ਹਰਜੀਤ ਸਿੰਘ ਗਰੇਵਾਲ ਨੂੰ ਘੱਟ ਗਿਣਤੀਆਂ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਹੋਣ ’ਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਵੱਲੋਂ ਅਤੇ ਧਨੋਲਾ ਵਾਸੀਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ 

Spread the love
ਮਿਤੀ: 19 ਜੁਲਾਈ 2026  ਜਸਵੰਤ ਸਿੰਘ ਘੁੰਨਸ ਤਪਾ ਮੰਡੀ =ਜ਼ਿਲਾ ਬਰਨਾਲਾ ਦੇ ਧਨੋਲਾ ਦੇ ਮਾਣਯੋਗ ਆਗੂ ਸ੍ਰੀ ਹਰਜੀਤ ਸਿੰਘ ਗਰੇਵਾਲ ਨੂੰ ਘੱਟ ਗਿਣਤੀਆਂ ਕੌਮੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਸ. ਬਲਵੰਤ ਸਿੰਘ ਸਿੱਧੂ ਅਤੇ ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਪੱਤਰਕਾਰ ਭਾਈਚਾਰੇ ਵੱਲੋਂ ਦਿਲੋਂ ਬਹੁਤ-ਬਹੁਤ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਿੱਧੂ ਸਾਹਿਬ ਨੇ ਦੱਸਿਆ ਕਿ ਇਹ ਧਨੋਲਾ ਵਿੱਚ ਸਾਡੇ ਪੁਰਾਣੇ ਗੁਆਡੀ ਸਨ ਅਤੇ ਇਨਾ ਦੀ ਮਾਤਾ ਅਤੇ ਮੇਰੀ ਮਾਤਾ ਦਾ ਆਪਸ ਵਿੱਚ ਬਹੁਤ ਪਿਆਰ ਸੀ ਫਿਰ ਮੈਂ ਵੀ ਬਰਨਾਲਾ ਆ ਗਏ ਇਹ ਵੀ ਇੱਥੋਂ ਚਲੇ ਗਏ ਗਰੇਵਾਲ ਸਾਹਿਬ ਦਾ ਭਰਾ ਵੀ ਵਿਦੇਸ਼ ਵਿੱਚ ਬਡੇ ਆਉਂਦੇ ਤੇ ਬਿਰਾਜਮਾਨ ਹਨ ਉੱਨਾਂ ਨਾਲ ਮੇਰਾ ਬਹੁਤ ਪੁਰਾਣਾ ਪਿਆਰ ਹੈ ਮੈਂ ਪਾਰਟੀਬਾਜ਼ੀ ਤੋ ਉਪਰਉਠਕੇ ਉਨਾ ਦਾ ਸਵਾਗਤ ਕਰਦਾ ਹਾਂ ਸਿੱਧੂ ਸਾਹਿਬ ਨੇ ਦੱਸਿਆ ਕਿ ਮੇਰੀ ਭਤੀਜਾ ਪੀਜੀਆਈ ਮਰਨ ਕਿਨਾਰੇ ਪਿਆ ਸੀ ਪਰ ਜਦੋਂ ਇੰਨਾਂ ਨਾਲ ਮੈ ਗੱੱਲ ਕੀਤੀ ਇੰਨਾਂ ਨੇ ਸਾਡੇ ਬੱਚੇ ਦੀ ਸਾਂਭ ਸੰਭਾਲ ਕਰਵਾਈ ਅਸੀਂ ਇੰਨਾਂ ਦਾ ਅਸਾਨ ਨਹੀਂ ਭੁੱਲ ਸਕਦੇ ਜੀ ਇਸ ਮੌਕੇ ਸ. ਬਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਗੁਰੂ ਸਾਹਿਬ ਸ੍ਰੀ ਹਰਜੀਤ ਸਿੰਘ ਗਰੇਵਾਲ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਸੇਵਾ ਦੀ ਭਾਵਨਾ, ਨਿਮਰਤਾ, ਦੂਰਅੰਦੇਸ਼ੀ ਅਤੇ ਲੋਕ ਭਲਾਈ ਲਈ ਕੰਮ ਕਰਨ ਦੀ ਹੋਰ ਵੱਧ ਤਾਕਤ ਬਖ਼ਸ਼ਣ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਭਾਰਤ ਦੇ ਦੱਬੇ-ਕੁਚਲੇ, ਲੋੜਵੰਦ ਅਤੇ ਦੁਖੀ ਲੋਕਾਂ ਦੀ ਬਾਂਹ ਫੜਦਿਆਂ, ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ’ਤੇ ਚੱਲ ਕੇ ਇਨਸਾਫ਼ ਅਤੇ ਭਾਈਚਾਰੇ ਦੀ ਮਿਸਾਲ ਕਾਇਮ ਕਰਨ।ਇੱਥੇ ਇਹ ਦਸਣਜੋਗ ਹੈ ਕਿ ਇੰਨਾਂ ਦਾ ਕਾਰਜਕਾਲ ਤਿੰਨ ਸਾਲ ਦਾ ਰਹਿਣ ਵਾਲਾ ਹੈ  ਇਹ ਇਕਵਾਲ ਸਿੰਘ ਲਾਲਪੁਰਾ ਦਾ ਕਾਰਜਕਾਲ ਪੂਰਾ ਹੋਣ ਤੇ ਇਹ ਆਉਂਦਾ ਸਾਂਭਣਗੇ  ਉੱਨਾਂ ਦਾ ਸਮਾਂ ਸਮਾਪਤ ਹੋਇਆ ਹੈ ਉਨ੍ਹਾਂ ਕਿਹਾ ਕਿ ਸ੍ਰੀ ਹਰਜੀਤ ਸਿੰਘ ਗਰੇਵਾਲ ਦੀ ਇਸ ਨਿਯੁਕਤੀ ਨਾਲ ਧਨੋਲਾ ਦਾ ਮਾਣ ਵਧਿਆ ਹੈ ਅਤੇ ਉਨ੍ਹਾਂ ਨੇ ਆਪਣੇ ਸ਼ਹਿਰ ਦਾ ਨਾਮ ਉੱਚੇ ਸਿਖਰਾਂ ਤੱਕ ਪਹੁੰਚਾਇਆ ਹੈ। ਇਸ ਖੁਸ਼ੀ ਦੇ ਮੌਕੇ ’ਤੇ ਸਮੁੱਚੇ ਜ਼ਿਲ੍ਹਾ ਬਰਨਾਲਾ ਵਿੱਚ ਖੁਸ਼ੀ ਦਾ ਮਾਹੌਲ ਹੈ। ਖ਼ਾਸ ਕਰਕੇ ਧਨੋਲਾ ਦੇ ਵਾਸੀ ਬੇਹੱਦ ਖੁਸ਼ ਹਨ ਥਾ ਥਾ ਲੱਗੇ ਬੰਡੇ ਜਾ ਰਹੇ ਨੇ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹਨ ਲੋਕ ਪਾਰਟੀ ਵਾਜੀ ਤੋ ਉੱਪਰ ਉਠਕੇ ਸਵਾਗਤ ਕਰ ਰਹੇ ਹਨ ਕਿ ਉਨ੍ਹਾਂ ਦੇ ਸ਼ਹਿਰ ਨਾਲ ਸਬੰਧਤ ਇੱਕ ਆਗੂ ਨੂੰ ਅਜਿਹੀ ਮਹੱਤਵਪੂਰਨ ਜ਼ਿੰਮੇਵਾਰੀ ਮਿਲੀ ਹੈ। ਸਮੁੱਚੇ ਪੱਤਰਕਾਰ ਭਾਈਚਾਰੇ ਨੇ ਕਾਮਨਾ ਕੀਤੀ ਕਿ ਸ੍ਰੀ ਹਰਜੀਤ ਸਿੰਘ ਗਰੇਵਾਲ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ, ਸਮਰਪਣ ਅਤੇ ਲੋਕ ਹਿੱਤ ਦੀ ਭਾਵਨਾ ਨਾਲ ਨਿਭਾਉਂਦੇ ਹੋਏ ਪੰਜਾਬ ਅਤੇ ਦੇਸ਼ ਦਾ ਨਾਮ ਹੋਰ ਰੌਸ਼ਨ ਕਰਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *