ਫਗਵਾੜਾ 13 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਧਰਮਸ਼ਾਲਾ ਮੋਹਰੂ ਪੱਤੀ ਪਿੰਡ ਲੱਖਪੁਰ ਦੀ ਚੱਲ ਰਹੀ ਉਸਾਰੀ ਦੇ ਕੰਮ ਵਿੱਚ ਵਢਮੁੱਲਾ ਯੋਗਦਾਨ ਪਾਉਂਦੇ ਹੋਏ ਪ੍ਰਵਾਸੀ ਭਾਰਤੀ ਡਾ. ਸਤਨਾਮ ਸਿੰਘ ਬੰਗੜ ਅਤੇ ਮੋਹਨ ਲਾਲ ਬੰਗੜ ਯੂ.ਐਸ.ਏ. ਨੇ ਸਾਂਝਾ 2 ਲੱਖ ਰੁਪਏ ਭੇਜੇ ਹਨ। ਇਸ ਰਾਸ਼ੀ ਦਾ ਚੈੱਕ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਵਲੋਂ ਸਰਬਜੀਤ ਸਿੰਘ ਢੱਡਵਾਲ ਨੂੰ ਭੇਂਟ ਕੀਤਾ। ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਦੱਸਿਆ ਕਿ ਉਹਨਾਂ ਦੇ ਭਰਾਵਾਂ ਡਾ. ਸਤਨਾਮ ਸਿੰਘ ਅਤੇ ਮੋਹਨ ਲਾਲ ਬੰਗੜ ਵਲੋਂ 1-1 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਵਲੋਂ ਪਹਿਲਾਂ ਪਿੰਡ ਅਤੇ ਸਕੂਲਾਂ ਦੇ ਵਿਕਾਸ ਵਿੱਚ ਵੀ ਵਢਮੁੱਲਾ ਯੋਗਦਾਨ ਪਾਇਆ ਗਿਆ ਸੀ। ਸਰਬਜੀਤ ਸਿੰਘ ਢੱਡਵਾਲ ਨੇ ਪ੍ਰਵਾਸੀ ਭਾਰਤੀ ਬੰਗੜ ਭਰਾਵਾਂ ਅਤੇ ਪਰਿਵਾਰ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਧਰਮਸ਼ਾਲਾ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਾਹ ਹੈ। ਜਲਦੀ ਹੀ ਲੈਂਟਰ ਪਾ ਕੇ ਤਿਆਰੀ ਸ਼ੁਰੂ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਧਰਮਸ਼ਾਲਾ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਜਿਸ ਦੀ ਮੁੜ ਉਸਾਰੀ ਵਿੱਚ ਪੰਜਾਬ ਸਰਕਾਰ ਵਲੋਂ ਵੀ 5 ਲੱਖ ਰੁਪਏ ਦਾ ਵਢਮੁੱਲਾ ਯੋਗਦਾਨ ਪਾਇਆ ਗਿਆ ਹੈ। ਧਰਮਸ਼ਾਲਾ ਦੇ ਬਣਨ ਨਾਲ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਸਮਾਗਮ ਕਰਨ ਵਿੱਚ ਕਾਫੀ ਸਹੂਲਤ ਮਿਲੇਗੀ। ਇਸ ਮੌਕੇ ਮੋਹਨ ਸਿੰਘ ਲੱਖਪੁਰ, ਬਿੰਦੀਆ ਸੰਧੂ, ਕਾਂਤਾ ਦੇਵੀ, ਬਲਵਿੰਦਰ ਕੁਮਾਰ, ਅਵਤਾਰ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਜਤਿੰਦਰ ਸਿੰਘ, ਕੁਲਦੀਪ ਸਿੰਘ, ਠੇਕੇਦਾਰ ਰਿੰਕੂ, ਸੂਰਜ ਰਾਵਲਪਿੰਡੀ, ਗੁਰਪ੍ਰੀਤ ਸਿੰਘ ਲੱਖਪੁਰ, ਬਲਦੇਵ ਲੱਖਪੁਰ, ਰਾਮਜੀ ਬੇਗਮਪੁਰ ਅਤੇ ਨਿੱਕਾ ਲੱਖਪੁਰ ਸਮੇਤ ਪਿੰਡ ਦੇ ਹੋਰ ਪਤਵੰਤੇ ਹਾਜਰ ਸਨ।
ਤਸਵੀਰ 002, ਕੈਪਸ਼ਨ- ਪਿੰਡ ਲੱਖਪੁਰ ਵਿਖੇ ਧਰਮਸ਼ਾਲਾ ਦੀ ਉਸਾਰੀ ਲਈ ਪ੍ਰਵਾਸੀ ਭਾਰਤੀ ਬੰਗੜ ਭਰਾਵਾਂ ਵਲੋਂ ਭੇਜੇ ਆਰਥਕ ਸਹਿਯੋਗ ਦਾ ਚੈੱਕ ਸਰਬਜੀਤ ਸਿੰਘ ਢੱਡਵਾਲ ਨੂੰ ਭੇਂਟ ਕਰਦੇ ਹੋਏ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਅਤੇ ਹੋਰ।






