ਡਾ. ਗੁਰਪ੍ਰੀਤ ਕੌਰ ਨੇ ਵਿਧਾਇਕ ਦੇਵ ਮਾਨ ਨਾਲ ਕੀਤਾ ਦੁੱਖ ਸਾਂਝਾ-

Spread the love

 ਨਾਭਾ, 15 ਦਸੰਬਰ( ਰਮਨ ਭਾਟੀਆ) ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਪਿਤਾ ਲਾਲ  ਸਿੰਘ ਦਾ ਬੀਤੇ ਦਿਨ ਦਿਹਾਤ ਹੋ ਗਿਆ ਸੀ ਇਸ ਦੁੱਖ ਦੀ ਘੜੀ ਵਿੱਚ ਵਿਧਾਇਕ ਦੇ ਮਾਨ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਦੁੱਖ ਸਾਂਝਾ ਕੀਤਾ ਇਸ ਮੌਕੇ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਵਿਧਾਇਕ ਦੇ ਮਾਨ ਦੇ ਪਿਤਾ ਜੀ ਨੇ ਬਹੁਤ ਸੰਘਰਸ਼ ਕੀਤਾ ਅਤੇ ਉਨਾਂ ਦੇ ਸੰਘਰਸ਼ ਸਦਕਾ ਹੀ ਅੱਜ ਉਹਨਾਂ ਦਾ ਪੁੱਤਰ ਵਿਧਾਇਕ ਬਣ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਉਹਨਾਂ ਕਿਹਾ ਕਿ ਮੈਂ ਉਸ ਸਮੇਂ ਆਉਣਾ ਸੀ ਕੁਝ ਕੰਮ ਕਾਰਨ ਨਹੀਂ ਆ ਸਕੀ ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਮੇਰੇ ਪਿਤਾ ਦੇ ਜਾਣ ਨਾਲ ਮੇਰੇ ਅਤੇ ਮੇਰੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜਿਸ ਦੀ ਪੂਰਤੀ ਕਦੇ ਵੀ ਨਹੀਂ ਹੋਵੇਗੀ ਪਰ ਅਸੀਂ ਉਹਨਾਂ ਵੱਲੋਂ ਦਿਖਾਏ ਸੱਚਾਈ ਅਤੇ ਇਮਾਨਦਾਰੀ ਦੇ ਮਾਰਗ ਤੇ ਚੱਲ ਕੇ ਅੱਗੇ ਵੱਧਦੇ ਰਹਾਂਗੇ।ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਪਤਨੀ, ਰਾਣੀ ਪ੍ਰੀਤੀ ਸਿੰਘ, ਸੁਜਾਤਾ ਚਾਵਲਾ ਪ੍ਰਧਾਨ ਨਗਰ ਕੌਂਸਲ ਨਾਭਾ, ਤਜਿੰਦਰ ਸਿੰਘ ਖਹਿਰਾ, ਸੁਖਦੇਵ ਮਾਨ ,ਧਰਮਿੰਦਰ ਸਿੰਘ ਸੁਖੇਵਾਲ ,ਪੰਕਜ ਪੱਪੂ ਸਮਾਨ ਸੇਵਕ ,ਮਨਪ੍ਰੀਤ ਸਿੰਘ ਧਾਰੋਕੀ, ਭੁਪਿੰਦਰ ਸਿੰਘ ਕੱਲੇ ਮਾਜਰੀ,

ਹਕੀਮ ਸਿੰਘ ,ਜਸਵੀਰ ਸਿੰਘ ਛਿੰਦਾ ਆਦਿ ਹਾਜ਼ਰ ਰਹੇ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *