ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਨੇ ਪਹਿਲੀ ਵਰ੍ਹੇਗੰਢ ਮੌਕੇ ਕਰਵਾਇਆ ਵਿਸ਼ਵ ਪੱਧਰੀ ਔਨਲਾਈਨ ਕਵੀ ਦਰਬਾਰ, ਦੇਸ਼-ਵਿਦੇਸ਼ ਦੇ ਕਵੀਆਂ ਨੇ ਬੰਨ੍ਹਿਆ ਸਮਾਂ। *ਪੰਜਾਬ ਸਮੇਤ ਇਟਲੀ, ਜਰਮਨੀ, ਇੰਗਲੈਂਡ, ਕੈਨੇਡਾ, ਅਫ਼ਰੀਕਾ, ਦਿੱਲੀ, ਰਾਜਸਥਾਨ ਅਤੇ ਮੁੰਬਈ ਤੋਂ ਸਾਹਿਤਕਾਰਾਂ ਦੀ ਸ਼ਮੂਲੀਅਤ; ਕਵਿਤਾ, ਗ਼ਜ਼ਲ ਅਤੇ ਗੀਤਾਂ ਰਾਹੀਂ ਮਾਂ-ਬੋਲੀ, ਸ਼ਹੀਦਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਕੀਤਾ ਸਮਰਪਿਤ। ਫ਼ੋਟੋ ਕੈਪਸ਼ਨ: ਪਹਿਲੀ ਵਰ੍ਹੇਗੰਢ ਮੌਕੇ ਕਰਵਾਏ ਗਏ ਔਨਲਾਈਨ ਕਵੀ ਦਰਬਾਰ ‘ਕਲਾਮ ਪੇਸ਼ ਹੈ’ ਦੌਰਾਨ ਸੰਬੋਧਨ ਕਰਦੇ ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਦੇ ਅਹੁਦੇਦਾਰ ਅਤੇ ਦੇਸ਼-ਵਿਦੇਸ਼ ਤੋਂ ਸ਼ਾਮਲ ਹੋਏ ਕਵੀ ਤੇ ਸਾਹਿਤਕਾਰ।

Spread the love
ਪਰਮਜੀਤ ਸਿੰਘ, ਪੰਜਾਬ ਦਾ ਖੁਲਾਸਾ (14/7/26 ) ਡਡਵਿੰਡੀ ਸੁਲਤਾਨਪੁਰ ਲੋਧੀ -ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਨੇ ਆਪਣੀ ਪਹਿਲੀ ਵਰ੍ਹੇਗੰਢ ਮੌਕੇ 12 ਜੁਲਾਈ 2026 ਨੂੰ ਔਨਲਾਈਨ ਲਾਈਵ ਕਵੀ ਦਰਬਾਰ ‘ਕਲਾਮ ਪੇਸ਼ ਹੈ’ ਦਾ ਸ਼ਾਨਦਾਰ ਆਯੋਜਨ ਕੀਤਾ। ਇਸ ਸਮਾਗਮ ਵਿੱਚ ਪੰਜਾਬ, ਰਾਜਸਥਾਨ, ਦਿੱਲੀ, ਮੁੰਬਈ, ਇਟਲੀ, ਜਰਮਨੀ, ਇੰਗਲੈਂਡ, ਅਫ਼ਰੀਕਾ ਅਤੇ ਕੈਨੇਡਾ ਸਮੇਤ ਵੱਖ-ਵੱਖ ਦੇਸ਼ਾਂ ਤੋਂ ਕਵੀ, ਕਵਿੱਤਰੀਆਂ ਅਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਰਾਹੀਂ ਮਾਂ ਦੀ ਮਮਤਾ, ਭਾਈ ਮਨੀ ਸਿੰਘ ਜੀ ਦੀ ਸ਼ਹੀਦੀ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼, ਰੰਗਲੇ ਪੰਜਾਬ ਦੀ ਮਹਿਮਾ, ਬੱਚੀਆਂ ਨਾਲ ਹੋ ਰਹੇ ਜਿਨਸੀ ਅਪਰਾਧਾਂ ਵਿਰੁੱਧ ਆਵਾਜ਼, ਕੁਦਰਤ, ਮਨੁੱਖੀ ਭਾਵਨਾਵਾਂ ਅਤੇ ਹੋਰ ਸਮਾਜਿਕ ਵਿਸ਼ਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਕਾਫ਼ਲੇ ਦੇ ਜਨਰਲ ਸਕੱਤਰ ਅਤੇ ਪ੍ਰਸਿੱਧ ਗ਼ਜ਼ਲਗੋ ਮੁਖਤਾਰ ਸਿੰਘ ਚੰਦੀ (ਸੁਲਤਾਨਪੁਰ ਲੋਧੀ) ਨੇ ਮੰਚ ਸੰਚਾਲਨ ਕਰਦਿਆਂ ਸਾਰਿਆਂ ਨੂੰ ਪਹਿਲੀ ਵਰ੍ਹੇਗੰਢ ਦੀ ਵਧਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇੱਕ ਸਾਲ ਦੌਰਾਨ ਕਾਫ਼ਲੇ ਵੱਲੋਂ 10 ਕਵੀ ਦਰਬਾਰ ‘ਕਲਾਮ ਪੇਸ਼ ਹੈ’, 4 ਵਿਸ਼ੇਸ਼ ਮੁਲਾਕਾਤਾਂ ‘ਦਿਲ ਦੇ ਵਰਕੇ ਫੋਲ’, 5 ਪੁਸਤਕ ਪੜਚੋਲ ਪ੍ਰੋਗਰਾਮ ‘ਅੱਖਰ ਬੋਲਦੇ ਨੇ’ ਅਤੇ 4 ਕਹਾਣੀ ਦਰਬਾਰ ‘ਹੱਡ ਬੀਤੀਆਂ ਜੱਗ ਬੀਤੀਆਂ’ ਸਫ਼ਲਤਾਪੂਰਵਕ ਕਰਵਾਏ ਗਏ। ਕਾਫ਼ਲਾ ਪ੍ਰਧਾਨ ਅਤੇ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ ਵਾਲ (ਇਟਲੀ) ਨੇ ਸਾਰੇ ਮੈਂਬਰਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਫ਼ਲੇ ਨੇ ਪਹਿਲੇ ਹੀ ਸਾਲ ਦੌਰਾਨ ਵਿਸ਼ਵ ਪੱਧਰ ‘ਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਾਫ਼ਲੇ ਦੀ ਸਫ਼ਲਤਾ ‘ਤੇ ਸ਼ੱਕ ਜਤਾਇਆ ਸੀ, ਅੱਜ ਇਹ ਕਾਫ਼ਲਾ ਆਪਣੀਆਂ ਉਪਲਬਧੀਆਂ ਨਾਲ ਉਨ੍ਹਾਂ ਧਾਰਣਾਵਾਂ ਨੂੰ ਗਲਤ ਸਾਬਤ ਕਰ ਰਿਹਾ ਹੈ। ਕਾਫ਼ਲੇ ਦੇ ਸਰਪ੍ਰਸਤ ਗੁਰਚਰਨ ਸਿੰਘ ਜੋਗੀ ਰਾਜਸਥਾਨ ਸਮੇਤ ਪਰਵਿੰਦਰ ਸਿੰਘ ਹੇਅਰ, ਮੰਗਤ ਖਾਨ, ਸਰਬਜੀਤ ਸਿੰਘ ਜਰਮਨੀ, ਪੋਲੀ ਬਰਾੜ ਅਮਰੀਕਾ, ਪ੍ਰੀਤਮਾ ਦਿੱਲੀ, ਇੰਦਰਜੀਤ ਕੌਰ, ਪ੍ਰੋ. ਰਜਨੀ ਵਾਲੀਆਂ, ਸਤਨਾਮ ਸਿੰਘ ਬੱਲੋਵਾਲੀਆ, ਨਛੱਤਰ ਸਿੰਘ ਭੋਗਲ ਇੰਗਲੈਂਡ, ਸਤਿੰਦਰ ਸਿੰਘ ਓਠੀ, ਪਰਗਟ ਸਿੰਘ ਗਿੱਲ, ਮੇਹਰਬਾਨ ਸਿੰਘ ਜੋਸਨ, ਸੋਹਨ ਸਿੰਘ ਸੁਨੀਲਾ, ਸੁੱਖਵਿੰਦਰ ਸਿੰਘ ਅਤੇ ਬਾਜਵਾ ਸਿੰਘ ਅਫ਼ਰੀਕਾ ਸਮੇਤ ਹੋਰ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖੂਬ ਵਾਹ-ਵਾਹ ਖੱਟੀ।ਅੰਤ ਵਿੱਚ ਆਰਗੇਨਾਈਜ਼ਰ ਮੰਗਤ ਖਾਨ ਨੇ ਸਾਰੇ ਭਾਗੀਦਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਭਵਿੱਖ ਵਿੱਚ ਵੀ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਇਸੇ ਤਰ੍ਹਾਂ ਅਹਿਮ ਉਪਰਾਲੇ ਕਰਦਾ ਰਹੇਗਾ।
  • Related Posts

    ਅਜੋਕੇ ਲੁੱਟ-ਕਸੁੱਟ ਦੇ ਸਿਸਟਮ ਨੂੰ ਖਤਮ ਕਰਨ ਲਈ ਅੰਬੇਡਕਰੀ ਸਿਸਟਮ ਦਾ ਤਾਕਤਵਰ ਹੋਣਾ ਜ਼ਰੂਰੀ: ਕਾਲੀ ਪਾਇਲ ਦੋਰਾਹਾ ਤੋਂ ਡਾ. ਅੰਬੇਡਕਰ ਨਵਯੁਵਕ ਦਲ ਦੀ ਸੰਗਠਨਾਤਮਕ ਮੁਹਿੰਮ ਦੀ ਸ਼ੁਰੂਆਤ, ਸਮਾਜਿਕ ਏਕਤਾ ਅਤੇ ਭਾਈਚਾਰੇ ਦਾ ਦਿੱਤਾ ਸੰਦੇਸ਼

    Spread the love

    Spread the loveਦੋਰਾਹਾ, 14 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ): ਡਾ. ਅੰਬੇਡਕਰ ਨਵਯੁਵਕ ਦਲ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੋਰਾਹਾ ਵਿਖੇ ਜਸਵਿੰਦਰ ਸਿੰਘ ਦੋਰਾਹਾ ਦੀ ਅਗਵਾਈ ਹੇਠ ਪਹਿਲੀ ਅਹਿਮ…

    ਪਿੰਡ ਗੜੀ ਬੇਟ ‘ਚ ਦਿਖਾਈ ਗਈ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਤਲੁਜ’ ਸਕਰੀਨਿੰਗ ਦੇਖ ਕੇ ਲੋਕ ਹੋਏ ਭਾਵੁਕ, ਮਨੁੱਖੀ ਹੱਕਾਂ ਲਈ ਸ਼ਹੀਦੀ ਨੂੰ ਕੀਤਾ ਯਾਦ

    Spread the love

    Spread the loveਮਾਛੀਵਾੜਾ ਸਾਹਿਬ, 13 ਜੁਲਾਈ (ਸੁੱਚਾ ਬੰਗੜ)- ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕੁਰਬਾਨੀ ਨੂੰ ਸਮਰਪਿਤ ਪੰਜਾਬੀ ਫਿਲਮ “ਸਤਲੁਜ” ਦੀ ਵਿਸ਼ੇਸ਼…

    Leave a Reply

    Your email address will not be published. Required fields are marked *