ਹਲਕਾ ਮਲੋਟ ਦੇ ਲੋਕਾਂ ਦੇ ਹੱਕਾਂ ਤੇ ਪਹਿਰਾ ਦੇਣ ਲਈ ਬੱਲਮਗੜ੍ਹ ਪਰਿਵਾਰ ਹਰ ਵੇਲੇ ਤਿਆਰ – ਪਰਮਿੰਦਰ ਪਾਸ਼ਾ ਬੱਲਮਗੜ੍ਹ

Spread the love

ਅੱਜ ਹਲਕਾ ਮਲੋਟ ਦੇ ਵਰਕਰਾਂ ਅਤੇ ਪਿੰਡ ਵਾਸੀਆਂ ਨਾਲ ਮੀਟਿੰਗ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਗਈਆਂ। ਇਸ ਮੌਕੇ ਅਪੀਲ ਕੀਤੀ ਗਈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਜਿਨ੍ਹਾਂ ਹੱਕਦਾਰ ਪਰਿਵਾਰਾਂ ਦੇ ਪੈਸੇ ਅਜੇ ਤੱਕ ਜਾਰੀ ਨਹੀਂ ਹੋਏ ਜਾਂ ਜਿਨ੍ਹਾਂ ਦਾ ਨਾਮ ਸੂਚੀ ਵਿੱਚ ਆਇਆ ਹੈ, ਉਹ ਆਪਣੀ ਪੂਰੀ ਜਾਣਕਾਰੀ ਅਤੇ ਸੂਚੀ ਤਿਆਰ ਕਰਕੇ ਦੇਣ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾ ਸਕੇ। ਇਸ ਮੌਕੇ ਕਿਹਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਯੋਜਨਾ ਲਈ ਫੰਡ ਜਾਰੀ ਕੀਤੇ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਹੱਕਦਾਰ ਲੋਕਾਂ ਦਾ ਬਣਦਾ ਲਾਭ ਜਾਰੀ ਨਹੀਂ ਕਰ ਰਹੀ, ਜਿਸ ਕਾਰਨ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਾਸ਼ਾ ਨੇ ਕਿਹਾ ਆਪ ਦੀ ਸਰਕਾਰ ਵਿੱਚ ਭਰਿਸ਼ਟਾਚਾਰ ਅਮਰ ਵੇਲ ਵਾਗ ਵਧਿਆ ਹੈ , ਗਰੀਬ ਵਰਗ ਦੀ ਕੋਈ ਸੁਣਵਾਈ ਨਹੀ।ਪੁਲਿਸ ਬੇਕਸੂਰ ਲੋਕਾਂ ਤੇ ਅਤਿਆਚਾਰ ਕਰ ਰਹੀ ਹੈ ।ਕਈ ਪੁਲਿਸ ਅਧਿਕਾਰੀ ਸ਼ਰੇਆਮ ਰਿਸ਼ਵਤ ਮੰਗਣ ਲੱਗ ਗਏ ਹਨ। ਰਿਸ਼ਵਤ ਨਾ ਦੇਣ ਤੇ ਪਰਚਾ ਦਰਜ ਕਰਨ ਦਾ ਡਰਾਵਾ ਦਿੰਦੇ ਹਨ ਅਤੇ ਗਰੀਬ ਡਰਦਾ ਮਾਰਿਆ ਰਿਸ਼ਵਤ ਦੇਣ ਲਈ ਮਜਬੂਰ ਹੋ ਜਾਂਦਾ ਹੈ । ਮੀਟਿੰਗ ਦੌਰਾਨ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਪਿੰਡਾਂ ਦੇ ਗਰਾਊਂਡ ਲੈਵਲ ਦੇ ਹਰ ਮਸਲੇ ਨੂੰ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੱਕ ਪਹੁੰਚਾਇਆ ਜਾਵੇਗਾ। ਜੇਕਰ ਸਰਕਾਰ ਨੇ ਜਲਦੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਬੱਲਮਗੜ੍ਹ ਪਰਿਵਾਰ ਹਲਕਾ ਮਲੋਟ ਦੇ ਲੋਕਾਂ ਨਾਲ ਮਿਲ ਕੇ ਲੋਕਤਾਂਤਰਿਕ ਢੰਗ ਨਾਲ ਵੱਡਾ ਸੰਘਰਸ਼ ਵਿੱਢੇਗਾ। ਇਸ ਮੌਕੇ ਜਸਵੰਤ ਸਿੰਘ ਮੰਡਲ ਪ੍ਰਧਾਨ ਲੱਖੇਵਾਲੀ, ਮਹਿੰਗਾ ਸਿੰਘ ਬੱਲਮਗੜ੍ਹ (ਸੀਨੀਅਰ ਵਾਈਸ ਪ੍ਰਧਾਨ, ਮੰਡਲ ਲੱਖੇਵਾਲੀ), ਲਵਪ੍ਰੀਤ ਸਿੰਘ, ਪੱਪੂ ਸਿੰਘ, ਗੇਜਾ ਸਿੰਘ, ਸੁੱਖਾ ਸਿੰਘ, ਸੁਲਤਾਨ ਸਿੰਘ, ਰਣਜੀਤ ਸਿੰਘ, ਜਗਜੀਤ ਸਿੰਘ ਅਤੇ ਬਲਕਾਰ ਸਿੰਘ ਸਮੇਤ ਹੋਰ ਵਰਕਰ ਹਾਜ਼ਰ ਸਨ।

  • Related Posts

    ਪਿੰਡ ਡੱਲਾ ਦੀ ਸਹਿਕਾਰੀ ਸਭਾ ਦੇ ਨਵ-ਨਿਯੁਕਤ ਅਹੁਦੇਦਾਰਾਂ ਨੇ ਐੱਸ. ਆਰ. ਕਲੇਰ ਨਾਲ ਉਹਨਾਂ ਦੇ ਗ੍ਰਹਿ ਵਿਖੇ ਕੀਤੀ ਮੁਲਾਕਾਤ ਐੱਸ. ਆਰ. ਕਲੇਰ ਨੇ ਨਵ-ਨਿਯੁਕਤ ਅਹੁਦੇਦਾਰਾਂ ਦਾ ਕਰਵਾਇਆ ਮੂੰਹ ਮਿੱਠਾ

    Spread the love

    Spread the love ਜਗਰਾਓਂ, 11ਜੁਲਾਈ –(ਜਸਵਿੰਦਰ ਸਿੰਘ ਡਾਂਗੀਆ)  ਪਿੰਡ ਡੱਲਾ ਦੀ ਸਹਿਕਾਰੀ ਸਭਾ ਦੇ ਨਵ-ਨਿਯੁਕਤ ਅਹੁਦੇਦਾਰਾਂ ਨੇ ਸਾਬਕਾ ਵਿਧਾਇਕ, ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਜਗਰਾਓਂ ਦੇ…

    ਗੜ੍ਹੇਮਾਰੀ ਨਾਲ ਪ੍ਰਭਾਵਿਤ ਕਿਸਾਨਾਂ ਤੇ ਖੇਤ ਮਜ਼ਦੂਰ ਪਰਿਵਾਰਾਂ ਲਈ ਸ਼੍ਰੋਮਣੀ ਅਕਾਲੀ ਦਲ ਹਲਕਾ ਜਗਰਾਓਂ ਵੱਲੋਂ 102 ਕੁਵਿੰਟਲ ਕਣਕ ਭੇਜੀ

    Spread the love

    Spread the love ਜਗਰਾਓਂ, 11 ਜੁਲਾਈ: ( ਜਸਵਿੰਦਰ ਸਿੰਘ ਡਾਂਗੀਆ )  ਪੰਜਾਬ ਵਿੱਚ ਹੋਈ ਗੜ੍ਹੇਮਾਰੀ ਕਾਰਨ ਪ੍ਰਭਾਵਿਤ ਕਿਸਾਨਾਂ ਅਤੇ ਖੇਤ ਮਜ਼ਦੂਰ ਪਰਿਵਾਰਾਂ ਦੀ ਸਹਾਇਤਾ ਲਈ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ…

    Leave a Reply

    Your email address will not be published. Required fields are marked *