ਸਤਲੁਜ ਦਰਿਆ ਦਾ ਪੁਲ ਭਾਰੀ ਵਾਹਨਾਂ ਲਈ ਬੰਦ  ਮਾਛੀਵਾੜਾ ਸਾਹਿਬ ਵਾਲੇ ਪਾਸੇ ਲਾਏ ਗਏ ਗਾਡਰ, ਪੁਲ ਦੀ ਖਸਤਾ ਹਾਲਤ ਕਾਰਨ ਪ੍ਰਸ਼ਾਸਨ ਨੇ ਲਿਆ ਫੈਸਲਾ

Spread the love
ਮਾਛੀਵਾੜਾ ਸਾਹਿਬ, 16 (ਜੁਲਾਈ (ਸੁੱਚਾ ਬੰਗੜ) -ਦੁਆਬਾ ਅਤੇ ਮਾਲਵਾ ਨੂੰ ਜੋੜਨ ਵਾਲੇ ਸਤਲੁਜ ਦਰਿਆ ‘ਤੇ ਬਣੇ ਪੁਲ ਨੂੰ ਪ੍ਰਸ਼ਾਸਨ ਨੇ ਅੰਤ ਭਾਰੀ ਵਾਹਨਾਂ ਲਈ ਬੰਦ ਕਰ ਦਿੱਤਾ ਹੈ। ਪੁਲ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਮਾਛੀਵਾੜਾ ਸਾਹਿਬ ਵਾਲੇ ਪਾਸਿਓਂ ਵੱਡੇ ਗਾਡਰ ਲਗਾ ਦਿੱਤੇ ਗਏ ਹਨ। ਹੁਣ ਇਸ ਪੁਲ ‘ਤੇ ਸਿਰਫ ਛੋਟੀਆਂ ਕਾਰਾਂ ਹੀ ਲੰਘ ਸਕਣਗੀਆਂ।   ਜਾਣਕਾਰੀ ਅਨੁਸਾਰ ਇਸ ਪੁਲ ਦੀ ਕਾਫੀ ਖਸਤਾ ਹਾਲਤ ਅਤੇ ਰੋਜ਼ਾਨਾ ਇਸ ਉੱਪਰੋਂ ਟਰੱਕਾਂ, ਕੈਂਟਰਾਂ ਸਮੇਤ ਵੱਡੀ ਗਿਣਤੀ ‘ਚ ਭਾਰੀ ਵਾਹਨ ਲੰਘਦੇ ਹਨ। ਪਿਛਲੇ ਕਈ ਸਾਲਾਂ ਤੋਂ ਇਹ ਪੁਲ ਖਸਤਾ ਹਾਲਤ ਵਿੱਚ ਚੱਲ ਰਿਹਾ ਹੈ। ਸਥਾਨਕ ਲੋਕ ਅਤੇ ਸਮਾਜਿਕ ਸੰਸਥਾਵਾਂ ਲਗਾਤਾਰ ਮੰਗ ਕਰ ਰਹੀਆਂ ਸਨ ਕਿ ਇਸ ਪੁਲ ਦੀ ਸਮੇਂ ਸਿਰ ਮੁਰੰਮਤ ਨਾ ਕੀਤੀ ਗਈ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।  ਸੂਤਰਾਂ ਅਨੁਸਾਰ ਪ੍ਰਸ਼ਾਸਨ ਨੇ ਪਹਿਲਾਂ ਵੀ ਕਈ ਵਾਰ ਇਸ ਪੁਲ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ, ਪਰ ਰਾਤ ਦੇ ਸਮੇਂ ਫਿਰ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਂਦੀ ਸੀ।  ਹੁਣ ਪ੍ਰਸ਼ਾਸਨ ਨੇ ਇਸ ਵਾਰ ਸਖਤੀ ਵਰਤਦੇ ਹੋਏ ਮਾਛੀਵਾੜਾ ਸਾਹਿਬ ਵਾਲੇ ਪਾਸਿਓਂ ਪੁਲ ਦੇ ਮੂੰਹ ‘ਤੇ ਉੱਚੇ ਗਾਡਰ ਲਗਾ ਦਿੱਤੇ ਹਨ। ਇਨ੍ਹਾਂ ਗਾਡਰਾਂ ਦੀ ਉਚਾਈ ਇੰਨੀ ਘੱਟ ਰੱਖੀ ਗਈ ਹੈ ਕਿ ਉਸਦੇ ਥੱਲਿਓਂ ਸਿਰਫ ਛੋਟੇ ਵਾਹਨ ਹੀ ਨਿਕਲ ਸਕਦੇ ਹਨ। ਟਰੱਕ, ਬੱਸ ਅਤੇ ਹੋਰ ਭਾਰੀ ਵਾਹਨਾਂ ਦਾ ਲੰਘਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।  ਇਸ ਫੈਸਲੇ ਤੋਂ ਬਾਅਦ ਦੁਆਬਾ ਅਤੇ ਮਾਲਵਾ ਵਿਚਕਾਰ ਆਵਾਜਾਈ ਕਰਨ ਵਾਲੇ ਡਰਾਈਵਰਾਂ ਨੂੰ ਲੰਮਾ ਚੱਕਰ ਕੱਟ ਕੇ ਜਾਣਾ ਪਵੇਗਾ। ਪਰ ਲੋਕਾਂ ਨੇ ਪ੍ਰਸ਼ਾਸਨ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ “ਜਾਨ ਹੈ ਤਾਂ ਜਹਾਨ ਹੈ। ਪੁਲ ਡਿੱਗਣ ਨਾਲੋਂ ਚੰਗਾ ਹੈ ਥੋੜਾ ਦੂਰੋਂ ਜਾਣਾ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਡਰ ਲਗਾਉਣ ਦਾ ਮਕਸਦ ਪੁਲ ਦੀ ਉਮਰ ਵਧਾਉਣਾ ਹੈ। ਹੁਣ ਇਸ ਪੁਲ ਦੀ ਤਕਨੀਕੀ ਜਾਂਚ ਕਰਵਾ ਕੇ ਜਲਦੀ ਹੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਦੋਂ ਤੱਕ ਭਾਰੀ ਵਾਹਨਾਂ ਨੂੰ ਵਿਕਲਪਕ ਰੂਟ ਵਰਤਣ ਦੀ ਸਲਾਹ ਦਿੱਤੀ ਗਈ ਹੈ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *