ਦੋ ਵਾਰ ਲਗਾਤਾਰ ਚੋਣ ਜਿੱਤੇ ਕੋਸਲਰ ਧਰਮਪਾਲ ਸ਼ਰਮਾ ਦਾ ਕਬੱਡੀ ਕੋਚ ਬੂਟਾ ਭੀਖੀ ਵੱਲੋਂ ਕੀਤਾ ਸਨਮਾਨ 

Spread the love

ਤਪਾ ਮੰਡੀ 14 ਜੁਲਾਈ(ਗੋਲਡੀ ਵਿਆਸ) ਸਥਾਨਕ ਘੁੰਨਸ ਰੋਡ ਤੇ ਸਥਿਤ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਗਰਾਊਂਡ ਵਿਖੇ ਕਬੱਡੀ ਕੋਚ ਬੂਟਾ ਭੀਖੀ ਵੱਲੋਂ ਵੱਖ-ਵੱਖ ਉਮਰ ਦੇ ਖਿਡਾਰੀਆਂ ਨੂੰ ਕਬੱਡੀ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਤਹਿਤ ਛੋਟੀ ਉਮਰ ਦੇ ਬੱਚੇ ਆਪਣੀ ਮਾਂ ਖੇਡ ਕਬੱਡੀ ਖੇਡਣ ਲਈ ਪਹੁੰਚ ਰਹੇ ਹਨ ਇਸ ਸਬੰਧੀ ਸਾਦਾ ਦੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਦੋ ਵਾਰ ਦੇ ਸਮਾਜ ਸੇਵੀ ਕੋਸਲਰ ਧਰਮਪਾਲ ਸ਼ਰਮਾ ਸਨ ਜਿਨਾਂ ਨੇ ਫੀਤਾ ਕੱਟਣ ਤੋਂ ਬਾਅਦ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਯਾਦਗਾਰੀ ਤਸਵੀਰ ਖਿਡਾਰੀਆਂ ਨਾਲ ਕਰਵਾਈ। ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਹਰ ਨੌਜਵਾਨ ਨੂੰ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ ਕਿਉਂਕਿ ਖੇਡਾਂ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਨੌਜਵਾਨ ਨਸ਼ਿਆਂ ਤੋਂ ਵੀ ਦੂਰ ਰਹਿੰਦਾ ਹੈ ਉਹਨਾਂ ਕਬੱਡੀ ਕੋਚ ਦੀ ਸ਼ਲਾਘਾ ਕਰਦਿਆਂ ਆਰਥਿਕ ਸਹਾਇਤਾ ਵੀ ਕੀਤੀ ਗਈ। ਇਸ ਮੌਕੇ ਕਬੱਡੀ ਕੋਚ ਬੂਟਾ ਭੀਖੀ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੈਰੀ ਸ਼ਰਮਾ ਤੇ ਖਿਡਾਰੀ ਹਾਜ਼ਰ ਸਨ।

  • Related Posts

    ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਨੂੰ ਮੂਹਰੇ ਲਿਆਉਣਾ ਸਮੇਂ ਦੀ ਮੁੱਖ ਮੰਗ: ਮਦਨ ਮੀਲੂ ਟੌਂਸਾ ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸੀ ਆਗੂ ਨੇ ਪਿੰਡ ਟੌਂਸਾ ਵਿਖੇ ਕੀਤੀ ਅਹਿਮ ਮੀਟਿੰਗ; ਕਿਹਾ– ਟਿਕਟ ਚਾਹੇ ਕਿਸੇ ਵੀ ਸਥਾਨਕ ਆਗੂ ਨੂੰ ਮਿਲੇ, ਪਰ ਪੰਜਾਬ ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਹੱਥ ਸੌਂਪਣੀ ਜ਼ਰੂਰੀ

    Spread the love

    Spread the love ਬਲਾਚੌਰ, 15 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸੀ ਆਗੂ ਮਦਨ ਮੀਲੂ ਟੌਂਸਾ ਵੱਲੋਂ ਪਿੰਡ ਟੌਂਸਾ ਵਿਖੇ ਸਾਥੀਆਂ ਸਮੇਤ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ…

    ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਦੇ ਟ੍ਰਾਂਸਪੋਰਟ ਖੇਤਰ ‘ਚ ਵੱਡੀ ਪੁਲਾਂਘ, 696 ਨਵੀਂਆਂ ਬੱਸਾਂ ਦਾ ਦਿੱਤਾ ਆਰਡਰ: ਚੇਅਰਮੈਨ ਸਤਨਾਮ ਜਲਾਲਪੁਰ

    Spread the love

    Spread the love ਨਵਾਂਸ਼ਹਿਰ, 14 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਟ੍ਰਾਂਸਪੋਰਟ ਖੇਤਰ ਵਿੱਚ ਸੁਧਾਰ ਲਿਆਉਣ ਲਈ ਇੱਕ ਇਤਿਹਾਸਕ…

    Leave a Reply

    Your email address will not be published. Required fields are marked *