ਮਲੋਟ, 16 ਦਸੰਬਰ ( ਬਲਕਰਨ ਜਟਾਣਾ ) ਜਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਹਲਕੇ ਦਾ ਪਿੰਡ ਪੰਨੀ ਵਾਲਾ ਫੱਤਾ ਜਿਹੜਾ ਇੱਕ ਮਿੰਨੀ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਪਿੰਡ ਵਿੱਚ ਤਕਰੀਬਨ 40 ਏਕੜ ਵਿੱਚ ਬਣੀ ਅਨਾਜ ਮੰਡੀ ਜਿਥੇ ਕਣਕ, ਝੋਨਾ, ਜਾਮੁਣ ਦੀ ਮੰਡੀ ਲੱਗਦੀ ਹੈ। ਬਸ ਸਟੈਂਡ ਤੇ 250 ਦੇ ਕਰੀਬ ਦੁਕਾਨਾਂ ਹਨ ਪਿੰਡ ਨੂੰ ਚਾਰ ਸੜਕਾਂ ਮੁਕਤਸਰ ਅਬੋਹਰ, ਮਲੋਟ ਫਾਜਲਿਕਾ, ਮਿਲ ਕੇ ਚੌਕ ਬਣਾਉਂਦੀਆਂ ਹਨ ਪਿੰਡ ਵਿੱਚ ਪੈਟਰੋਲ ਪੰਪ, ਤਿੰਨ ਸੀਬੀਐਸਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੈਰਿਜ ਪੈਲਸ,ਸੀ ਜੀ ਐਮ ਕਾਲਜ,ਦੋ ਮੋਟਰਸਾਈਕਲਾਂ ਦੀਆਂ ਏਜੰਸੀਆਂ, ਤਿੰਨ ਬੈਂਕ ਹਨ ਪਰ ਫਿਰ ਵੀ ਪਿੰਡ ਅਤੇ ਆਸ ਪਾਸ ਦੇ ਲੋਕਾਂ ਨੂੰ ਮਾਲ ਮਹਿਕਮੇ ਦੇ ਕੰਮ ਅਤੇ ਹੋਰ ਨਿੱਕੇ ਮੋਟੇ ਕੰਮ ਫਾਰਮ ਭਰਵਾਉਣੇ ਜਾਂ ਟੈਸਟ ਕਰਵਾਉਣੇ, ਰਜਿਸਟਰੀਆਂ ਕਰਵਾਉਣੀਆਂ, ਪਟਵਾਰੀਆਂ ਨੂੰ ਮਿਲਣਾ ਸਭ ਕੁਝ ਮਲੋਟ ਤਹਿਸੀਲ ਜੋ ਇਥੋਂ 22 ਕਿਲੋਮੀਟਰ ਦੂਰ ਹੈ ਜਾਣਾ ਪੈਂਦਾ ਹੈ ਪਿੰਡ ਦੇ ਨਾਲ ਲੱਗਦੇ ਮਲੋਟ ਬਲਾਕ ਦੇ ਪਿੰਡ ਮੋਹਲਾਂ, ਰੱਤਾ ਟਿੱਬਾ, ਕਰਮ ਪਟੀ, ਰਾਣੀ ਵਾਲਾ, ਮਿੱਡਾ, ਬੋਦੀ ਵਾਲਾ ,ਉੜਾਂਗ, ਬਾਮ ,ਸ਼ੇਰੇ ਵਾਲਾ ,

ਤਰਖਾਣ ਵਾਲਾ ,ਸ਼ੇਰਗੜ੍ਹ, ਭਲੇਰੀਆਂ, ਲੱਕੜ ਵਾਲਾ, ਅਸਪਾਲ, ਜੋ ਪੰਨੀ ਵਾਲਾ ਫੱਤਾ ਦੇ ਬਿਲਕੁਲ ਨਜਦੀਕ ਹਨ ਅਤੇ ਮਲੋਟ ਤੋਂ ਕਾਫੀ ਦੂਰ ਹਨ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਪੰਨੀ ਵਾਲਾ ਫੱਤਾ ਨੂੰ ਸਬ ਤਹਿਸੀਲ ਬਣਾਇਆ ਜਾਵੇ ਤਾਂ ਕਿ ਸਾਰੇ ਕੰਮ ਇਥੇ ਹੀ ਹੋ ਸਕਣ ਪਿੰਡ ਪੰਨੀ ਵਾਲਾ ਫੱਤਾ ਨੂੰ ਨਗਰ ਕੌਂਸਲ ਦਾ ਦਰਜਾ ਦੇ ਕੇ ਨਗਰ ਕੌਂਸਲ ਬਣਾਈ ਜਾਵੇ, ਵੱਡੀ ਅਨਾਜ ਮੰਡੀ ਹੋਣ ਕਾਰਨ ਮੰਡੀ ਦਾ ਦਫਤਰ ਪੰਨੀ ਵਾਲਾ ਵਿਖੇ ਹੀ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਵੱਡੀ ਸਹੂਲਤ ਮਿਲ ਸਕੇ ਅਤੇ ਮੰਡੀ ਦੀ ਆਮਦਨ ਮੰਡੀ ਵਿੱਚ ਹੀ ਵਿਕਾਸ ਲਈ ਲਗਾਈ ਜਾ ਸਕੇ। ਸਰਦਾਰ ਦਿਲਬਾਗ ਸਿੰਘ ਸਰਪੰਚ ਪਿੰਡ ਪੰਨੀ ਵਾਲਾ ਫੱਤਾ ਨੇ ਕਿਹਾ ਕਿ ਪੰਨੀ ਵਾਲਾ ਪਿੰਡ ਨੂੰ ਸਬ ਤਹਿਸੀਲ ਬਨਾਉਣਾ ਅਤੀ ਜਰੂਰੀ ਹੈ ਕਿਉਂਕਿ ਸਾਰੇ ਦਫਤਰ ਸਮੇਤ ਬੀਡੀਪੀਓ ਦਫਤਰ ਮਲੋਟ ਵਿੱਚ ਹਨ ਅਤੇ ਮਲੋਟ 22 ਕਿਲੋਮੀਟਰ ਪੈਂਦਾ ਹੈ ਅਤੇ ਗਰੀਬ ਲੋਕਾਂ ਨੂੰ ਤਾਂ ਕੰਮ ਧੰਦੇ ਕਰਾਉਣੇ ਬਹੁਤ ਹੀ ਮੁਸ਼ਕਿਲ ਹਨ ਪਹਿਲਾਂ ਤਾਂ ਸਾਰੀ ਦਿਹਾੜੀ

ਮਾਰਨੀ ਪੈਂਦੀ ਹੈ ਉਪਰੋਂ ਕਿਰਾਇਆ ਭਾੜਾ ਵੀ ਲੱਗਦਾ ਹੈ। ਜਾਤੀ ਸਰਟੀਫਿਕੇਟ, ਲਾਭਪਾਤਰੀ ਫਾਰਮ, ਪੈਨਸ਼ਨ ਫਾਰਮ, ਸ਼ਗਨ ਸਕੀਮ ਫਾਰਮ, ਸਭ ਕੰਮ ਮਲੋਟ ਵਿਖੇ ਹੀ ਹੁੰਦਾ ਹੈ ਅਤੇ ਸੁਵਿਧਾ ਸੈਂਟਰ ਵੀ ਮਲੋਟ ਵਿਖੇ ਹੀ ਹੈ ਲੋਕਾਂ ਦੀ ਮੰਗ ਹੈ ਕਿ ਪੰਨੀ ਵਾਲਾ ਨੂੰ ਸਬ ਤਹਿਸੀਲ ਬਣਾਇਆ ਜਾਵੇ ਤਾਂ ਕਿ ਸਾਰੀਆਂ ਸਹੂਲਤਾਂ ਇਥੇ ਹੀ ਮਿਲ ਸਕਣ।
ਸਰਦਾਰ ਜਗਮੀਤ ਸਿੰਘ ਮਾਨ ਸਰਪੰਚ ਪਿੰਡ ਬਾਮ ਨੇ ਦੱਸਿਆ ਕਿ ਸਾਨੂੰ ਤਾਂ ਮਲੋਟ ਹੋਰ ਵੀ ਦੂਰ ਪੈਂਦਾ ਹੈ ਪਹਿਲਾਂ ਅੱਠ ਕਿਲੋਮੀਟਰ ਪੰਨੀ ਵਾਲੇ ਆਉਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ 22 ਕਿਲੋਮੀਟਰ ਮਲੋਟ ਜਾਣਾ ਪੈਂਦਾ ਹੈ ਗਰੀਬ ਲੋਕਾਂ ਨੂੰ ਤਾਂ ਬਹੁਤ ਹੀ ਮੁਸ਼ਕਿਲ ਪੇਸ਼ ਆਉਂਦੀ ਹੈ ਜੇ ਪੰਨੀ ਵਾਲਾ ਫੱਤਾ ਸਬ ਤਹਿਸੀਲ ਬਣ ਜਾਂਦੀ ਹੈ ਤਾਂ ਸਾਰੀਆਂ ਸਮੱਸਿਆਵਾਂ ਦਾ ਇੱਥੇ ਹੀ ਹੱਲ ਹੋ ਸਕਦਾ ਹੈ ।ਟਾਈਮ ਦੀ ਬਰਬਾਦੀ ਹੋਣੋ ਵੀ ਬਚ ਜਾਵੇਗੀ ਅਤੇ ਆਰਥਿਕ ਤੌਰ ਤੇ ਵੀ ਪੈਸੇ ਦੀ ਬਚਤ ਹੋਵੇਗੀ ਉਹਨਾਂ ਕਿਹਾ ਕਿ ਜਿਲੇ ਦੇ ਦੋ ਮੰਤਰੀ ਸਾਹਿਬਾਨ ਹੋਣ ਕਾਰਨ ਉਹਨਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਪੰਨੀ ਵਾਲਾ ਨੂੰ ਸਬ ਤਹਿਸੀਲ ਬਣਾਇਆ ਜਾਵੇ।
ਪਿੰਡ ਉੜਾਂਗ ਦੇ ਸਰਪੰਚ ਬੀਬਾ ਹਰਜੀਤ ਕੌਰ ਨੇ ਦੱਸਿਆ ਕਿ ਔਰਤਾਂ ਨੂੰ ਤਾਂ ਕੰਮ ਕਰਾਉਣ ਖਾਤਰ ਮਲੋਟ ਜਾਣਾ ਬੜਾ ਮੁਸ਼ਕਿਲ ਹੈ ਅਤੇ ਔਰਤਾਂ ਨੂੰ ਆਪਣੇ ਘਰ ਵਾਲਾ ਜਾਂ ਆਪਣਾ ਲੜਕਾ ਨਾਲ ਲਿਜਾਣਾ ਪੈਂਦਾ ਹੈ ਅਤੇ ਖਰਚ






