ਵਿਧਾਨ ਸਭਾ ਹਲਕਾ ਮੌੜ ਤੋਂ ਲੈਕਚਰਾਰ ਮੁਖੀ ਸੁਖਦੀਪ ਸਿੰਘ ਮਾਨ ਬਾਲਿਆਂਵਾਲੀ ਨੂੰ ਟਿਕਟ ਦੇਣ ਦੀ ਵਰਕਰਾਂ ਵੱਲੋਂ ਜ਼ੋਰਦਾਰ ਮੰਗ

Spread the love
 ਬਲਵੰਤ ਸਿੰਘ ਸਿੱਧੂ 11 ਜੁਲਾਈ 2026 ਬਰਨਾਲਾ ਵਿਧਾਨ ਸਭਾ ਹਲਕਾ ਮੌੜ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵੱਲੋਂ ਇਸ ਵਾਰ ਪਾਰਟੀ ਟਿਕਟ ਲਈ ਪ੍ਰੋਫੈਸਰ ਸੁਖਦੀਪ ਸਿੰਘ ਮਾਨ  ਬਾਲਿਆਵਾਲੀ  ਦੇ ਨਾਮ ਦੀ ਮਜ਼ਬੂਤ ਸਿਫ਼ਾਰਸ਼ ਕੀਤੀ ਜਾ ਰਹੀ ਹੈ।ਹਲਕੇ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਮੌੜ ਹਲਕੇ ਤੋਂ ਇਸ ਵਾਰ ਉਨ੍ਹਾਂ ਨੂੰ ਪਾਰਟੀ ਉਮੀਦਵਾਰ ਬਣਾਇਆ ਜਾਵੇ।ਬੇਦਾਗ਼ ਅਤੇ ਲੋਕਾਂ ਨਾਲ ਜੁੜੀ ਸ਼ਖ਼ਸੀਅਤ ਵਰਕਰਾਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਸੁਖਦੀਪ ਸਿੰਘ ਮਾਨ  ਬਾਲਿਆਵਾਲੀ ਇੱਕ ਬੇਦਾਗ਼, ਇਮਾਨਦਾਰ ਅਤੇ ਲੋਕਾਂ ਨਾਲ ਹਰ ਵੇਲੇ ਖੜ੍ਹਨ ਵਾਲੀ ਸ਼ਖ਼ਸੀਅਤ ਹਨ। ਸਾਲਾਂ ਤੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਉਨ੍ਹਾਂ ਦੀ ਨਿਰੰਤਰ ਮਿਹਨਤ, ਸਾਦਗੀ ਅਤੇ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਜੁੜਾਅ ਨੇ ਉਨ੍ਹਾਂ ਨੂੰ ਹਲਕੇ ਵਿੱਚ ਇੱਕ ਭਰੋਸੇਯੋਗ ਚਿਹਰਾ ਬਣਾਇਆ ਹੈ। ਛੋਟੇ-ਵੱਡੇ ਹਰ ਵਰਕਰ ਦੀ ਮਦਦ ਲਈ ਤਿਆਰ ਰਹਿਣਾ ਅਤੇ ਲੋਕਾਂ ਦੇ ਸੁੱਖ-ਦੁੱਖ ਵਿੱਚ ਸ਼ਾਮਲ ਰਹਿਣਾ ਉਨ੍ਹਾਂ ਦੀ ਖ਼ਾਸ ਪਹਿਚਾਣ ਮੰਨੀ ਜਾਂਦੀ ਹੈ।ਪਿਛਲੀ ਚੋਣ ਵਿੱਚ ਵੀ ਬਣਦਾ ਸੀ ਹੱਕ  ਵਰਕਰਾਂ ਅਨੁਸਾਰ ਪਿਛਲੀ ਵਿਧਾਨ ਸਭਾ ਚੋਣ ਦੌਰਾਨ ਵੀ ਉਨ੍ਹਾਂ ਦਾ ਟਿਕਟ ’ਤੇ ਪੂਰਾ ਹੱਕ ਬਣਦਾ ਸੀ। ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਨੇ ਖੁਦ ਹੀ ਇਸ ਦੌੜ ਤੋਂ ਪਿੱਛੇ ਹਟਣ ਨੂੰ ਤਰਜੀਹ ਦਿੱਤੀ।ਪਾਰਟੀ ਪ੍ਰਤੀ ਵਫ਼ਾਦਾਰੀ, ਅਨੁਸ਼ਾਸਨ ਅਤੇ ਨਿਸ਼ਕਾਮ ਭਾਵਨਾ ਨੂੰ ਵਰਕਰ ਅੱਜ ਵੀ ਯਾਦ ਕਰਦੇ ਹਨ। ਹਲਕੇ ਲਈ ਸਭ ਤੋਂ ਯੋਗ ਚੋਣ ਹਲਕੇ ਦੇ ਲੋਕਾਂ ਅਤੇ ਵਰਕਰਾਂ ਦਾ ਮੰਨਣਾ ਹੈ ਕਿ ਇਸ ਵਾਰ ਮੌੜ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੋਫੈਸਰ ਸੁਖਦੀਪ ਸਿੰਘ ਮਾਨ ਬਾਲਿਆਵਾਲੀ ਸਭ ਤੋਂ ਯੋਗ ਅਤੇ ਮਜ਼ਬੂਤ ਚੋਣ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਹਾਈਕਮਾਨ ਉਨ੍ਹਾਂ ’ਤੇ ਭਰੋਸਾ ਜਤਾਉਂਦੀ ਹੈ ਤਾਂ ਵਰਕਰ ਪੂਰੇ ਜੋਸ਼ ਅਤੇ ਇਕਜੁੱਟਤਾ ਨਾਲ ਚੋਣ ਮੈਦਾਨ ਵਿੱਚ ਉਤਰਣਗੇ। ਵਰਕਰਾਂ ਨੇ ਦਾਅਵਾ ਕੀਤਾ ਕਿ ਉਹ ਸ਼ਾਨਦਾਰ ਜਿੱਤ ਯਕੀਨੀ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨਗੇ।ਸਮਾਜਿਕ ਸੇਵਾ ਅਤੇ ਪਰਿਵਾਰਕ ਪਿਛੋਕੜ ਇਸ ਮੌਕੇ ਵਰਕਰਾਂ ਨੇ ਇਹ ਵੀ ਦੱਸਿਆ ਕਿ ਪ੍ਰੋਫੈਸਰ ਸੁਖਦੀਪ ਸਿੰਘ ਮਾਨ ਵਾਲਿਆਂਵਾਲੀ ਦੀ ਪਰਿਵਾਰਕ ਪਿਛੋਕੜ ਅਤੇ ਸਮਾਜਿਕ ਸੇਵਾ ਦਾ ਰਿਕਾਰਡ ਵੀ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਦੀ ਧਰਮਪਤਨੀ ਪੁਲਸ ਵਿਭਾਗ ਵਿੱਚ ਉੱਚ ਅਹੁਦੇ ’ਤੇ ਸੇਵਾ ਨਿਭਾ ਰਹੀ ਹੈ। ਜਦਕਿ ਉਹ ਖੁਦ ਜਿੱਥੇ ਵੀ ਸੇਵਾ ਜਾਂ ਸਿੱਖਿਆ ਨਾਲ ਜੁੜੇ ਰਹੇ, ਉੱਥੇ ਵਿਰਾਸਤੀ ਇਮਾਰਤਾਂ ਦੀ ਸੰਭਾਲ, ਬੱਚਿਆਂ ਲਈ ਵਰਦੀਆਂ ਅਤੇ ਹੋਰ ਲੋੜੀਂਦੇ ਕੰਮ ਅਕਸਰ ਆਪਣੀ ਜੇਬ ਤੋਂ ਕਰਦੇ ਰਹੇ ਹਨ। ਅੰਮ੍ਰਿਤਧਾਰੀ, ਪੱਕੇ ਨਿਤਨੇਮੀ ਅਤੇ ਗੁਰੂ ਸਾਹਿਬ ਦੇ ਭਾਣੇ ਵਿੱਚ ਜੀਵਨ ਬਤੀਤ ਕਰਨ ਵਾਲੇ ਇਸ ਆਗੂ ਨੂੰ ਵਰਕਰ ਹਲਕੇ ਲਈ ਇੱਕ ਵਿਰਲਾ ਤੇ ਭਾਗਾਂ ਵਾਲਾ ਚਿਹਰਾ ਮੰਨਦੇ ਹਨ। ਉੱਨਾਂ ਦਾ ਸਾਰਾ ਪਿੰਡ ਬਾਲਿਆ ਵਾਲੀ ਉੱਨਾਂ ਦੇ ਹਿੱਕ ਠੋਕ ਕੇ ਨਾਲ ਖੜੈ ਕਿ ਮਾਨ ਸਾਹਿਬ ਤੁਸੀਂ ਟਿਕਟ ਲਾਕੇ ਆਉ ਜਿਤਾਉਣ ਦਾ ਕੰਮ ਸਾਰਾ  ਪਿੰਡ ਦੇ ਸਰਪੰਚ ਸਾਹਿਬ ਨੇ ਦੱਸਿਆ  ਕਿ ਜੇ ਇਹ ਸਾਡੇ ਪਿੰਡ ਦੀ ਬਹੁਤ ਹੀ ਪ੍ਰਵਾਵਸਾਲੀ ਸ਼ਖ਼ਸੀਅਤ ਹਨ ਜੇ ਪਾਰਟੀ ਇੰਨਾਂ ਨੁੰ ਟਿਕਟ ਦਿੰਦੀ ਹੈ ਤਾਂ ਸਾਡਾ ਪਿੰਡ ਇਕ ਕਸਬਾ ਹੈ ਇਹ ਬਹੁਤ ਬੱਡਾ ਪਿੰਡ ਹੈ ਇਹ ਸਾਡੇ ਪਿੰਡ ਦੀ ਵੋਪ ਨਾਲ ਹੀ ਅਰਾਮ ਨਾਲ ਜਿਤਣਗੇ ਜਿਸ ਦਾ ਪਾਰਟੀ ਨੂੰ ਬਹੁਤ ਲਾਭ ਮਿਲੇਗਾ  ਸਾਡਾ ਪਿੰਡ ਬਾਕੀ ਦੱਸ ਪਿੰਡਾਂ ਦਾ ਮੁਕਾਬਲਾ ਕਰ ਸਕਦੈ  ਇੰਨਾਂ ਦੇ ਪਿਤਾ ਜੀ ਮਾਤਾ ਜੀ ਵੀ ਟੀਚਰ ਸਨ ਇੱਥੇ ਹੀ ਪੜਾਉਂਦੇ ਰਹੇ ਨੇ ਇੰਨਾਂ ਦਾ ਆਪਣਾ ਬਹੁਤ ਬੱਡਾ ਲਾਣਾ ਹੈ ਬਾਕੀ ਸਾਰਾ ਪਿੰਡ ਇੰਨਾਂ ਦੇ ਪਿੱਛੇ ਹੈ  ਇਕ ਸਵਾਲ ਦੇ ਜਵਾਬ ਵਿੱਚ ਸਰਪੰਚ ਸਾਹਿਬ ਨੇ ਕਿਹਾ ਕਿ ਜੇ ਸਾਡੇ ਪਿੰਡ ਦੇ ਭਾਗਾਂ ਵਿੱਚ ਟਿੱਕਟ ਮਿਲ ਜਾਵੇ ਹੋਰ ਤਾ ਫਿਰ ਸਾਨੂੰ ਕੁਝ ਨੀ ਚਾਹੀਦਾ ਇੱਕ ਵਾਅਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾਲ ਜਰੂਰ ਕਰਾਂਗੇ ਕਿ ਟਿਕਟ ਤੁਸੀਂ ਦਿੳ ਜਿੱਤ ਦਾੀ ਜਿੰਮੇਵਾਰੀ ਸਾਡੀ ਇਸ ਬੱਧ ਕੁਝ ਨੀ ਕਹਿ ਸਕਦੇ  ਪਰ  ਸਾਡੇ ਪਿੰਡ ਦੀ ਵੋਟ ਬਹੁਤ ਹੈ ਜਿਸ ਪਾਸੇ ਸਾਡਾ ਪਿੰਡ ਹੁੰਦਾ ਹੈ ਉਹੀ ਅਜੇ ਤੱਕ ਜਿੱਤਦਾ ਆਇਆ ਜੀ  ਪਾਰਟੀ ਹਾਈਕਮਾਨ ਨੂੰ ਅਪੀਲ ਵਰਕਰਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਮੌੜ ਹਲਕੇ ਦੇ ਸਿੱਧੇ-ਸਾਦੇ ਅਤੇ ਇਮਾਨਦਾਰ ਲੋਕਾਂ ਦੀ ਭਾਵਨਾ ਦਾ ਸਨਮਾਨ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੱਰਪਿਤ ਆਗੂ ਨੂੰ ਪਾਰਟੀ ਦੀ ਟਿਕਟ ਦਿੱਤੀ ਜਾਵੇ।
  • Related Posts

    ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਗਰਮ ਕਰਨ ਲਈ ਡਾ ਚੀਮਾ ਵੱਲੋਂ ਵਰਕਰਾਂ ਨਾਲ ਮੀਟਿੰਗ  ਭਲਕੇ ਤੋਂ ਅਕਾਲੀ ਦਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕਰੇਗਾ ਘਰ ਘਰ ਮੁਹਿੰਮ:ਚੀਮਾ 

    Spread the love

    Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…

    ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਮੋਜੋਵਾਲ ਵਿਖੇ ਪ੍ਰਭੂ ਚਰਨਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ- ਹਰਜੋਤ ਸਿੰਘ ਬੈਂਸ

    Spread the love

    Spread the love ਕਾਹਨਪੁਰ ਖੂਹੀ  04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

    Leave a Reply

    Your email address will not be published. Required fields are marked *