ਪ੍ਰਵਾਸੀ ਭਾਰਤੀ ਬੰਗੜ ਭਰਾਵਾਂ ਨੇ ਪਿੰਡ ਲੱਖਪੁਰ ਵਿਖੇ ਧਰਮਸ਼ਾਲਾ ਦੀ ਚਲ ਰਹੀ ਉਸਾਰੀ ਲਈ ਭੇਜੇ 2 ਲੱਖ ਰੁਪਏ * ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਨੇ ਸਰਬਜੀਤ ਸਿੰਘ ਢੱਡਵਾਲ ਦੇ ਸਪੁਰਦ ਕੀਤਾ ਚੈੱਕ

Spread the love
ਫਗਵਾੜਾ 13 ਜੁਲਾਈ (  ਪ੍ਰੀਤ ਕੌਰ ਪ੍ਰੀਤੀ          ) ਧਰਮਸ਼ਾਲਾ ਮੋਹਰੂ ਪੱਤੀ ਪਿੰਡ ਲੱਖਪੁਰ ਦੀ ਚੱਲ ਰਹੀ ਉਸਾਰੀ ਦੇ ਕੰਮ ਵਿੱਚ ਵਢਮੁੱਲਾ ਯੋਗਦਾਨ ਪਾਉਂਦੇ ਹੋਏ ਪ੍ਰਵਾਸੀ ਭਾਰਤੀ ਡਾ. ਸਤਨਾਮ ਸਿੰਘ ਬੰਗੜ ਅਤੇ ਮੋਹਨ ਲਾਲ ਬੰਗੜ ਯੂ.ਐਸ.ਏ. ਨੇ ਸਾਂਝਾ 2 ਲੱਖ ਰੁਪਏ ਭੇਜੇ ਹਨ। ਇਸ ਰਾਸ਼ੀ ਦਾ ਚੈੱਕ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਵਲੋਂ ਸਰਬਜੀਤ ਸਿੰਘ ਢੱਡਵਾਲ ਨੂੰ ਭੇਂਟ ਕੀਤਾ। ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਦੱਸਿਆ ਕਿ ਉਹਨਾਂ ਦੇ ਭਰਾਵਾਂ ਡਾ. ਸਤਨਾਮ ਸਿੰਘ ਅਤੇ ਮੋਹਨ ਲਾਲ ਬੰਗੜ ਵਲੋਂ 1-1 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਵਲੋਂ ਪਹਿਲਾਂ ਪਿੰਡ ਅਤੇ ਸਕੂਲਾਂ ਦੇ ਵਿਕਾਸ ਵਿੱਚ ਵੀ ਵਢਮੁੱਲਾ ਯੋਗਦਾਨ ਪਾਇਆ ਗਿਆ ਸੀ। ਸਰਬਜੀਤ ਸਿੰਘ ਢੱਡਵਾਲ ਨੇ ਪ੍ਰਵਾਸੀ ਭਾਰਤੀ ਬੰਗੜ ਭਰਾਵਾਂ ਅਤੇ ਪਰਿਵਾਰ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਧਰਮਸ਼ਾਲਾ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਾਹ ਹੈ। ਜਲਦੀ ਹੀ ਲੈਂਟਰ ਪਾ ਕੇ ਤਿਆਰੀ ਸ਼ੁਰੂ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਧਰਮਸ਼ਾਲਾ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਜਿਸ ਦੀ ਮੁੜ ਉਸਾਰੀ ਵਿੱਚ ਪੰਜਾਬ ਸਰਕਾਰ ਵਲੋਂ ਵੀ 5 ਲੱਖ ਰੁਪਏ ਦਾ ਵਢਮੁੱਲਾ ਯੋਗਦਾਨ ਪਾਇਆ ਗਿਆ ਹੈ। ਧਰਮਸ਼ਾਲਾ ਦੇ ਬਣਨ ਨਾਲ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਸਮਾਗਮ ਕਰਨ ਵਿੱਚ ਕਾਫੀ ਸਹੂਲਤ ਮਿਲੇਗੀ। ਇਸ ਮੌਕੇ ਮੋਹਨ ਸਿੰਘ ਲੱਖਪੁਰ, ਬਿੰਦੀਆ ਸੰਧੂ, ਕਾਂਤਾ ਦੇਵੀ, ਬਲਵਿੰਦਰ ਕੁਮਾਰ, ਅਵਤਾਰ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਜਤਿੰਦਰ ਸਿੰਘ, ਕੁਲਦੀਪ ਸਿੰਘ, ਠੇਕੇਦਾਰ ਰਿੰਕੂ, ਸੂਰਜ ਰਾਵਲਪਿੰਡੀ, ਗੁਰਪ੍ਰੀਤ ਸਿੰਘ ਲੱਖਪੁਰ, ਬਲਦੇਵ ਲੱਖਪੁਰ, ਰਾਮਜੀ ਬੇਗਮਪੁਰ ਅਤੇ ਨਿੱਕਾ ਲੱਖਪੁਰ ਸਮੇਤ ਪਿੰਡ ਦੇ ਹੋਰ ਪਤਵੰਤੇ ਹਾਜਰ ਸਨ।

ਤਸਵੀਰ 002, ਕੈਪਸ਼ਨ- ਪਿੰਡ ਲੱਖਪੁਰ ਵਿਖੇ ਧਰਮਸ਼ਾਲਾ ਦੀ ਉਸਾਰੀ ਲਈ ਪ੍ਰਵਾਸੀ ਭਾਰਤੀ ਬੰਗੜ ਭਰਾਵਾਂ ਵਲੋਂ ਭੇਜੇ ਆਰਥਕ ਸਹਿਯੋਗ ਦਾ ਚੈੱਕ ਸਰਬਜੀਤ ਸਿੰਘ ਢੱਡਵਾਲ ਨੂੰ ਭੇਂਟ ਕਰਦੇ ਹੋਏ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਅਤੇ ਹੋਰ।

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *