ਜ਼ਿਲ੍ਹਾ ਫ਼ਾਜ਼ਿਲਕਾ ਦੇ ਹਲਕਾ ਬੱਲੂਆਣਾ ਅਬੋਹਰ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਮੁਕਤੀ ਚੇਤਨਾ ਸੰਘ ਵੱਲੋਂ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ

Spread the love
ਪੱਟੀ ਸਦੀਕ, 12 ਜੁਲਾਈ (ਬਲਕਰਨ ਸਿੰਘ ਮਸ਼ਾਲ)- ਨਸ਼ਾ ਮੁਕਤੀ ਚੇਤਨਾ ਸੰਘ ਦੇ ਪ੍ਰਾਂਤ ਸਹਿ-ਸੰਯੋਜਕ ਡਾ. ਅਮਿਤ ਕਾਂਸਲ ਅਤੇ ਨਸ਼ਾ ਮੁਕਤੀ ਚੇਤਨਾ ਸੰਘ ਦੇ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਜਸਪ੍ਰੀਤ ਗੋਬਿੰਦਗੜ੍ਹ ਦੀ ਅਗਵਾਈ ਹੇਠ ਹਲਕਾ ਬੱਲੂਆਣਾ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਵਿਸ਼ਾਲ ਜਨ-ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੀ ਸ਼ੁਰੂਆਤ ਸਰਵ ਅਧਿਕਾਰੀ ਵਿਦਿਆ ਮੰਦਰ ਸਕੂਲ, ਫ਼ਾਜ਼ਿਲਕਾ ਰੋਡ ਤੋਂ ਹੋਈ। ਇਸ ਉਪਰੰਤ ਰੈਲੀ ਗ੍ਰੀਨ ਵਿਊ ਸਕੂਲ, ਪਿੰਡ ਚੰਨਣ ਖੇੜਾ, ਬੱਲੂਆਣਾ, ਮਾਇਆ ਦੇਵੀ ਮੈਮੋਰੀਅਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਕੇਰਾ ਖੇੜਾ, ਮਾਂ ਸਰਸਵਤੀ ਨਰਸਿੰਗ ਸਕੂਲ, ਕਾਲਾ ਟਿੱਬਾ, ਅਤੇ ਪਿੰਡ ਸੁਖਚੈਨ, ਸੀਤੋ ਗੁੰਨੋ, ਖੈਰਪੁਰ, ਭਾਗਸਰ, ਅਮਰਪੁਰਾ ਅਤੇ ਰਾਮਸਰਾ ਵਿੱਚ ਪਹੁੰਚੀ। ਰੈਲੀ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਨਸ਼ਾ-ਮੁਕਤ ਸਮਾਜ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ਡਾ. ਅਮਿਤ ਕਾਂਸਲ ਅਤੇ ਜਸਪ੍ਰੀਤ ਸਿੰਘ ਗੋਬਿੰਦਗੜ੍ਹ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨ ਅਪਣਾਉਣ ਅਤੇ ਸਮਾਜ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਲਈ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਇਸ ਮੌਕੇ ਵਿਸ਼ਨੂੰ ਭਗਵਾਨ ਡੇਲੂ, ਜ਼ਿਲ੍ਹਾ ਪ੍ਰਚਾਰਕ ਮੋਹਿਤ, ਤਾਰਾ ਚੰਦ, ਮਹਿੰਦਰ ਸਰਸਵਾ, ਗੌਤਮ ਸ਼ਰਮਾ, ਸਰਵਣ ਸਿਆਗ, ਐਡਵੋਕੇਟ ਸੁਸ਼ੀਲ ਸਿਆਗ, ਮੋਹਿਤ ਡੇਲੂ, ਮਹੀ ਰਾਮ ਡੇਲੂ, ਐਡਵੋਕੇਟ ਸਰੀਤਾ ਮਲੇਠੀਆ, ਸਤਿੰਦਰ ਭਾਦੂ, ਰਿੱਕੀ ਰੋਹਿਤ, ਵਿਕਰਮ ਹੇਅਰ, ਸ਼ਾਮ ਸੁੰਦਰ ਡੰਗਰ ਖੇੜਾ, ਡਾਕਟਰ ਬਿਹਾਰੀ, ਚਰਨਜੀਤ ਸਿੰਘ ਐਮ ਪੀ, ਦੀਪਕ ਸੰਗਵਾਲ, ਨਵੀਨ ਦੁਤਰਾਵਾਲੀ, ਰੂਪਿੰਦਰ ਸਿੰਘ ਭੱਟੀ ਕੁੰਡਲ, ਦਵਿੰਦਰ ਬੱਲੂਆਣਾ, ਜੱਸੀ ਬੱਲੂਆਣਾ, ਇੰਦਰ ਪਾਲ ਗੋਬਿੰਦਗੜ੍ਹ, ਪਵਨ ਭਾਦੂ, ਪ੍ਰੇਮ ਵਰਮਾ, ਬਾਦਲ ਸਿੰਘ, ਦਲੀਪ ਕੁਮਾਰ ਸਰਪੰਚ ਢਾਣੀ ਮਾਡਲਾ, ਕਰਨ ਕੰਬੋ, ਦੀਪ ਬੁਰਜ਼ ਮੁਹਾਰ, ਬੌਬੀ ਗੋਬਿੰਦਗੜ੍ਹ, ਰਜਵਿੰਦਰ ਮੇਘਵਾਲ, ਸੁਰਿੰਦਰ ਸਿੰਘ, ਜਸਕਰਨ ਅਜਮਵਾਲਾ, ਪਾਰੁਲ ਅਬੋਹਰ, ਰਾਹੁਲ ਅਬੋਹਰ , ਸੰਨੀ, ਰੂਪਿੰਦਰ ਸਿੰਘ ਮੌਜੂਦ ਸਨ।
  • Related Posts

    ਕਪੂਰਥਲਾ ਵਿੱਚ ਭਾਜਪਾ ਦੀ ਮਹੱਤਵਪੂਰਨ ਮੀਟਿੰਗ,ਸੰਗਠਨ ਮੰਤਰੀ ਨੇ ਕੀਤੀ ਸ਼ਿਰਕਤ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨੂੰ ਬੂਥ ਪੱਧਰ ਤੇ ਸੰਗਠਨ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ-ਸ਼੍ਰੀ ਨਿਵਾਸੁਲੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਵਰਕਰਾਂ ਨੂੰ ਸੇਵਾ,ਸੁਸ਼ਾਸਨ ਅਤੇ ਵਿਕਾਸ ਦਾ ਪ੍ਰਣ ਹਰ ਘਰ ਤੱਕ ਲੈ ਕੇ ਜਾਣਾ ਚਾਹੀਦਾ ਹੈ-ਖੋਜੇਵਾਲ

    Spread the love

    Spread the love ਕਪੂਰਥਲਾ, 12 ਜੁਲਾਈ ( ਕੌੜਾ )- ਵਿਰਾਸਤੀ ਸ਼ਹਿਰ ਦੇ ਪਿੰਡ ਖੋਜੇਵਾਲ ਵਿਖੇ ਭਾਜਪਾ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਮੀਟਿੰਗ।ਇਸ…

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    Leave a Reply

    Your email address will not be published. Required fields are marked *