ਯੁਵਕ ਨੂੰ ਅਣਜਾਣ ਯੁਵਕ ਸਕਾਰਪਿਓ ਵਿੱਚ ਚੁੱਕ  ਕੇ ਲੈ ਗਏ, 2 ਘੰਟੇ ਬਾਅਦ ਗੰਭੀਰ ਜ਼ਖਮੀ ਕਰਕੇ ਸੁੱਟ ਦਿੱਤਾ

Spread the love
ਹੁਸ਼ਿਆਰਪੁਰ,16 ਜੁਲਾਈ  (ਤਰਸੇਮ ਦੀਵਾਨਾ )- ਪਿੰਡ ਭਵਾਨੀਪੁਰ ਦੇ ਯੁਵਕ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਸਕਾਰਪੀਉ  ਵਿੱਚ ਪਾ ਕੇ ਲੈ ਜਾਇਆ ਗਿਆ, ਦੋ ਘੰਟੇ ਬਾਅਦ ਗੜਸ਼ੰਕਰ ਬੀਨੇਵਾਲ ਰੋਡ ‘ਤੇ ਸੁੱਟ ਦਿੱਤਾ ਗਿਆ। ਓਥੋਂ ਲੋਕਾਂ ਨੇ ਉਸਨੂੰ ਉਠਾ ਕੇ ਹਸਪਤਾਲ ਪੁਚਾਇਆ ਤਾਂ ਹਸਪਤਾਲ ਵਿੱਚ ਡਾਕਟਰਨ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਾਣਕਾਰੀ ਮੁਤਾਬਕ ਪਿੰਡ ਭਵਾਨੀਪੁਰ ਦਾ ਮਨਜੀਤ ਸਿੰਘ ਉਰਫ਼ ਗੰਨੀ ਪੁੱਤਰ ਦਿਲਬਾਗ ਸਿੰਘ ਆਪਣੇ ਦੋਸਤ ਸੂਰਜ ਨਿਵਾਸੀ ਅਚਲਪੁਰ ਦੇ ਨਾਲ ਮੋਟਰਸਾਈਕਲ ‘ਤੇ ਪਿੰਡ ਝੋਨੋਵਲ ਦੇ ਨੇੜੇ ਪੈਟਰੋਲ ਪੰਪ ਵੱਲ ਆ ਰਿਹਾ ਸੀ ਤਾਂ ਲਗਭਗ ਬਾਰਾਂ ਵਜੇ ਇਕ ਸਕਾਰਪਿਓ ਨੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਫਿਰ ਮਨਜੀਤ ਸਿੰਘ ਉਰਫ਼ ਗੰਨੀ ਨਾਲ ਮਾਰਪੀਟ ਕੀਤੀ ਅਤੇ ਉਠਾ ਕੇ ਗੱਡੀ ਵਿੱਚ ਪਾ ਲਿਆ। ਜਿਸ ਦੇ ਲਗਭਗ ਪੌਣੇ ਦੋ ਘੰਟੇ ਬਾਅਦ ਕਰੀਬ ਪੌਣੇ ਦੋ ਵਜੇ ਝੁੰਗੀਆਂ ਬੀਨੇਵਾਲ ਰੋਡ ‘ਤੇ ਸੁੱਟ ਦਿੱਤਾ ਗਿਆ। ਐਸ ਐਚ ਉ ਨੇ ਕਿਹਾ ਕਿ  ਤੇਜ਼ ਧਾਰ ਹਥਿਆਰਾਂ ਨਾਲ ਮਨਜੀਤ ਸਿੰਘ ਉਰਫ਼ ਗੰਨੀ ਨੂੰ ਮਾਰਿਆ ਗਿਆ ਹੈ। ਸੀਸੀਟੀਵੀ ਫੁੱਟੇਜ ਖੰਗਾਲ ਰਹੇ ਹਨ ਅਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ‘ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਕਰ ਲਿਆ ਜਾਵੇਗਾ। ਪੁਲਿਸ ਨੇ ਲਾਸ਼ ਨੂੰ ਕਬਜੇ  ਵਿੱਚ ਲੈ ਲਿਆ ਹੈ। ਸੂਚਨਾ ਮੁਤਾਬਕ ਰਾਜਾ ਉਰਫ਼ ਰਜਨ ਨੇ ਪਹਿਲਾਂ ਗੱਡੀ ਵਿੱਚ ਜਬਰਦਸਤੀ ਬਿਠਾਇਆ ਅਤੇ ਫਿਰ ਕਤਲ  ਕਰਕੇ ਝੁੰਗੀਆਂ ਬੀਨੇਵਾਲ ਰੋਡ ‘ਤੇ ਸੁੱਟ ਦਿੱਤਾ। ਰਾਜਾ ਉਰਫ਼ ਰਜਨ ਅਤੇ ਹੋਰ ਅਣਜਾਣ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਕਰਕੇ ਉਨ੍ਹਾਂ ਨੂੰ ਜਲਦੀ ਹੀ  ਗ੍ਰਿਫ਼ਤਾਰ ਕਰ ਲਿਆ ਜਾਵੇਗਾ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *