ਸੂਰਜ ਵਿਹਾਰ/ਬਸੰਤ ਵਿਹਾਰ ਵਾਰਡ ਨੰਬਰ 10 ‘ਚ ਸੀਵਰੇਜ ਸਫਾਈ ਦੇ ਨਾਂ ‘ਤੇ ਗੰਦਗੀ ਦਾ ਆਲਮ।

Spread the love
ਫਿਰੋਜ਼ਪੁਰ 13 ਜੁਲਾਈ (ਅਸ਼ੋਕ ਭਾਰਦਵਾਜ)  ਸੂਰਜ ਵਿਹਾਰ, ਵਾਰਡ ਨੰਬਰ 10 ਦੇ ਨਿਵਾਸੀ ਇਸ ਸਮੇਂ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਸੀਵਰੇਜ ਬੋਰਡ ਫਿਰੋਜ਼ਪੁਰ ਦੀ ਅਤਿ ਦੀ ਨਾਲਾਇਕੀ ਅਤੇ ਲਾਪਰਵਾਹੀ ਕਾਰਨ ਇੱਥੋਂ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਸੀਵਰੇਜ ਦੀ ਸਫਾਈ ਦੇ ਨਾਂ ‘ਤੇ ਜੋ ਤਮਾਸ਼ਾ ਇੱਥੇ ਰਚਿਆ ਜਾ ਰਹੀ ਹੈ, ਉਹ ਨਾ ਸਿਰਫ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ, ਬਲਕਿ ਜਨਤਾ ਦੀ ਜੇਬ੍ਹ ‘ਤੇ ਸ਼ਰੇਆਮ ਡਾਕਾ ਵੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸੀਵਰੇਜ ਬੋਰਡ ਦੇ ਕਰਮਚਾਰੀਆਂ ਵੱਲੋਂ ਪਿਛਲੇ ਦਿਨੀਂ ਵਾਰਡ ਦੇ ਸੀਵਰੇਜ ਹੋਦੀਆਂ ਦੀ ਸਫਾਈ ਕੀਤੀ ਗਈ ਸੀ। ਲੇਕਿਨ, ਬੋਰਡ ਦੀ ਗੈਰ-ਜ਼ਿੰਮੇਵਾਰੀ ਦੇਖੋ ਕਿ ਹੋਦੀਆਂ ‘ਚੋਂ ਨਿਕਲੀ ਭਿਆਨਕ ਗੰਦਗੀ ਅਤੇ ਕਾਲੀ ਗਾਰ ਨੂੰ ਚੁੱਕਣ ਦੀ ਬਜਾਏ, ਲੋਕਾਂ ਦੇ ਘਰਾਂ ਦੇ ਬਿਲਕੁਲ ਸਾਹਮਣੇ ਅਤੇ ਲੰਘਣ ਵਾਲੀਆਂ ਮੁੱਖ ਗਲੀਆਂ ਦੇ ਵਿਚਕਾਰ ਹੀ ਢੇਰ ਲਗਾ ਕੇ ਸੁੱਟ ਦਿੱਤਾ ਗਿਆ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਹੀ ਮਾੜੀ ਜਿਹੀ ਬਾਰਿਸ਼ ਹੁੰਦੀ ਹੈ, ਇਹ ਸਾਰੀ ਬਦਬੂਦਾਰ ਗੰਦਗੀ ਪਾਣੀ ਦੇ ਨਾਲ ਵਹਿ ਕੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਹੁੰਚ ਜਾਂਦੀ ਹੈ, ਜਿਸ ਕਾਰਨ ਇਲਾਕੇ ਵਿੱਚ ਭਿਆਨਕ ਬਿਮਾਰੀਆਂ ਅਤੇ ਮਹਾਮਾਰੀ ਫੈਲਣ ਦਾ ਖਦਸਾ ਹਰ ਪਲ ਬਣਿਆ ਰਹਿੰਦਾ ਹੈ। ਇਸ ਮੌਕੇ ਵਾਰਡ ਨਿਵਾਸੀਆਂ ਨੇ ਸੀਵਰੇਜ ਬੋਰਡ ਦੇ ਇੱਕ ਹੋਰ ਵੱਡੇ ਘਪਲੇ ਅਤੇ ਨਜਾਇਜ਼ ਵਸੂਲੀ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਪ੍ਰਤੀ ਮਹੀਨਾ ਸੀਵਰੇਜ ਦਾ ਬਿੱਲ 50 ਰੁਪਏ ਨਿਸ਼ਚਿਤ ਕੀਤਾ ਗਿਆ ਹੈ। ਪਰ ਸੀਵਰੇਜ ਬੋਰਡ ਫਿਰੋਜ਼ਪੁਰ ਵੱਲੋਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਲੋਕਾਂ ਕੋਲੋਂ ਹਰ ਤਿੰਨ ਮਹੀਨੇ ਬਾਅਦ 230 ਰੁਪਏ ਮਹੀਨਾ ਦੇ ਹਿਸਾਬ ਨਾਲ ਬਿੱਲ ਵਸੂਲਿਆ ਜਾ ਰਿਹਾ ਹੈ, ਜੋ ਕਿ ਸਿੱਧੇ ਤੌਰ ‘ਤੇ ਨਜਾਇਜ਼ ਵਸੂਲੀ ਅਤੇ ਜਨਤਾ ਦੀ ਅੰਨ੍ਹੀ ਲੁੱਟ ਹੈ।ਲੋਕਾਂ ਨੇ ਗੁੱਸੇ ਵਿੱਚ ਆਖਿਆ ਕਿ ਐਨੀ ਵੱਡੀ ਲੁੱਟ ਕਰਨ ਅਤੇ ਮੋਟੀਆਂ ਰਕਮਾਂ ਵਸੂਲਣ ਤੋਂ ਬਾਅਦ ਵੀ ਸੀਵਰੇਜ ਬੋਰਡ ਵੱਲੋਂ ਸਹੂਲਤਾਂ ਦੇ ਨਾਂ ‘ਤੇ ਇਹ ਗੰਦਗੀ ਦਾ ਮੰਜਰ ਅਕਸਰ ਦੇਖਣ ਨੂੰ ਮਿਲਦਾ ਰਹਿੰਦਾ ਹੈ। ਜਨਤਾ ਕੋਲੋਂ ਪੈਸਾ ਤਾਂ ਵੀਆਈਪੀ ਸਹੂਲਤਾਂ ਵਾਂਗ ਲਿਆ ਜਾ ਰਿਹਾ ਹੈ, ਪਰ ਬਦਲੇ ਵਿੱਚ ਉਨ੍ਹਾਂ ਨੂੰ ਬਿਮਾਰੀਆਂ ਅਤੇ ਨਰਕ ਵਰਗਾ ਮਾਹੌਲ ਪਸਰਿਆ ਮਿਲ ਰਿਹਾ ਹੈ। ਸੂਰਜ ਵਿਹਾਰ ਵਾਰਡ ਨੰਬਰ 10 ਦੇ ਸਮੂਹ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ‘ਚ ਤੁਰੰਤ ਦਖਲ ਦਿੱਤਾ ਜਾਵੇ। ਲੋਕਾਂ ਦੀ ਜੇਬ੍ਹ ‘ਤੇ ਮਾਰੀ ਜਾ ਰਹੀ ਇਸ ਡਕੈਤੀ (ਨਜਾਇਜ਼ ਬਿੱਲਾਂ) ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਗਲੀਆਂ ਵਿੱਚ ਸੁੱਟੀ ਗੰਦਗੀ ਨੂੰ ਚੁੱਕਵਾ ਕੇ ਇਲਾਕੇ ਨੂੰ ਸਾਫ ਕੀਤਾ ਜਾਵੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਲਾਪਰਵਾਹੀ ਅਤੇ ਲੁੱਟ ਲਈ ਜਿੰਮੇਵਾਰ ਅਧਿਕਾਰੀਆਂ ‘ਤੇ ਸਖਤ ਕਾਰਵਾਈ ਨਾ ਹੋਈ, ਤਾਂ ਆਉਣ ਵਾਲੇ ਦਿਨਾਂ ਵਿੱਚ ਸੀਵਰੇਜ ਬੋਰਡ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
  • Related Posts

    ਆਧਾਰਸ਼ਿਲਾ ਸਕੂਲ ਵਿਖੇ “ਮੇਰੀ ਸਖੀ ਦੀ ਰੱਖਿਆ ਕਰੋ” ਮੁਹਿੰਮ ਤਹਿਤ ਜਾਗਰੂਕਤਾ ਸੈਸ਼ਨ ਆਯੋਜਿਤ  ਲੜਕੀਆਂ ਨੂੰ ਸਸ਼ਕਤ ਅਤੇ ਆਤਮ-ਨਿਰਭਰ ਬਣਾਉਣ ਵੱਲ ਇੱਕ ਸਾਰਥਕ ਪਹਿਲ

    Spread the love

    Spread the loveਪੱਟੀ ਸਦੀਕ, 13 ਜੁਲਾਈ (ਪੱਤਰ ਪ੍ਰੇਰਕ)- ਇੱਥੋਂ ਦੇ ਆਧਾਰਸ਼ਿਲਾ ਸਕੂਲ ਵਿਖੇ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ “ਮੇਰੀ ਸਖੀ ਦੀ ਰੱਖਿਆ ਕਰੋ” ਮੁਹਿੰਮ ਤਹਿਤ ਇੱਕ ਵਿਸ਼ੇਸ਼ ਜਾਗਰੂਕਤਾ…

    ਮੰਗਾਂ ਨਾ ਮੰਨੀਆਂ ਤਾਂ ਜਗਰਾਉਂ ‘ਚ ਤਿੱਖਾ ਹੋਵੇਗਾ ਸੰਘਰਸ਼: ਸਫਾਈ ਸੇਵਕ ਯੂਨੀਅਨ ਵਿਸ਼ਾਲ ਰੋਸ਼ ਪ੍ਰਦਰਸ਼ਨਾਂ ਤੇ ਰੈਲੀਆਂ ਦਾ ਐਲਾਨ, ਸਰਕਾਰ ‘ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼

    Spread the love

    Spread the love ਜਗਰਾਉਂ 13 ਜੁਲਾਈ (ਜਸਵਿੰਦਰ ਸਿੰਘ ਡਾਂਗੀਆ) ਪੰਜਾਬ ਭਰ ਵਿੱਚ ਸਫਾਈ ਸੇਵਕ ਯੂਨੀਅਨ ਵੱਲੋਂ ਚਲਾਈ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਦਰਮਿਆਨ ਜਗਰਾਉਂ ਵਿੱਚ ਸੰਘਰਸ਼ ਹੋਰ ਤਿੱਖਾ ਕਰਨ…

    Leave a Reply

    Your email address will not be published. Required fields are marked *