ਬਾਬਾ ਬੀਰ ਸਿੰਘ ਨੌਰਾਗਾਬਾਦੀ ਜੀ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਰੋਹ ਆਯੋਜਿਤ

Spread the love
ਕਪੂਰਥਲਾ, 19 ਜੁਲਾਈ  (ਕੌੜਾ)- ਮਹਾਨ ਸ਼ਹੀਦ ਪੂਰਨ ਬ੍ਰਹਮ ਗਿਆਨੀ ਪਰਉਪਕਾਰੀ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਬੂਲਪੁਰ ਵਿਖੇ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਨਵਾਂ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ ।  ਉਪਰੰਤ ਦੀਵਾਨ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੁੰਦਰ ਦੀਵਾਨ ਸਜਾਏ ਗਏ। ਸਮਾਗਮ ਦੌਰਾਨ ਪੰਥ ਪ੍ਰਸਿੱਧ ਭਾਈ ਅਵਤਾਰ ਸਿੰਘ ਦੂਲੋਵਾਲ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਬਾਬਾ ਬੀਰ ਸਿੰਘ ਜੀ ਦੇ ਜੀਵਨ ਸੰਬੰਧੀ ਕਵੀਸ਼ਰੀ ਨਾਲ ਸੰਗਤਾਂ ਨੂੰ  ਨਿਹਾਲ ਕੀਤਾ।। ਮਹਾਨ ਸ਼ਹੀਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਜਨਮ ਦਿਹਾੜੇ ਦੇ ਸਮਾਗਮ ਦੌਰਾਨ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਲਾਹਾ ਪ੍ਰਾਪਤ ਕੀਤਾ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਸਰਵਣ ਸਿੰਘ ਚੰਦੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਚਾਹ ਪਕੌੜਿਆਂ ਤੇ ਗੁਰੂ ਕੇ  ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਤੇ ਲਖਵਿੰਦਰ ਸਿੰਘ ਮਹਿਰੋਕ, ਹਰਜਿੰਦਰ ਸਿੰਘ ਪੰਚ, ਸਾਧੂ ਸਿੰਘ ਸਾਬਕਾ ਬੀ. ਪੀ. ਈ ਓ.,ਜਸਜੀਤ ਸਿੰਘ ਲੰਬੜਦਾਰ,ਕੁੰਵਰਦੀਪ ਸਿੰਘ,ਹਰਪ੍ਰੀਤ ਸਿੰਘ ਹੈਪੀ, ਬਲਵਿੰਦਰ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਜੋਸਨ, ਮਨਦੀਪ ਸਿੰਘ ਮਿੰਟੂ, ਸੁਖਵਿੰਦਰ ਸਿੰਘ ਮਹਿਰੋਕ, ਰਾਜਬੀਰ ਸਿੰਘ, ਕੇਵਲ ਸਿੰਘ ਫੌਜੀ, ਸੁਰਜੀਤ ਸਿੰਘ, ਗੁਰਸ਼ਰਨ ਸਿੰਘ ਨੰਬਰਦਾਰ,ਹਰਨੇਕ ਸਿੰਘ ਧੰਜੂ, ਭਿੰਦਰਪਾਲ, ਗੁਰਬਿੰਦਰਪਾਲ ਸਿੰਘ, ਲਖਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਮੁੱਤੀ, ਕਮਲਜੀਤ ਸਿੰਘ,ਪਰਮਿੰਦਰ ਸਿੰਘ ਜੋਸਨ, ਮਲਕੀਤ ਸਿੰਘ ਆੜਤੀਆ,ਗੁਰਪ੍ਰੀਤ ਸਿੰਘ, ਤੇਜਿੰਦਰਪਾਲ ਸਿੰਘ,ਗੁਰਮੁਖ ਸਿੰਘ,ਦਾਰਾ ਸਿੰਘ ਪਟਵਾਰੀ,ਅਨਮੋਲਪਰੀਤ ਸਿੰਘ, ਦਵਿੰਦਰ ਸਿੰਘ ਆਦਿ ਹਾਜਰ ਸਨ।
  • Related Posts

    ਸਮੂਹ ਨਗਰ ਕੌਂਸਲਾਂ ਵਿੱਚ ਤੁਰੰਤ ਸਫ਼ਾਈ ਯਕੀਨੀ ਬਣਾਈ ਜਾਵੇ-ਡਿਪਟੀ ਕਮਿਸ਼ਨਰ ਫਿਰੋਜਪੁਰ

    Spread the love

    Spread the love ਫਿਰੋਜ਼ਪੁਰ, 23 ਜੁਲਾਈ (ਅਸ਼ੋਕ ਭਾਰਦਵਾਜ)-ਨਗਰ ਕੌਂਸਲਾਂ ਫਿਰੋਜ਼ਪੁਰ/ਜ਼ੀਰਾ/ਗੁਰੂਹਰਸਹਾਏ ਅਤੇ ਨਗਰ ਪੰਚਾਇਤ ਮਮਦੋਟ/ਮੱਖੂ/ਮੱਲਾਂਵਾਲਾ/ਤਲਵੰਡੀ ਭਾਈ/ਮੁੱਦਕੀ ਦੇ ਅਧਿਕਾਰ ਖੇਤਰ ਵਿੱਚ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਨਿਯਮਤ ਸਫਾਈ ਅਤੇ ਠੋਸ…

    ਝਾੜੂ ਰੁਕੀ ਤਾਂ ਸ਼ਹਿਰ ਰੋਇਆ; ਹੱਕਾਂ ਦੀ ਜੰਗ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਬਰਨਾਲਾ ‘ਚ ਸਫ਼ਾਈ ਕਾਮਿਆਂ ‘ਤੇ ਪੁਲਿਸ ਵੱਲੋਂ ਬਲ ਪ੍ਰਯੋਗ ਦੇ ਦੋਸ਼; ਜ਼ਖ਼ਮੀ ਮਜ਼ਦੂਰਾਂ ਦੇ ਹੱਕ ‘ਚ ਜੈਤੋ ਦੀਆਂ ਸੜਕਾਂ ‘ਤੇ ਫੁੱਟਿਆ ਰੋਸ

    Spread the love

    Spread the love ਜੈਤੋ, 23 ਜੁਲਾਈ (ਮਨਜੀਤ ਸਿੰਘ ਢੱਲਾ):=ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਪਿਛਲੇ 15 ਦਿਨਾਂ ਤੋਂ ਚੱਲ ਰਹੀ ਹੜਤਾਲ ਬੁੱਧਵਾਰ ਨੂੰ ਜੈਤੋ ਵਿੱਚ…

    Leave a Reply

    Your email address will not be published. Required fields are marked *