ਪਾਕਿਸਤਾਨ ਦੇ ਕਿਲਾ ਰੋਹਤਾਸ ਵਿਚਲੇ ਗੁਰਦੁਆਰੇ ਸਾਹਿਬਾਨ ਵਿੱਚ 77 ਸਾਲਾਂ ਬਾਅਦ ਨਿਸ਼ਾਨ ਸਾਹਿਬ ਸਥਾਪਿਤ

Spread the love

 ਬਠਿੰਡਾ, 15 ਦਸੰਬਰ (ਰਾਮ ਸਿੰਘ ਕਲਿਆਣ) ਪਾਕਿਸਤਾਨ ਦੇ ਜ਼ਿਲ੍ਹਾ ਜਿਹਲਮ ਵਿਖੇ ਇਤਿਹਾਸਕ ਰੋਹਤਾਸ ਕਿਲ੍ਹੇ ਦੇ ਅੰਦਰ ਮੌਜੂਦ ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਚੋਹਾ (ਚਸ਼ਮਾ) ਸਾਹਿਬ ਵਿਖੇ ਦੇਸ਼ ਦੀ ਵੰਡ ਤੋਂ ਬਾਅਦ ਅੱਜ ਪਹਿਲੀ ਵਾਰ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਗਏ। ਇਸ ਸੰਬੰਧੀ ਲਾਹੌਰ ਤੋਂ ਜਾਣਕਾਰੀ ਦਿੰਦਿਆ ਬਾਬਰ ਜਲੰਧਰੀ ਨੇ ਦੱਸਿਆ ਕਿ ਜਿਹਲਮ ਦੇ ਇਤਿਹਾਸਕਾਰ ਮਿਰਜ਼ਾ ਸਫਦਾਰ ਬੇਗ ਅਨੁਸਾਰ ਦੋਵੇਂ ਗੁਰਦੁਆਰਿਆਂ ਸਾਹਿਬਾਨ ਦੇ ਨਿਸ਼ਾਨ ਸਾਹਿਬ ਸਥਾਪਿਤ ਕਰਕੇ ਚੋਲੇ ਬਦਲਣ ਦੀ ਸੇਵਾ ਸੰਗਤ ਵਲੋਂ ਅਰਦਾਸ ਕਰਨ ਉਪਰੰਤ ਪੂਰਨ ਸਿੱਖ ਮਰਿਆਦਾ ਨਾਲ ਕੀਤੀ ਗਈ। ਇਸ ਮੌਕੇ ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ ਦੇ ਜਥੇ ਨੇ ਕੀਰਤਨ ਕੀਤਾ। ਇਸ ਮੌਕੇ ਧਾਰਮਿਕ ਸਮਾਗਮ ‘ਚ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਸੈਫ਼ਉੱਲ੍ਹਾ ਖੋਖਰ, ਡਿਪਟੀ ਸਕੱਤਰ ਤਨਵੀਰ ਅਹਿਮਦ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਕਟਰ ਮਿਮਪਾਲ ਸਿੰਘ, ਬਾਬਾ ਗੁਰਪਾਲ ਸਿੰਘ, ਨਿਸ਼ਾਨ ਸਾਹਿਬ ਦੀ ਸੇਵਾ ਕਰਵਾਉਣ ਵਾਲੀ ਮਨਟੀਕਾ, ਕੈਲੇਫੋਰਨੀਆ (ਯੂ. ਐੱਸ. ਏ.) ਆਧਾਰਿਤ ਸੰਸਥਾ ਰਣਜੀਤ ਨਗਾਰਾ ਦੇ ਮੁਖੀ ਡਾ: ਸਤਪ੍ਰੀਤ ਸਿੰਘ, ਸਕੱਤਰ ਰਣਜੀਤ ਸਿੰਘ, ਗੁਰਦਿਆਲ ਹਰਦਿਆਲ ਸਿੰਘ, ਕੁਲਬੀਰ ਸਿੰਘ, ਮੋਹਕਮ ਸਿੰਘ, ਅਮਰਦੀਪ ਸਿੰਘ ਹੁੰਦਲ, ਜਗਮੀਤ ਸਿੰਘ ਭਿੰਡਰ, ਪਾਕਿਸਤਾਨੀ ਪ੍ਰਤੀਨਿਧੀ ਰਾਜਾ ਹਸਨ ਵੱਕਾਰ, ਰਾਜਾ ਹੈਦਰ ਵੱਕਾਰ, ਆਰਕੀਟੈਕਟ ਅਦੀਲ ਕੁਰੈਸ਼ੀ, ਖ਼ਾਲਿਦ ਸਰਵਰ, ਸਾਦੀਆ ਡੋਗਰ, ਸੰਤੋਖ ਸਿੰਘ, ਗੁਰਬੀਰ ਸਿੰਘ, ਜਸਵੰਤ ਸਿੰਘ, ਹੀਰਾ ਸਿੰਘ, ਤਲਵਿੰਦਰ ਸਿੰਘ, ਜਨਮ ਸਿੰਘ, ਮਦਾਨ ਸਿੰਘ, ਵਿਨੋਦ ਸਿੰਘ ਡੀਗਰਾ, ਰੋਹਨ ਸਿੰਘ, ਅਮਰਜੀਤ ਸਿੰਘ, ਪ੍ਰੀਤਮ ਸਿੰਘ, ਸਤਪਾਲ ਸਿੰਘ, ਮਿਰਜ਼ਾ ਬੈਗ, ਸ਼ਾਹਿਦ ਸ਼ਬੀਰ ਆਦਿ ਸਮੇਤ ਪਿਸ਼ਾਵਰ, ਲਾਹੌਰ, ਸ੍ਰੀ ਨਨਕਾਣਾ ਸਾਹਿਬ, ਸਿਆਲਕੋਟ, ਫੈਸਲਾਬਾਦ, ਜਿਹਲਮ, ਹਸਨ ਅਬਦਾਲ ਆਦਿ ਦੀ ਸੰਗਤ ਵੀ ਹਾਜ਼ਰ

ਸੀ । ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਸਤਪ੍ਰੀਤ ਸਿੰਘ ਅਤੇ ਮਿਰਜ਼ਾ ਬੇਗ ਨੇ ਦੱਸਿਆ ਕਿ ਜਨਮ ਅਸਥਾਨ ਮਾਤਾ ਸਾਹਿਬ ਕੌਰ ਅਤੇ ਗੁਰਦੁਆਰਾ ਚੋਹਾ ਸਾਹਿਬ ਦੀ ਸੇਵਾ ਰਣਜੀਤ ਨਗਾਰਾ ਯੂ. ਐੱਸ. ਏ., ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਨਾਲ ਕੀਤੀ ਜਾ ਰਹੀ ਹੈ।

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *