ਪਿੰਡ ਨਰੂਆਣਾ ਦੇ 250 ਦਲਿਤ ਨੌਜਵਾਨਾਂ ਤੇ ਔਰਤਾਂ ਉਪਰ 307 ਦਾ ਪਰਚਾ ਰੱਦ ਨਾ ਕੀਤਾ ਤਾਂ ਸੰਘਰਸ਼ ਕੀਤਾ ਜਾਵੇਗਾ : ਸਮਾਓਂ 

Spread the love

 ਬਠਿੰਡਾ, 14 ਦਸੰਬਰ ( ਸੁਰਿੰਦਰਪਾਲ ਸਿੰਘ ) : ਜ਼ਿਲ੍ਹਾ ਬਠਿੰਡਾ ਦੇ ਪਿੰਡ ਨਰੂਆਣਾ ਵਿਚ ਪੇਂਡੂ ਧਨਾਡਾਂ ਦੇ ਬਰਾਬਰ ਸਰਪੰਚੀ ਦੀ ਚੋਣ ਲੜਨ ਵਾਲੇ ਦਲਿਤ ਉਮੀਦਵਾਰ ਪਹਿਲਾਂ ਗਿਣਤੀ ਸਮੇਂ ਜਬਰੀ ਹਰਾਇਆ ਫਿਰ ਵਿਰੋਧ ਕਰਨ ਤੇ ਪੁਲਿਸ ਪ੍ਰਸ਼ਾਸਨ ਵਲੋਂ 13 ਦਲਿਤ ਨੌਜਵਾਨਾਂ ਸਮੇਤ 250  ਅਣਪਛਾਤੇ ਵਿਅਕਤੀਆਂ ਉਪਰ ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਦੋ ਨੌਜਵਾਨਾਂ ਨੂੰ ਜੇਲ ਭੇਜਣ ਖਿਲਾਫ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਨੇ ਐਲਾਨ ਕੀਤਾ ਕਿ ਜੇਕਰ ਦਲਿਤਾਂ ਉਪਰ ਦਰਜ਼ ਝੂਠਾ ਪੁਲਿਸ ਪਰਚਾ ਰੱਦ ਨਾ ਕੀਤਾ ਤਾਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਅੰਦੋਲਨ ਕੀਤਾ ਜਾਏਗਾ।  ਮਿਤੀ 15 ਦਸੰਬਰ ਨੂੰ ਪਿੰਡ ਅੰਦਰ ਦਲਿਤ ਜਬਰ ਵਿਰੋਧੀ ਰੈਲੀ ਕੀਤੀ ਜਾਵੇਗੀ ਜਿਸ ਵਿਚ ਅਗਲੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਇਹ ਐਲਾਨ ਅੱਜ ਪਿੰਡ ਨਰੂਆਣਾ ਦੇ ਦਲਿਤ ਸਮਾਜ ਨਾਲ਼ ਹੋਈ ਬੇਇਨਸਾਫ਼ੀ ਤੇ ਦਰਜ਼ ਝੂਠੇ ਪੁਲਿਸ ਪਰਚੇ ਵਾਰੇ ਪਤਾ ਲੱਗਣ ਤੇ ਪੀੜਤ ਦਲਿਤ ਭਾਈਚਾਰੇ ਨੂੰ ਮਿਲਣ ਆਏ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ। ਇਸ ਮੌਕੇ ਪਿੰਡ ਨਰੂਆਣਾ ਦੇ ਸਰਪੰਚੀ ਦੇ ਉਮੀਦਵਾਰ ਦਲਿਤ ਨੌਜਵਾਨ ਸਮਸ਼ੇਰ ਸਿੰਘ ਨੇ ਦੱਸਿਆ ਕਿ 40 ਸਾਲਾਂ ਸਾਡੇ ਪਿੰਡ ਅੰਦਰ ਸਰਪੰਚ ਜਰਨਲ ਸਮਾਜ ਵਿਚੋਂ ਹੀ ਬਣਦਾ ਆ ਰਿਹਾ ਹੈ। ਹਰ ਬਾਰ ਪੇਂਡੂ ਧਨਾਢ ਆਪਣੇ ਸਿਆਸੀ ਅਸਰ ਰਾਹੀਂ ਰਿਜ਼ਰਵੇਸ਼ਨ ਅਧਿਕਾਰ ਖ਼ਤਮ ਕਰਵਾਏ ਆਪ ਹੀ ਸਰਪੰਚੀ ਦੀ ਕੁਰਸੀ ਤੇ ਕਾਬਜ਼ ਰਹਿੰਦੇ ਹਨ। ਇਸ ਵਾਰ ਵੀ ਆਪ ਸਰਕਾਰ ਨਾਲ ਸਬੰਧਤ ਧਨਾਡਾ ਨੇ ਪਿੰਡ ਨੂੰ ਰਿਜ਼ਰਵੇਸ਼ਨ ਤੁੜਵਾਕੇ ਜਰਨਲ ਕਰਵਾਇਆ ਹੈ। ਪਿੰਡ ਦੇ ਐਸੀ ਸਮਾਜ ਵੱਲੋਂ ਮੈਨੂੰ ਸਰਪੰਚੀ ਦਾ ਉਮੀਦਵਾਰ ਬਣਾਇਆ ਮੈਂ ਮਜੂਦਾ ਸਰਪੰਚ ਨਾਲੋਂ ਵੋਟਾਂ ਦੀ ਗਿਣਤੀ ਸਮੇਂ 200 ਵੋਟਾਂ ਤੇ ਅੱਗੇ ਚੱਲ ਰਿਹਾ ਸੀ। ਪਹਿਲਾਂ ਮੈਨੂੰ ਧੱਕੇ ਨਾਲ ਹਰਾਇਆ ਜਿਸ ਸਬੰਧੀ ਮੈਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਰਿਟ ਪਾਈਂ ਹੋਈ ਹੈ। ਇਸੇ ਸਮੇਂ ਜਦੋਂ ਅਸੀਂ ਧਰਨਾ ਦਿੱਤਾ ਤਾਂ ਤਾਂ ਪਹਿਲਾਂ ਇਹਨਾਂ ਦੇ ਬੰਦੇ ਨੇ ਕੱਠ ਵਿਚ ਆਪਣੀ ਗੱਡੀ ਵਾੜ ਕੇ ਦੋ ਦਲਿਤ ਨੌਜਵਾਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਅਫਸਰਾਂ ਨੇ ਟੁੱਟੀਆਂ ਲੱਤਾਂ ਵਾਲੇ ਨੌਜਵਾਨਾਂ ਤੇ ਵੀ ਪਰਚਾ ਦਰਜ ਕਰ ਦਿੱਤਾ ਹੈ। ਦਲਿਤ ਔਰਤਾਂ ਨੂੰ ਵੀ ਨਹੀਂ ਬਖ਼ਸ਼ਿਆ। ਇਸ ਝੂਠੇ ਪੁਲਿਸ ਪਰਚੇ ਦੀ ਨਿਰਪੱਖਤਾ ਨਾਲ ਪੜਚੋਲ ਕਰਨ ਲਈ ਐਸ ਐਸ ਪੀ ਬਠਿੰਡਾ ਨੂੰ ਦਿੱਤੀ ਦਰਖਾਸਤ ਉਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਉਲਟਾ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਭੇਜ ਦਿੱਤਾ ਗਿਆ।  ਇਸ ਮੌਕੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ 250 ਦਲਿਤ ਭਾਈਚਾਰੇ ਤੇ ਦਰਜ਼ ਪਰਚਾ ਰੱਦ ਨਾ ਕੀਤਾ

ਅਤੇ ਇਕੱਠ ਉਤੇ ਗੱਡੀ ਚੜਾ ਕੇ ਦੋ ਨੌਜਵਾਨਾਂ ਦੀਆਂ ਲੱਤਾਂ ਤੋੜਨ ਵਾਲੇ ਧਨਾਢ ਉਪਰ ਐਸੀ,/ਐਸ ਟੀ ਐਕਟ ਤਹਿਤ ਮੁਕੱਦਮਾ ਦਰਜ ਨਾ ਕੀਤਾ ਤਾਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਜ਼ਿਲ੍ਹਾ ਸਕੱਤਰ ਸੁਖਜੀਵਨ ਸਿੰਘ ਮੌੜ, ਕੁਲਦੀਪ ਸਿੰਘ ਖਾਲਸਾ ਸਮੇਤ ਹੋਰ ਕਈ ਆਗੂ ਮੌਜੂਦ ਸਨ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *