ਰੇਂਜ ਫੋਰੈਸਟ ਅਫਸਰ ਸੁਨੀਲ ਵਿਲਸਨ ਦੇ ਫਗਵਾੜਾ ਵਿਖੇ ਅਹੁਦਾ ਸੰਭਾਲਣ ਮੌਕੇ ਦਫਤਰੀ ਸਟਾਫ ਨੇ ਕੀਤਾ ਸਵਾਗਤ * ਕਿਹਾ – ਸਤਿਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਗੁਰਪੁਰਬ ਮੌਕੇ ਜਿਲ੍ਹੇ ‘ਚ ਲਗਾਏ ਜਾਣਗੇ 6.50 ਲੱਖ ਬੂਟੇ

Spread the love
ਫਗਵਾੜਾ 14 ਜੁਲਾਈ (   ਪ੍ਰੀਤ ਕੌਰ ਪ੍ਰੀਤੀ   ) ਵਣ ਵਿਭਾਗ ਫਗਵਾੜਾ ਦੇ ਖੇੜਾ ਰੋਡ ਫਗਵਾੜਾ ਸਥਿਤ ਦਫਤਰ ਵਿਖੇ ਬਤੌਰ ਰੇਂਜ ਫੋਰੈਸਟ ਅਫਸਰ ਸੁਨੀਲ ਵਿਲਸਨ ਦੇ ਅੱਜ ਅਹੁਦਾ ਸੰਭਾਲਣ ਮੌਕੇ ਦਫਤਰੀ ਸਟਾਫ ਵਲੋਂ ਗੁਲਦਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰ.ਐੱਫ.ਓ. ਸੁਨੀਲ ਵਿਲਸਨ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲੀ ਨੂੰ ਪ੍ਰਫੁੱਲਤ ਕਰਨਾ ਵਣ ਵਿਭਾਗ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਵਣ ਵਿਭਾਗ ਵੱਲੋਂ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰ ‘ਤੇ 6.50 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੁਹਿੰਮ ਤਹਿਤ ਫਗਵਾੜਾ ਬਲਾਕ ਨੂੰ 50 ਹਜਾਰ ਬੂਟੇ ਪ੍ਰਾਪਤ ਹੋਏ ਹਨ, ਜੋ ਕਿ ਵਾਤਾਵਰਣ ਪ੍ਰੇਮੀਆਂ ਨੂੰ ਫਰੀ ਵੰਡੇ ਜਾਣਗੇ। ਉਹਨਾਂ ਦੱਸਿਆ ਕਿ ਸਰਕਾਰੀ ਵਿਭਾਗਾਂ, ਵਿੱਦਿਅਕ ਸੰਸਥਾਵਾਂ, ਪਿੰਡਾਂ ਦੀਆਂ ਪੰਚਾਇਤਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਵੱਡੀ ਪੱਧਰ ’ਤੇ ਇਸ ਬਰਸਾਤੀ ਮੌਸਮ ‘ਚ ਬੂਟੇ ਲਗਾਏ ਜਾਣਗੇ। ਉਨ੍ਹਾਂ ਆਮ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਲੋੜ ਅਨੁਸਾਰ ਬੂਟੇ ਖੇੜਾ ਰੋਡ ਦਫਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਨਾਲ ਹੀ ਕਿਹਾ ਕਿ ਸਿਰਫ਼ ਬੂਟੇ ਲਗਾਉਣ ਤੱਕ ਹੀ ਸੀਮਤ ਨਾ ਰਹਿਣ, ਸਗੋਂ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਣ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮਿਲ ਸਕੇ। ਇਸ ਮੌਕੇ ਦਫ਼ਤਰੀ ਸਟਾਫ ਵਲੋਂ ਉਹਨਾਂ ਨੂੰ ਪੂਰੀ ਤਨਦੇਹੀ ਨਾਲ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਇੱਥੇ ਦੱਸਣਯੋਗ ਹੈ ਕਿ ਸੁਨੀਲ ਵਿਲਸਨ ਇਸ ਤੋਂ ਪਹਿਲਾਂ ਅਜਨਾਲਾ ਵਿਖੇ ਸੇਵਾਵਾਂ ਨਿਭਾ ਰਹੇ ਸਨ। ਉਹਨਾਂ ਨੇ ਰੇਂਜ ਫੋਰੈਸਟ ਅਫਸਰ ਹਰਜੀਤ ਸਿੰਘ ਦੇ ਤਬਾਦਲੇ ਮਗਰੋਂ ਫਗਵਾੜਾ ਵਿਖੇ ਅਹੁਦਾ ਸੰਭਾਲਿਆ ਹੈ। ਇਸ ਮੌਕੇ ਰੇਂਜ ਅਫਸਰ ਹਰਜੀਤ ਸਿੰਘ, ਬਲਾਕ ਅਫਸਰ ਤੀਰਥ ਸਿੰਘ, ਫੋਰੈਸਟ ਗਾਰਡ ਸੋਮ ਪ੍ਰਕਾਸ਼ ਅਤੇ ਕਿਰਨਜੀਤ ਕੌਰ ਆਦਿ ਹਾਜਰ ਸਨ।
ਤਸਵੀਰ ਕੈਪਸ਼ਨ : ਫਗਵਾੜਾ ਵਿਖੇ ਅਹੁਦਾ ਸੰਭਾਲਣ ਮੌਕੇ ਰੇਂਜ ਫੋਰੈਸਟ ਅਫਸਰ ਸੁਨੀਲ ਵਿਲਸਨ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕਰਦੇ ਹੋਏ ਦਫ਼ਤਰੀ ਸਟਾਫ ਦੇ ਮੈਂਬਰ।
  • Related Posts

    ਹਲਕਾ ਜਗਰਾਉਂ ਦੀ ਸੰਗਠਨਾਤਮਕ ਮਜ਼ਬੂਤੀ ‘ਤੇ ਸੁਖਬੀਰ ਬਾਦਲ ਨਾਲ ਐੱਸ. ਆਰ. ਕਲੇਰ ਦੀ ਅਹਿਮ ਬੈਠਕ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰਨ ਦੀ ਰਣਨੀਤੀ ‘ਤੇ ਚਰਚਾ, 194 ਬੂਥਾਂ ‘ਤੇ ਬੀ.ਐਲ.ਏ.-2 ਨਿਯੁਕਤ ਕਰਨ ਦਾ ਦਾਅਵਾ

    Spread the love

    Spread the love ਜਗਰਾਉਂ, 14(ਜਸਵਿੰਦਰ ਸਿੰਘ ਡਾਂਗੀਆ ) ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ, ਸਾਬਕਾ ਵਿਧਾਇਕ ਅਤੇ ਹਲਕਾ ਜਗਰਾਉਂ ਦੇ ਇੰਚਾਰਜ ਐੱਸ. ਆਰ. ਕਲੇਰ ਨੇ ਸੋਮਵਾਰ ਨੂੰ ਪਿੰਡ…

    ਰੂਹਾਨੀ ਰਿਵਾਇਤ ਨੂੰ ਮਿਲਿਆ ਨਵਾਂ ਸਰਪ੍ਰਸਤ, ਬਾਬਾ ਸਤ ਮੁਨੀ ਜੀ ਭਗਤੂਆਣਾ ਦੇ ਸਿਰ ਸਜਿਆ ਮੁਖੀਆ ਮਹੰਤ ਦਾ ਤਾਜ ਵੇਦ ਮੰਤਰਾਂ ਦੀ ਗੂੰਜ ਵਿਚ ਸੇਵਾ, ਸਮਰਪਣ ਅਤੇ ਏਕਤਾ ਦਾ ਹੋਇਆ ਸ਼ੰਖਨਾਦ; ਦੇਸ਼ ਭਰ ਦੇ ਸੰਤ-ਮਹੰਤਾਂ ਨੇ ਦਿੱਤੀਆਂ ਅਸੀਸਾਂ

    Spread the love

    Spread the loveਜੈਤੋ, 14 ਜੁਲਾਈ (ਮਨਜੀਤ ਸਿੰਘ ਢੱਲਾ): ਤਮਿਲਨਾਡੂ ਦੇ ਕਾਂਚੀਪੁਰਮ ਸਥਿਤ ਸ਼੍ਰੀ ਉਦਾਸੀਨ ਬਾਬਾ ਜੀ ਮਠ ਵਿਖੇ ਸ਼੍ਰੀ ਪੰਚ ਪਰਮੇਸ਼ਵਰ ਸ਼੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਨਿਰਵਾਣ (ਮੁੱਖ ਦਫ਼ਤਰ ਕੋੜਾਂਚ,…

    Leave a Reply

    Your email address will not be published. Required fields are marked *