਕੂਲੀ ਬੱਚਿਆ ਅਤੇ ਟੀਚਰਾਂ ਨੂੰ ਚੱਲ ਰਹੀ ਮੁਹਿੰਮ ਬਾਰੇ ਦੱਸਿਆ ਗਿਆ। ਅਨਿਲ ਕੁਮਾਰ ਐਸ.ਆਈ ਅਤੇ ਸੀ ਐਫ ਰਮਿੰਦਰ ਕੌਰ ਵੱਲੋਂ ਸਕੂਲੀ ਬੱਚਿਆ ਅਤੇ ਟੀਚਰਾਂ ਨੂੰ ਸਬੰਧੋਨ ਕਰਦੇ ਹੋਏ ਸਮਝਾਇਆ ਗਿਆ ਕਿ ਘਰ ਵਿੱਚ 4 ਡਸਟਬੀਨ ਲਗਾਏ ਜਾਣ ਜਿਸ ਵਿੱਚ ਗਿੱਲਾ-ਸੁੱਕਾ ਕੂੜਾ, ਸੈਨਟਰੀ/ਡਾਇਪਰ ਵੇਸਟ ਅਤੇ ਖਤਰਨਾਕ ਕੂੜੇ ਨੂੰ ਵੱਖ-ਵੱਖ ਰੱਖਿਆ ਜਾਵੇ ਤੇ ਵੇਸਟ ਕੁਲੈਕਟਰ/ਸਫਾਈ ਸੇਵਕਾਂ ਨੂੰ ਵੱਖ ਹੀ ਦਿੱਤਾ ਜਾਵੇ ਤਾਂ ਜੋ ਇਸ ਕੂੜੇ ਦਾ ਸਹੀ ਪ੍ਰਬੰਧ ਕੀਤਾ ਜਾ ਸਕੇ ਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ ਅਤੇ ਬੱਚਿਆ ਨੂੰ ਆਪਣੇ ਘਰ ਵਿੱਚ ਹੀ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਨ ਲਈ ਦੱਸਿਆ ਅਤੇ ਇਹ ਵੀ ਦੱਸਿਆ ਕਿ ਸਿੰਗਲ ਯੂਜ ਪਲਾਸਟਿਕ ਦੀ ਜਗ੍ਹਾ ਸਟੀਲ ਦੇੇ ਬਰਤਨ, ਪੱਤਿਆ ਤੋਂ ਬਣੀ ਪੱਤਲ ਆਦਿ ਦੀ ਵਰਤੋਂ ਕੀਤੀ ਜਾਵੇ।ਇਸ ਮੌਕੇ ਤੇ, ਕੈਪਟਨ ਨਰੇਸ਼ ਵਰਮਾ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਸ਼੍ਰੀਮਤੀ ਸੀਮਾ ਸ਼ਰਮਾ,ਪ੍ਰਿਸੀਪਲ ਅਤੇ ਸਟਾਫ ਆਰ.ਕੇ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ, ਕਰ ਭਲਾ ਹੋ ਭਲਾ ਐਨ.ਜੀ.ਓ ਪ੍ਰਧਾਨ ਵਿਸ਼ਾਲ ਸ਼ਰਮਾ,ਸੁਨੀਲ ਬਜਾਜ, ਨੀਰਜ ਕਟਾਰੀਆ,ਰੋਹਿਤ ਅਰੌੜਾ,ਹਰਪਿੰਦਰ ਸਿੰਘ ਆਦਿ ਹਾਜਰ ਸਨ।





