ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੀ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਵਿਚ ਰੋਪੜ ਸਰਕਲ ਦੇ ਪੈਨਸਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

Spread the love
ਸਮਰਾਲਾ, 13 ਜੁਲਾਈ (ਮੁਕੇਸ਼ ਵਰਮਾ): ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪਾਵਰਕੌਮ ਸਰਕਲ ਰੋਪੜ ਦੀ ਮੀਟਿੰਗ ਸਰਕਲ ਪ੍ਰਧਾਨ ਸਿੰਕਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿਛਲੇ ਸੰਘਰਸ਼ ਪ੍ਰੋਗਰਾਮਾਂ ਦਾ ਰੀਵਿਊ ਕੀਤਾ ਗਿਆ ਅਤੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਸਬੰਧੀ ਤਸੱਲੀ ਪ੍ਰਗਟ ਕੀਤੀ। 17 ਜੁਲਾਈ ਦੀ ਮਹਾਂ ਰੈਲੀ ਦੀ ਮਿਤੀ ਬਦਲਣ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਗਈ। ਫਿਰ ਵੀ ਫੈਸਲਾ ਕੀਤਾ ਗਿਆ ਕਿ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਵਿਚ ਸਰਕਲ ਰੋਪੜ ਦੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਇਸੇ ਤਰ੍ਹਾਂ 29 ਜੁਲਾਈ 2026 ਦੀ ਪੰਜਾਬ ਪੈਨਸ਼ਨ ਜੁਆਇੰਟ ਫਰੰਟ ਦੀ ਸੰਗਰੂਰ ਰੈਲੀ ਵਿਚ ਵੀ ਭਰਪੂਰ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿੱਚ ਪਾਸ ਕੀਤੇ ਇੱਕ ਮਤੇ ਰਾਹੀਂ ਪੰਜਾਬ ਸਰਕਾਰ ਖ਼ਿਲਾਫ਼ ਮਹਿੰਗਾਈ ਭੱਤੇ ਦੀ ਪ੍ਰਾਪਤੀ ਲਈ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ, 2.59 ਦੇ ਗੁਣਾਕ ਨਾਲ ਸਕੇਲਾ ਦੀ ਸੁਧਾਈ ਕਰਵਾਉਣ ਲਈ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕਰਵਾਉਣ ਲਈ, ਕੱਚੇ ਅਤੇ ਆਊਟਸੋਰਸਡ ਮੁਲਾਜ਼ਮ ਪੱਕੇ ਕਰਵਾਉਣ ਲਈ, ਪੱਕੀ ਭਰਤੀ ਕਰਵਾਉਣ ਲਈ, ਨਿੱਜੀਕਰਨ ਅਤੇ ਠੇਕੇਦਾਰੀ ਸਿਸਟਮ ਬੰਦ ਕਰਵਾਉਣ ਲਈ ਦ੍ਰਿੜ, ਖਾੜਕੂ ਅਤੇ ਲਗਾਤਾਰ ਲੰਮੇ ਸੰਘਰਸ਼ ਕੀਤੇ ਜਾਣ। ਮੀਟਿੰਗ ਵਿੱਚ ਸਰਕਲ ਆਗੂਆਂ ਸਕੱਤਰ ਭਰਪੂਰ ਸਿੰਘ, ਆਡੀਟਰ ਹਿੰਮਤ ਸਿੰਘ, ਪ੍ਰੈਸ ਸਕੱਤਰ ਭੁਪਿੰਦਰ ਸਿੰਘ, ਖਜਾਨਚੀ ਰਾਮ ਕਿਸ਼ਨ, ਜਥੇਬੰਦਕ ਕਰਮ ਚੰਦ, ਮੰਡਲ ਪ੍ਰਧਾਨ ਰੋਪੜ ਹਰਜਿੰਦਰ ਸਿੰਘ, ਮੰਡਲ ਖਜਾਨਚੀ ਰੋਪੜ ਅਜੈਬ ਸਿੰਘ, ਮੰਡਲ ਸਕੱਤਰ ਮੋਰਿੰਡਾ ਜਗਦੀਸ਼ ਕੁਮਾਰ,ਮੰਡਲ ਖਜਾਨਚੀ ਮੋਰਿੰਡਾ ਭਾਗ ਸਿੰਘ, ਮੰਡਲ ਪ੍ਰਧਾਨ ਆਨੰਦਪੁਰ ਸਾਹਿਬ ਭਾਗ ਸਿੰਘ, ਮੰਡਲ ਖਜਾਨਚੀ ਆਨੰਦਪੁਰ ਸਾਹਿਬ ਜੰਗੀਰ ਸਿੰਘ ਅਤੇ ਰੋਪੜ ਡਵੀਜ਼ਨ ਦੇ ਸਾਥੀ ਸ਼ਾਮਲ ਹੋਏ । ਅਖੀਰ ਵਿੱਚ ਸਰਕਲ ਪ੍ਰਧਾਨ ਨੇ ਸਾਥੀਆਂ ਨੂੰ ਸੰਘਰਸ਼ਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਸਰਕਲ ਵਰਕਿੰਗ ਕਮੇਟੀ ਨੇ ਪੈਨਸ਼ਨਰਾਂ ਦੇ ਮਸਲਿਆਂ ਬਾਰੇ ਉਪ ਚੀਫ਼ ਇੰਜੀਨੀਅਰ ਸਰਕਲ ਰੋਪੜ ਨਾਲ ਮੁਲਾਕਾਤ ਵੀ ਕੀਤੀ।
  • Related Posts

    ਸਤਲੁਜ ਦਰਿਆ ‘ਤੇ ਨਵੇਂ ਪੁਲ ਦੀ ਉਸਾਰੀ ਕਾਰਨ ਪੁਰਾਣਾ ਹੈੱਡ ਪੁਲ ਮੁਕੰਮਲ ਬੰਦ; ਰਾਹਗੀਰਾਂ ਨੂੰ ਨਵੇਂ ਬਾਈਪਾਸ ਦੀ ਵਰਤੋਂ ਕਰਨ ਦੀ ਅਪੀਲ

    Spread the love

    Spread the love ਨਵਾਂਸ਼ਹਿਰ /ਕਾਠਗੜ੍ਹ, 13 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ) : ਨੈਸ਼ਨਲ ਹਾਈਵੇ ਨੇੜੇ ਸਥਿਤ ਪ੍ਰਸਿੱਧ ਗੁਰੂ ਗੁਰਦੁਆਰਾ ਟਿੱਬੀ ਸਾਹਿਬ ਦੇ ਕੋਲੋਂ ਲੰਘਦੇ ਸਤਲੁਜ ਦਰਿਆ ‘ਤੇ ਇਸ ਵੇਲੇ ਇੱਕ…

    ਸਤਲੁਜ ਦਰਿਆ ‘ਤੇ ਨਵੇਂ ਪੁਲ ਦੀ ਉਸਾਰੀ ਕਾਰਨ ਪੁਰਾਣਾ ਹੈੱਡ ਪੁਲ ਮੁਕੰਮਲ ਬੰਦ; ਰਾਹਗੀਰਾਂ ਨੂੰ ਨਵੇਂ ਬਾਈਪਾਸ ਦੀ ਵਰਤੋਂ ਕਰਨ ਦੀ ਅਪੀਲ

    Spread the love

    Spread the loveਕਾਠਗੜ੍ਹ, 13 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ) : ਨੈਸ਼ਨਲ ਹਾਈਵੇ ਨੇੜੇ ਸਥਿਤ ਪ੍ਰਸਿੱਧ ਗੁਰੂ ਗੁਰਦੁਆਰਾ ਟਿੱਬੀ ਸਾਹਿਬ ਦੇ ਕੋਲੋਂ ਲੰਘਦੇ ਸਤਲੁਜ ਦਰਿਆ ‘ਤੇ ਇਸ ਵੇਲੇ ਇੱਕ ਵੱਡੇ ਪੁਲ…

    Leave a Reply

    Your email address will not be published. Required fields are marked *