ਕਿਰਤੀ ਕਿਸਾਨ ਯੂਨੀਅਨ ਨੇ ਨਵੇਂ ਬਣ ਰਹੇ 105 ਨੈਸ਼ਨਲ ਹਾਈਵੇ ਉੱਪਰ ਜੱਦੀ ਰਸਤਾ ਨਾ ਦੇਣ ਕਰਕੇ ਦਿੱਤੀ ਚਿਤਾਵਨੀ

Spread the love

ਜੇਕਰ ਰਸਤਾ ਨਾ ਮਿਲਿਆ ਤਾਂ ਵਿੱਢਾਂਗੇ ਸੰਘਰਸ ( ਜਸਮੇਲ ਰਾਜਿਆਣਾ)

ਬਾਘਾ ਪੁਰਾਣਾ, 14 ਦਸੰਬਰ ( ‌ਪ ਪ ) ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਨੇੜਲੇ ਪਿੰਡ ਰਾਜਿਆਣਾ ਵਿੱਖੇ ਨਵੇਂ ਬਣ ਰਹੇ ਨੈਸ਼ਨਲ ਹਾਈਵੇ 105 ਵਿੱਚ ਇੱਕ 11 ਫੁੱਟ ਦਾ ਰਸਤਾ ਜੱਦੀ ਪੁਸ਼ਤੀ ਰਸਤਾ ਹੈ,ਜੋ ਕਿ ਇਹ ਰਸਤਾ ਨਵੇਂ ਬਣ ਰਹੇ ਨੈਸ਼ਨਲ ਹਾਈਵੇ ਦੀ ਅਥਾਰਟੀ ਵੱਲੋਂ ਬੰਦ ਕਰਕੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸਦੀ ਜਗ੍ਹਾ ਵੀ ਹਾਈਵੇ ਵਿੱਚ ਐਕਵਾਇਰ ਨਹੀਂ ਹੋਈ। ਇਸ ਬੰਦ ਕੀਤੇ ਜਾ ਰਹੇ ਰਸਤੇ ਉੱਪਰ ਸੌ ਏਕੜ ਜ਼ਮੀਨ ਲੱਗਦੀ ਹੈ, ਪੀੜਤ ਕਿਸਾਨਾਂ ਨੇ ਆਖਿਆ ਕਿ ਜੇਕਰ ਸਾਡਾ ਰਸਤਾ ਬੰਦ ਹੋ ਗਿਆ ਤਾਂ ਸਾਡੀ ਜ਼ਮੀਨ ਨੂੰ ਲੰਘਣ ਲਈ ਕੋਈ ਵੀ ਰਸਤਾ ਨਹੀ ਬੱਚਦਾ, ਪੀੜਤ ਕਿਸਾਨਾਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਉਸ ਰਸਤੇ ਉੱਪਰ ਰੋਡ ਅਥਾਰਟੀ ਵੱਲੋਂ ਚੱਲ ਰਿਹਾ ਕਾਰਜ਼ ਰੋਕ ਦਿੱਤਾ ਹੈ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਤੇ ਇਕਾਈ ਪ੍ਰਧਾਨ ਬੂਟਾ ਸਿੰਘ ਨੇ ਆਖਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਇਸ ਰਸਤੇ ਨੂੰ ਬਹਾਲ ਕਰੇ, ਜੇਕਰ ਪੀੜਤ ਕਿਸਾਨਾਂ ਦਾ ਰਸਤਾ ਨਾ ਛੱਡਿਆ ਗਿਆ, ਜਾਂ ਲੰਘਣ ਲਈ ਕੋਈ ਉਪਰਾਲਾ ਨਾ ਕੀਤਾ ਤਾਂ ਕਿਰਤੀ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਵਲੋਂ ਇਸ ਰਸਤੇ ਉੱਪਰ ਸੰਘਰਸ਼ ਵਿੱਢਿਆ ਜਾਵੇਗਾ, ਅਤੇ ਜੇਕਰ ਕੋਈ ਵੀ ਰੋਡ ਅਥਾਰਟੀ ਦੀ ਮਸ਼ੀਨਰੀ ਕੰਮ ਕਰਨ ਲਈ ਇਸ ਰਸਤੇ ਉੱਪਰ ਆਵੇਗੀ ਤਾਂ ਸਾਡੇ ਵਲੋਂ ਮਸ਼ੀਨਰੀ ਜ਼ਬਤ ਕੀਤੀ ਜਾਵੇਗੀ, ਜਿਸ ਦਾ ਜੁੰਮੇਵਾਰ ਸਿਰਫ਼ ਰੋਡ ਅਥਾਰਟੀ ਹੋਵੇਗੀ। ਇਕਾਈ ਸਕੱਤਰ ਕੁਲਵੰਤ ਸਿੰਘ ਰਾਜਿਆਣਾ ਨੇ ਆਖਿਆ ਕਿ ਇਸ ਦੇ ਨਜ਼ਦੀਕ ਹੀ ਵੈਰੋਕੇ ਪਿੰਡ ਨੂੰ ਜਾਂਦੀ ਲਿੰਕ ਰੋਡ ਤੇ ਰਜਬਾਹੇ ਉੱਪਰ ਵੀ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਪੁੱਲ ਛੋਟਾ ਤੇ ਤੰਗ ਬਣਾਇਆ ਜਾ ਰਿਹਾ ਸੀ, ਜਿਸ ਨੂੰ 16 ਫੁੱਟ ਚੌੜਾ ਤੇ 12 ਫੁੱਟ ਉੱਚਾ ਬਣਾਉਣ ਲਈ ਵੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਰੋਡ ਅਥਾਰਟੀ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ, ਉਸ ਬਾਰੇ ਵੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਆਈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹਨਾਂ ਦੋਨਾਂ ਰਸਤਿਆਂ ਬਾਬਤ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਦੋਂ ਤੱਕ ਇਹ ਰਸਤੇ ਮੁਕੰਮਲ ਨਹੀਂ ਹੋ ਜਾਂਦੇ, ਉਦੋਂ ਤੱਕ ਇਹ ਸੜਕ ਬਣਨ ਨਹੀ ਦਿੱਤੀ ਜਾਵੇਗੀ। ਕਿਸਾਨਾਂ ਤੇ ਆਗੂਆਂ ਨੇ ਸਰਕਾਰ ਅਤੇ ਰੋਡ ਅਥਾਰਟੀ ਤੋਂ ਮੰਗ ਕੀਤੀ ਹੈ ਕਿ

ਜਲਦ ਇਹਨਾਂ ਦੋਨਾਂ ਰਸਤਿਆਂ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਇਹ ਨੈਸ਼ਨਲ ਹਾਈਵੇ 105 ਬਣਨਾ ਅਸੰਭਵ ਹੈ। ਇਸ ਦੌਰਾਨ ਪੀੜਤ ਕਿਸਾਨ ਮੋਹਲਾ ਸਿੰਘ, ਸੁਖਜੀਤ ਸਿੰਘ, ਕੁਲਦੀਪ ਸਿੰਘ, ਰੇਸ਼ਮ ਸਿੰਘ, ਸੁਖਮੰਦਰ ਸਿੰਘ, ਅੰਗਰੇਜ਼ ਸਿੰਘ,ਤੇਜਾ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਕੁਲਦੀਪ ਬਰਾੜ, ਮਨਪ੍ਰੀਤ ਸਿੰਘ, ਰਾਜੀਵ ਸ਼ਰਮਾ, ਜੁਗਿੰਦਰ ਸਿੰਘ, ਮਨਜੀਤ ਸਿੰਘ, ਅਜਮੇਰ ਸਿੰਘ,ਅੰਗਰੇਜ਼ ਸਿੰਘ ਆਦਿ ਕਿਸਾਨ ਹਾਜ਼ਰ ਸਨ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *