ਹਾਂ, ਤੇ ਮੈਂ ਕਹਿ ਰਹੀ ਸੀ ਕਿ “ਅਗਲਾ ਕੀ ਸੋਚੇਗਾ” – ਇਹ ਉਸ ਦੀ ਸਮੱਸਿਆ ਹੈ

Spread the love
ਆਪਾਂ ਕਿਸੇ ਦੀ ਸੋਚ ਕਦੀ ਨਹੀਂ ਬਦਲ ਸਕਦੇ। ਵੈਸੇ ਵੀ ਲੋਕ ਜੇ ਤੁਹਾਨੂੰ ਚੰਗਾ ਕਹਿੰਦੇ ਹਨ ਜਾਂ ਮਾੜਾ, ਪਹਿਲੀ ਗੱਲ ਤਾਂ ਇਹ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ। ਕਿਸੇ ਦੇ ਕਹਿਣ ਨਾਲ ਨਾ ਅਸੀਂ ਚੰਗੇ ਬਣ ਜਾਣਾ, ਤੇ ਨਾ ਹੀ ਅਸੀਂ ਮਾੜੇ ਬਣ ਜਾਣਾ। ਦੂਸਰਾ, ਜੇ ਅਸੀਂ ਕਿਸੇ ਨੂੰ ਕੁਝ ਦੇ ਨਹੀਂ ਰਹੇ, ਕਿਸੇ ਦੇ ਕੰਮ ਨਹੀਂ ਆ ਰਹੇ, ਕਿਸੇ ਤਰੀਕੇ ਨਾਲ ਉਸਦੀ ਮਦਦ ਨਹੀਂ ਕਰ ਸਕੇ, ਹੋ ਸਕਦਾ ਹੈ ਕਿ ਅਗਲਾ ਇਸੇ ਕਾਰਨ ਤੁਹਾਨੂੰ ਮਾੜਾ ਕਹਿ ਰਿਹਾ ਹੋਵੇ। ਕਿਉਂਕਿ ਅਜਿਹਾ ਹੀ ਹੁੰਦਾ ਹੈ – ਜਿੰਨਾ ਜ਼ਿਆਦਾ ਕਿਸੇ ਦੇ ਤੁਸੀਂ ਕੰਮ ਆਓਗੇ, ਉਹ ਤੁਹਾਨੂੰ ਉਨਾ ਹੀ ਵਧੀਆ ਕਹੇਗਾ। ਤੇ ਇੱਕ ਦਿਨ ਜਦੋਂ ਤੁਸੀਂ ਉਸਦੇ ਕੰਮ ਨਾ ਆ ਸਕੋ, ਤਾਂ ਹੋ ਸਕਦਾ ਹੈ ਉਹ ਤੁਹਾਨੂੰ ਮਾੜਾ ਕਹਿਣਾ ਸ਼ੁਰੂ ਕਰ ਦੇਵੇ।ਇਸ ਲਈ ਕਿਸੇ ਦੀ ਵੀ ਪਰਵਾਹ ਨਾ ਕਰੋ ਕਿ ਉਹ ਤੁਹਾਨੂੰ ਚੰਗਾ ਕਹੇਗਾ ਜਾਂ ਮਾੜਾ। ਆਪਣਾ ਕੰਮ ਕਰਦੇ ਰਹੋ। ਮੈਂ ਇੱਥੇ ਇਹ ਬਿਲਕੁਲ ਵੀ ਨਹੀਂ ਕਹਿ ਰਹੀ ਕਿ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ, ਕਿਸੇ ਦੇ ਕੰਮ ਨਹੀਂ ਆਉਣਾ ਚਾਹੀਦਾ। ਮੈਂ ਬਸ ਇਹ ਕਹਿ ਰਹੀ ਆਂ ਕਿ ਤੁਸੀਂ ਜੋ ਕਰਨਾ ਹੈ, ਉਹ ਆਪਣੇ ਲਈ ਕਰੋ। ਕਿਉਂਕਿ ਕਿਸੇ ਦੀ ਮਦਦ ਕਰਨ ਤੋਂ ਬਾਅਦ ਜੋ ਖੁਸ਼ੀ ਸਾਨੂੰ ਮਿਲਦੀ ਹੈ, ਉਸ ਨੂੰ ਕੋਈ ਤੁਹਾਡੇ ਤੋਂ ਖੋਹ ਨਹੀਂ ਸਕਦਾ। ਇਸ ਲਈ ਬਸ ਆਪਣੀ ਖੁਸ਼ੀ ਦੀ ਪਰਵਾਹ ਕਰੋ, ਤੇ ਫੋਕੀ “ਵਾਹ-ਵਾਹ” ਲਈ ਮਦਦ ਨਾ ਕਰੋ। ਕਿਉਂਕਿ ਉਸ ਤੋਂ ਬਾਅਦ ਤੁਸੀਂ ਦੁਖੀ ਹੋਵੋਗੇ, ਤੇ ਕਿਸੇ ਹੋਰ ਦੀ ਮਦਦ ਨਹੀਂ ਕਰੋਗੇ। ਜੇ ਉਸਨੇ ਤਾਰੀਫ ਨਾ ਕੀਤੀ ਤਾਂ ਤੁਸੀਂ ਦੁਖੀ ਹੋ ਜਾਓਗੇ, ਤੇ ਜੇ ਉਸਨੇ ਤਾਰੀਫ ਕਰ ਦਿੱਤੀ ਤਾਂ ਤੁਸੀਂ ਹੰਕਾਰ ‘ਚ ਆਕੜੇ ਫਿਰੋਗੇ। ਅੰਤ ‘ਚ ਫੇਰ ਵੀ ਦੁਖੀ ਹੋਵੋਗੇ, ਕਿਉਂਕਿ ਹੰਕਾਰੀ ਬੰਦੇ ਨੂੰ ਤਾਂ ਫਿਰ ਕੋਈ ਵੀ ਪਸੰਦ ਨਹੀਂ ਕਰਦਾ।ਕਿਸੇ ਦੀ ਵੀ ਮਦਦ ਕਰਨ ਤੋਂ ਪਹਿਲਾਂ, ਜਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਦੇਖ ਲਓ ਕਿ ਤੁਸੀਂ ਉਹ ਕੰਮ ਕਿਉਂ ਕਰ ਰਹੇ ਹੋ? ਭਾਵ, ਉਸ ਕੰਮ ਵਿੱਚ ਤੁਹਾਡੀ ਭਾਵਨਾ, ਤੁਹਾਡਾ ਮਕਸਦ ਕੀ ਹੈ। ਜਦੋਂ ਵੀ ਤੁਸੀਂ ਕਨਫਿਊਜ਼ ਹੋ ਕਿ “ਮੈਂ ਇਹ ਕੰਮ ਕਰਾਂ ਕਿ ਨਾ ਕਰਾਂ”, ਤਾਂ ਇਮਾਨਦਾਰ ਨਾਲ ਸਭ ਤੋਂ ਪਹਿਲਾਂ ਇਹ ਚੈੱਕ ਕਰੋ ਕਿ ਤੁਹਾਡੀ ਭਾਵਨਾ ਕੀ ਹੈ ਭਾਵ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤੁਸੀਂ ਸੋਚ ਰਹੇ ਹੋ ਕਿ “ਮੈਂ ਇਹ ਕੰਮ ਕਰਾਂ ਕਿ ਨਾ”, ਤਾਂ ਬਸ ਪਿੱਛੇ ਮਕਸਦ ਦੇਖ ਲਓ। ਜੇ ਮਕਸਦ ਕਿਸੇ ਨੂੰ “ਖੁਸ਼ ਕਰਨਾ” ਹੈ, ਤਾਂ ਨਾ ਕਰਨ ‘ਚ ਜ਼ਿਆਦਾ ਫਾਇਦਾ ਹੈ। ਤੇ ਜੇ ਮਕਸਦ “ਕਿਸੇ ਨੂੰ ਖੁਸ਼ੀ ਦੇਣਾ” ਹੈ, ਤਾਂ ਜ਼ਰੂਰ ਕਰੋ।ਅੱਛਾ, ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ “ਕਿਸੇ ਨੂੰ ਖੁਸ਼ ਕਰਨ” ਤੇ “ਕਿਸੇ ਨੂੰ ਖੁਸ਼ੀ ਦੇਣ” ‘ਚ ਜ਼ਮੀਨ-ਅਸਮਾਨ ਦਾ ਫਰਕ ਹੈ। “ਕਿਸੇ ਨੂੰ ਖੁਸ਼ ਕਰਨ” ਤੋਂ ਭਾਵ ਹੈ ਜਦੋਂ ਅਸੀਂ ਕੰਮ ਸਿਰਫ ਇਸ ਲਈ ਕਰ ਰਹੇ ਹਾਂ ਕਿ ਅਗਲਾ ਖੁਸ਼ ਹੋ ਜਾਵੇ, ਤੇ ਸਾਡੇ ਕਿਸੇ ਕੰਮ ਆ ਜਾਵੇ, ਜਾਂ ਸਾਨੂੰ ਵੈਲਿਊ ਦੇਣ ਲੱਗ ਪਵੇ। ਭਾਵ ਤੁਸੀਂ ਕਿਸੇ ਨੂੰ ਵੀ ਖੁਸ਼ੀ ਦੇ ਰਹੇ ਹੋ ਤਾਂ ਆਪਣੇ ਸਵਾਰਥ ਲਈ ਖੁਸ਼ੀ ਦੇ ਰਹੇ ਹੋ।ਪਰ ਜਦੋਂ ਤੁਸੀਂ ਕਿਸੇ ਨੂੰ ਉਸਦੇ ਬਿਨਾਂ ਕੁਝ ਹਾਸਿਲ ਕਰਨ ਦੀ ਉਮੀਦ ਤੋਂ ਖੁਸ਼ੀ ਦਿੰਦੇ ਹੋ, ਤਾਂ ਉਹ ਖੁਸ਼ੀ ਤੁਹਾਨੂੰ ਸੱਚੀ ਖੁਸ਼ੀ ਦੇ ਜਾਂਦੀ ਹੈ। ਜਦੋਂ ਤੁਸੀਂ ਅਜਿਹੀਆਂ ਖੁਸ਼ੀਆਂ ਨਾਲ ਆਪਣਾ ਜੀਵਨ ਭਰ ਲੈਂਦੇ ਹੋ, ਤਾਂ ਤੁਹਾਨੂੰ ਵੱਡੇ-ਵੱਡੇ ਬੰਗਲੇ, ਕਾਰਾਂ, ਮਹਿੰਗੀਆਂ ਚੀਜ਼ਾਂ ਦੀ ਥਾਂ ਆਪਣੇ ਆਪ ਤੋਂ ਹੀ ਖੁਸ਼ੀ ਮਿਲਣ ਲੱਗ ਪੈਂਦੀ ਹੈ। ਤੇ ਇਹ ਖੁਸ਼ੀ ਕਿਸੇ ਦੀ ਖੁਸ਼ਾਮਤ ਤੋਂ ਹਾਸਿਲ ਕੀਤੀ ਖੁਸ਼ੀ ਤੋਂ ਕਿਤੇ ਜ਼ਿਆਦਾ ਹੁੰਦੀ ਹੈ, ਤੇ ਬਹੁਤ ਜ਼ਿਆਦਾ ਦੇਰ ਟਿਕਦੀ ਹੈ।ਇਸੇ ਲਈ ਕਿਸੇ ਨੂੰ ਖੁਸ਼ ਕਰਨ ਦੀ ਥਾਂ ਤੇ ਆਪਣੇ ਆਪ ਨੂੰ ਖੁਸ਼ ਕਰੋ। ਕਿਉਂਕਿ ਪਰਮਾਤਮਾ ਸਾਡੇ ਅੰਦਰ ਵਸਦਾ ਹੈ, ਤੇ ਅਸੀਂ ਉਸੇ ਨੂੰ ਖੁਸ਼ ਕਰਨਾ ਹੈ। ਇਹੀ ਸਾਡਾ ਮਕਸਦ ਹੈ।
ਡਾਕਟਰ ਹਰਪ੍ਰੀਤ ਕੌਰ 9780675025
  • Related Posts

    ਪਿੰਡ ਗੜੀ ਬੇਟ ‘ਚ ਦਿਖਾਈ ਗਈ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਤਲੁਜ’ ਸਕਰੀਨਿੰਗ ਦੇਖ ਕੇ ਲੋਕ ਹੋਏ ਭਾਵੁਕ, ਮਨੁੱਖੀ ਹੱਕਾਂ ਲਈ ਸ਼ਹੀਦੀ ਨੂੰ ਕੀਤਾ ਯਾਦ

    Spread the love

    Spread the loveਮਾਛੀਵਾੜਾ ਸਾਹਿਬ, 13 ਜੁਲਾਈ (ਸੁੱਚਾ ਬੰਗੜ)- ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕੁਰਬਾਨੀ ਨੂੰ ਸਮਰਪਿਤ ਪੰਜਾਬੀ ਫਿਲਮ “ਸਤਲੁਜ” ਦੀ ਵਿਸ਼ੇਸ਼…

    *ਅਣ-ਅਧਿਕਾਰਤ ਸਪੀਡ ਬਰੇਕਰ ਤੇ ਪਾਈਪਾਂ ਕਾਰਨ ਸੜਕ ‘ਤੇ ਭਰਿਆ ਮੀਂਹ ਦਾ ਪਾਣੀ, ਰਾਹਗੀਰ ਪ੍ਰੇਸ਼ਾਨ, ਸਰਕਾਰੀ ਜਾਇਦਾਦ ਨੂੰ ਨੁਕਸਾਨ*

    Spread the love

    Spread the loveਫੱਤੂਢੀਗਾ 13 ਜੁਲਾਈ ਕੁਲਵਿੰਦਰ ਸਿੰਘ  ਪਿੰਡ ਨੂਰਪੁਰ ਜਨੂਹਾਂ ਤੋਂ ਭੰਡਾਲ ਬੇਟ ਨੂੰ ਜਾਦੀ ਸੜਕ ‘ਤੇ ਲੋਕਾਂ ਵੱਲੋਂ ਅਣ-ਅਧਿਕਾਰਤ ਤੌਰ ‘ਤੇ ਸਪੀਡ ਬਰੇਕਰ ਬਣਾਉਣ ਅਤੇ ਸੀਵਰੇਜ/ਪਾਣੀ ਦੀਆਂ ਪਾਈਪਾਂ ਪਾਉਣ…

    Leave a Reply

    Your email address will not be published. Required fields are marked *