ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਲਾਇਨਸਟਿਕ ਵਰ੍ਹੇ ਦੌਰਾਨ ਲਗਾਏ ਜਾਣਗੇ 11 ਹਜਾਰ ਬੂਟੇ – ਲਾਇਨ ਸੁਸ਼ੀਲ ਸ਼ਰਮਾ * ਲਾਇਨਜ ਪ੍ਰਧਾਨ ਪ੍ਰਦੀਪ ਸਿੰਘ ਦੀ ਅਗਵਾਈ ਹੇਠ ਆਰੰਭੀ ਮੁਹਿਮ

Spread the love
ਫਗਵਾੜਾ 14 ਜੁਲਾਈ (   ਪ੍ਰੀਤ ਕੌਰ ਪ੍ਰੀਤੀ      ) ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਵੱਲੋਂ ਚੱਠਾ ਫਾਰਮ ਹਦੀਆਬਾਦ ਵਿਖੇ ਬੂਟੇ ਲਗਾ ਕੇ ਇਸ ਸਾਲ ਦੇ ਬਰਸਾਤੀ ਮੌਸਮ ‘ਚ ਦਰਖ਼ਤ ਲਗਾਉਣ ਦੀ ਮੁਹਿਮ ਆਰੰਭੀ ਗਈ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨਸਟਿਕ ਵਰ੍ਹੇ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਘ ਸਨ। ਜਿਹਨਾਂ ਦੇ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਇਸ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਬੂਟੇ ਲਗਾਉਣਾ ਅੱਜ ਸਮੇਂ ਦੀ ਮੰਗ ਹੈ, ਤਾਂ ਜੋ ਅਸੀਂ ਗੰਧਲੇ ਹੋ ਰਹੇ ਵਾਤਾਵਰਣ ਨੂੰ ਸੁਰੱਖਿਅਤ ਬਣਾ ਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਚੰਗਾ ਤੇ ਸਾਫ ਸੁਥਰਾ ਵਾਤਾਵਰਣ ਦੇ ਕੇ ਜਾਈਏ। ਉਹਨਾਂ ਹਰੇਕ ਨਾਗਰਿਕ ਨੂੰ ਬੂਟੇ ਲਗਾਉਣ ਦੀ ਮੁਹਿਮ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਲੱਬ ਪ੍ਰਧਾਨ ਲਾਇਨ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਸ ਵਰ੍ਹੇ ਉਹਨਾਂ ਦੀ ਟੀਮ ਵਲੋਂ 11 ਹਜਾਰ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਜਿਸ ਨੂੰ ਇਸੇ ਬਰਸਾਤੀ ਮੌਸਮ ਦੌਰਾਨ ਪੂਰਾ ਕਰ ਲਿਆ ਜਾਵੇਗਾ। ਸਮੂਹ ਕਲੱਬ ਮੈਂਬਰਾਂ ਨੇ ਕਿਹਾ ਕਿ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਟੀਚੇ ਨੂੰ ਮਿੱਥੇ ਸਮੇਂ ਤੋਂ ਹਮੇਸ਼ਾ ਪਹਿਲਾਂ ਪੂਰਾ ਕਰਦੀ ਹੈ। ਇਸ ਵਾਰ ਵੀ ਬਹੁਤ ਜਲਦੀ 11 ਹਜਾਰ ਬੂਟੇ ਲਗਾਉਣ ਦਾ ਟੀਚਾ ਹਾਸਲ ਕਰਨਗੇ। ਉਹਨਾਂ ਲਾਇਨ ਪ੍ਰਦੀਪ ਸਿੰਘ ਨੂੰ ਪੁੱਤਰ ਦੇ ਜਨਮ ਦਿਨ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਕਲੱਬ ਦੇ ਹਰੇਕ ਮੈਂਬਰ ਵਲੋਂ ਆਪਣੀਆਂ ਖੁਸ਼ੀਆਂ ਦੇ ਮੌਕੇ ਬੂਟੇ ਲਗਾ ਕੇ ਮਨਾਏ ਜਾਣਗੇ। ਇਸ ਮੌਕੇ ਕਲੱਬ ਦੇ ਖਜਾਨਚੀ ਲਾਇਨ ਇੰਦਰਜੀਤ ਸਿੰਘ, ਲਾਇਨ ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਕਲੱਬ ਮੈਂਬਰ ਵੀ ਹਾਜਰ ਸਨ।
ਤਸਵੀਰ ਕੈਪਸ਼ਨ- ਚੱਠਾ ਫਾਰਮ ਵਿਖੇ ਬੂਟੇ ਲਗਾਉਣ ਦੀ ਮੁਹਿਮ ਦੀ ਆਰੰਭਤਾ ਕਰਦੇ ਹੋਏ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੇ ਅਹੁਦੇਦਾਰ ਤੇ ਮੈਂਬਰ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *