ਵਾਰਡ ਨੰ 85 ਦਾ ਵਿਕਾਸ ਅਤੇ ਲੋਕਾਂ ਦੀ ਤੰਦਰੁਸਤੀ ਮੇਰੀ ਤਰਜੀਹ : ਭਾਜਪਾ ਉਮੀਦਵਾਰ ਸੋਨੀਆ ਚਾਵਲਾ

Spread the love

 ਅੰਮ੍ਰਿਤਸਰ, 15 ਦਸੰਬਰ(ਦਿਨੇਸ਼ ਸੋਨੀ) ਹਲਕਾ ਅੰਮ੍ਰਿਤਸਰ ਪੱਛਮੀ ਦੇ ਵਾਰਡ ਨੰਬਰ 85 ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਯੋਗਾ ਇੰਸਟ੍ਰਕਟਰ ਅਤੇ ਉੱਘੇ ਸਮਾਜ ਸੇਵਿਕਾ ਸ੍ਰੀਮਤੀ ਸੋਨੀਆ ਚਾਵਲਾ ਪਤਨੀ ਰੋਬਿੰਦਰ ਸਿੰਘ ਚਾਵਲਾ ਪੂਰੀ ਸਰਗਰਮੀ ਨਾਲ ਆਪਣੀ ਚੋਣ ਮੁਹਿੰਮ ਨੂੰ ਚਲਾ ਰਹੇ ਹਨ। ਉਨ੍ਹਾਂ ਦੀ ਚੋਣ ਮੁਹਿੰਮ ਨੂੰ ਚਲਾਉਣ ਲਈ ਸਾਬਕਾ ਐਸ.ਪੀ. ਕੇਵਲ ਕੁਮਾਰ ਦੇ ਪੁੱਤਰ ਅਮਿਤ ਕੁਮਾਰ ਹਲਕਾ ਇੰਚਾਰਜ ਪੱਛਮੀ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸਾਬਕਾ ਕੈਬਨਿਟ ਮੰਤਰੀ ਸ਼ਵੇਤ ਮਲਿਕ, ਜਗਮੋਹਣ ਸਿੰਘ ਰਾਜੂ, ਮੰਡਲ ਪ੍ਰਧਾਨ ਮੋਹਿਤ ਵਰਮਾ, ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ, ਰਜਿੰਦਰ ਮੋਹਨ ਸਿੰਘ ਛੀਨਾ, ਗੁਰਪ੍ਰਤਾਪ ਸਿੰਘ ਟਿੱਕਾ ਆਦਿ ਪਾਰਟੀ ਦੇ ਸੀਨੀਅਰ ਲੀਡਰਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਉਨ੍ਹਾਂ ਵਾਰਡ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ ਸਮਰਥਨ ਕਰਨ ਤਾਂ ਜੋ ਵਾਰਡ ਦਾ ਸਹੀ ਅਰਥਾਂ ਵਿੱਚ ਵਿਕਾਸ ਕੀਤਾ ਜਾਵੇ। ਚੋਣ ਮੈਦਾਨ ਵਿੱਚ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਸੋਨੀਆ ਚਾਵਲਾ ਨੇ ਕਿਹਾ ਕਿ ਵਾਰਡ ਨੰਬਰ 85 ਦਾ ਵਿਕਾਸ ਪਿਛਲੇ ਲੰਮੇ ਸਮੇਂ ਤੋਂ ਰੁਕਿਆ ਪਿਆ ਹੈ ਅਤੇ ਇੱਥੋਂ ਦੇ ਵਾਸੀਆਂ ਦੀਆਂ ਜਾਇਜ਼ ਮੰਗਾਂ ਅਜੇ ਤੱਕ ਅਣਸੁਣੀਆਂ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਲ ਨਾਲ ਵਾਰਡ ਦੇ ਹਰੇਕ ਵਿਅਕਤੀ ਦੀ ਸਿਹਤ ਨੂੰ ਵਧੀਆ ਅਤੇ ਤੰਦਰੁਸਤ ਰੱਖਣ ਲਈ ਉਹ ਵਿਸ਼ੇਸ਼ ਯੋਗ ਸੈਸ਼ਨ ਲਗਾਉਣਗੇ  ਤਾਂ ਜੋ ਵਾਰਡ ਦੇ ਵਿਕਾਸ ਦੇ ਨਾਲ ਨਾਲ ਇੱਥੋਂ ਦੇ

ਨਾਗਰਿਕਾਂ ਦੀ ਸਿਹਤ ਵੀ ਨਰੋਈ ਰਹੇ। ਉਮੀਦਵਾਰ ਦੇ ਪਤੀ ਰੋਬਿੰਦਰ ਸਿੰਘ ਚਾਵਲਾ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਲੋਕਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ ਅਤੇ ਆਸ ਹੈ ਉਹ ਇਹ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਵਿੱਚ ਪਾਉਣਗੇ।

  • Related Posts

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    Leave a Reply

    Your email address will not be published. Required fields are marked *