ਸਰਕਾਰ ਬਦਲੀ,ਅਫਸਰਸ਼ਾਹੀ ਬਦਲੀ ਪਰ ਨਹੀ ਬਦਲੀ ਚਿੱਟਾ ਸਾਬਿਤ ਹੋਈ ਵੰਨ ਸਖੀ ਸਟਾਪ ਸੈਟਰ ਦੀ ਨਵੀ ਬਣੀ ਬਿਲਡਿੰਗ ਦੀ ਨੁਹਾਰ

Spread the love

 ਪੀ ਡਬਲਿਊ ਡੀ ਵਿਭਾਗ ਦੀ ਨਲਾਇਕੀ ਸਮਝਿਆ ਜਾਵੇ ਜਾ ਘਟੀਆ ਕਾਰਗੁਜਾਰੀ

ਮਾਮਲਾ: ਉਸਾਰੀ ਅਧੀਨ ਨਵੀ ਬਣੀ ਬਿਲਡਿੰਗ ਦਾ।

ਫਿਰੋਜ਼ਪੁਰ, 15 ਦਸੰਬਰ (ਅਸ਼ੋਕ ਭਾਰਦਵਾਜ) ਸਖੀ ਵੰਨ ਸਟਾਪ ਸੈਟਰ ਜੋ ਕਿ ਔਰਤਾਂ ਦੇ ਘਰੇਲੂ ਝਗੜੇ ਨਿਪਟਾਣ ਲਈ ਹਰ ਜਿਲਾ ਚ ਸਥਾਪਿਤ ਕੀਤੇ ਗਏ ਹਨ ਤੇ ਇਹਨਾਂ ਸੈਟਰਾਂ ਜਰੀਏ ਹੁਣ ਤੱਕ ਬਹੁਤ ਸਾਰੀਆਂ ਔਰਤਾਂ ਨੂੰ ਇਨਸਾਫ ਮਿਲ ਚੁੱਕਿਆ ਤੇ ਆਪਣੀ ਵਧੀਆਂ ਵਿਆਹੁਤਾ ਜਿੰਦਗੀ ਜੀਅ ਰਹੀਆਂ ਹਨ। ਇਸ ਲੜੀ ਤਹਿਤ ਜਿਲੇ ਫਿਰੋਜ਼ਪੁਰ ਦਾ ਵੰਨ ਸਖੀ ਸਟਾਪ ਸੈਟਰ ਜੋ ਹੁਣ ਸਿਵਲ ਹਸਪਤਾਲ ਦੀ ਜੱਚਾ ਵਿਭਾਗ ਵਿੱਚ ਚੱਲ ਰਿਹਾ ਹੈ ਤੇ ਇਸ ਸੈਟਰ ਨੂੰ ਵੱਖਰਾ ਦਫਤਰ ਦੇਣ ਦੇ ਮਕਸਦ ਨਾਲ ਪਿਛਲੀ ਸਰਕਾਰ ਵੇਲੇ ਇਸ ਸੈਟਰ ਲਈ ਨਵੀ ਬਿਲਡਿੰਗ ਦਾ ਨਿਰਮਾਣ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਮਲੇਰੀਆ ਦਫਤਰ ਦੇ ਨਾਲ ਕੀਤਾ ਗਿਆ ਹੈ ਪਰ ਬਦਕਿਸਮਤੀ ਨੂੰ ਸਰਕਾਰ ਬਦਲੀ ਪੀ ਡਬਲਿਊ ਦੇ ਕਈ ਸੀਨੀਅਰ ਅਧਿਕਾਰੀ ਬਦਲ ਗਏ ਪਰ ਇਹ ਉਸਾਰੀ ਅਧੀਨ ਬਿਲਡਿੰਗ ਦੀ ਨੁਹਾਰ ਨਹੀ ਬਦਲ ਸਕੀ ਹੁਣ ਤੱਕ ਸੂਤਰਾਂ ਦੇ ਹਵਾਲੇ ਤੋ ਪਤਾ ਲੱਗਾ ਹੈ ਕਿ ਇਹ ਬਿਲਡਿੰਗ ਦਾ ਨਿਰਮਾਣ 2019–20 ਚ ਕੀਤਾ ਗਿਆ ਸੀ ਤੇ ਤਕਰੀਬਨ ਹੁਣ ਤੱਕ ਇਸ ਬਿਲਡਿੰਗ ਤੇ 48 ਲੱਖ ਰੁਪਏ ਲੱਗ ਚੁੱਕੇ ਹਨ ਐਨੇ ਪੈਸੇ ਖਰਚਣ ਤੋ ਬਾਅਦ ਵੀ ਇਹ ਬਿਲਡਿੰਗ ਚਿੱਟਾ ਹਾਥੀ ਸਾਬਿਤ ਹੋ ਰਹੀ ਹੈ ਕਿਉਕਿ ਕਿਸੇ ਕਾਰਨਾਂ ਕਰਕੇ ਪਿਛਲੇ ਸਾਲ ਇਸ ਬਿਲਡਿੰਗ ਦਾ ਕੰਮ ਵਿਚਾਲੇ ਛੱਡ ਦਿੱਤਾ ਗਿਆ ਸੀ ਤੇ ਉਦੋ ਤੋ ਲੈ ਕੇ ਹੁਣ ਤੱਕ ਇਹ ਬਿਲਡਿੰਗ ਉਸਾਰੀ ਅਧੀਨ ਹੀ ਹੈ ਤੇ ਹੋਲੀ ਹੋਲੀ ਇਸ ਨੇ ਖੰਡਰ ਦਾ ਰੂਪ ਧਾਰਨ ਕਰ ਲੈਣਾ

ਹੈ ਜੇਕਰ ਇਸਦੇ ਅਧੂਰੇ ਪਏ ਕੰਮਾਂ ਨੂੰ ਨੇਪਰੇ ਨਾ ਚਾੜਿਆ ਗਿਆ। ਇਸ ਬਾਬਤ ਪੀ ਡਬਲਿਊ ਡੀ ਵਿਭਾਗ ਵੀ ਕੁੰਭਕਰਨੀ ਨੀਦ ਸੋ ਰਿਹਾ ਹੈ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *