ਖੇਤਾਂ ਵਿੱਚ ਪਾਣੀ ਵਾਲੀਆਂ ਪਾਈਪਾਂ ਪਾਉਣ ਦੇ ਮਾਮਲੇ ਵਿੱਚ ਠੇਕੇਦਾਰ ਕਰਦੇ ਨੇ ਮਨਮਰਜੀਆਂ : ਕਿਸਾਨ

Spread the love

 ਕੀ ਪੰਜਾਬ ਸਰਕਾਰ ਦਾ ਅਕਸ ਖਰਾਬ ਕਰ ਰਹੇ ਨੇ ਮਹਿਕਮੇ ਦੇ ਅਧਿਕਾਰੀ !

ਬਠਿੰਡਾ, 16 ਦਸੰਬਰ (ਸੁਰਿੰਦਰਪਾਲ ਸਿੰਘ): ਭਾਵੇਂ ਕਿ ਪੰਜਾਬ ਸਰਕਾਰ ਇਸ ਗੱਲ ਤੇ ਜ਼ੋਰ ਲਾ ਰਹੀ ਹੈ ਕਿ ਹਰ ਕਿਸਾਨ ਦੇ ਖੇਤ ਤੱਕ ਪਾਣੀ ਪਹੁੰਚੇ ਪਰ ਲੱਗਦਾ ਅਫਸਰਸ਼ਾਹੀ ਸਰਕਾਰ ਦੇ ਹੁਕਮ ਨੂੰ ਸੁਣ ਨਹੀਂ ਰਹੀ।ਅਜਿਹਾ ਹੀ ਮਾਮਲਾ ਜਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਕਰਮਗੜ ਛਤਰਾਂ ਤੇ ਵਿਰਕ ਖੁਰਦ ਚ ਸਾਹਮਣੇ ਆਇਆ,ਜਿੱਥੇ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਪਾਈਪਾਂ ਤਾਂ ਪਈਆਂ ਗਈਆਂ ਪਰ ਇਸਦੇ ਬਾਵਜੂਦ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਇਆ।ਇਸ ਮਾਮਲੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਪਾਈਪਾਂ ਪਾਉਣ ਦਾ ਕੰਮ 20 ਨਵੰਬਰ ਤੋਂ ਸ਼ੁਰੂ ਹੋ ਗਿਆ ਸੀ ਤੇ ਹੁਣ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਪਰ ਅਜੇ ਵੀ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਨਹੀਂ ਪਹੁੰਚਿਆ ਕਿਉਂਕਿ ਠੇਕੇਦਾਰ ਮਨਮਰਜ਼ੀ ਨਾਲ ਪਾਣੀ ਵਾਲੀਆਂ ਪਾਈਪਾਂ ਪਾਈਆਂ ਹਨ ਜਦ ਕਿ ਇਹ ਐਨਾ ਲੰਮੇ ਸਮੇਂ ਦਾ ਕੰਮ ਨਹੀਂ ਸੀ। ਉਹਨਾਂ ਕਿਹਾ ਕਿ ਜੇ ਕਿਸੇ ਵੱਡੇ ਅਧਿਕਾਰੀ ਨੂੰ ਫੋਨ ਕਰਦੇ ਹਾਂ ਤਾਂ ਠੇਕੇਦਾਰ ਦੇ ਬੰਦੇ ਆ ਜਾਂਦੇ ਸਨ ਪਰ ਦੂਸਰੇ ਦਿਨ ਉਹੀ ਹਾਲ ਹੁੰਦਾ ਸੀ। ਮਨਜਿੰਦਰ ਸਿੰਘ, ਰਸ਼ਪਾਲ ਸਿੰਘ ਸੁਖਮੰਦਰ ਸਿੰਘ,ਹਰਨੇਕ ਸਿੰਘ, ਭਜਨ ਸਿੰਘ, ਸੁਖਦੇਵ ਸਿੰਘ, ਅਮਰ ਸਿੰਘ ਆਦਿ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਠੇਕੇਦਾਰ ਵੱਲੋਂ ਕੰਮ ਠੀਕ ਨਹੀਂ ਕੀਤਾ ,ਅਖੀਰ ਵਿੱਚ ਕਾਹਲ ਕਰਦੇ ਹੋਏ ਪਾਈਪਾਂ ‘ਤੇ ਮਿੱਟੀ ਪਾ ਦਿੱਤੀ,ਜਿਸ ਕਰਕੇ ਪਾਈਪਾਂ ਅਜੇ ਗਿੱਲੀਆਂ ਸਨ। ਕਿਸਾਨਾਂ ਦਾ ਕਹਿਣਾ ਹੈ ਕਿ  ਨਾ ਹੀ ਸਾਨੂੰ  ਦੱਸਿਆ ਗਿਆ ਕਿ ਪਾਈਪਾਂ ਵਿੱਚ ਪਾਣੀ ਕਦੋਂ ਛੱਡਣਾ ਹੈ ?ਜਦੋਂ ਲੰਮੇ ਸਮੇਂ ਤੋਂ ਪਾਣੀ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਨੇ ਆਪਣੇ ਖੇਤਾਂ ਲਈ ਪਾਣੀ ਛੱਡਿਆ ਤਾਂ ਪਾਈਪਾਂ ਲੀਕ ਹੋ ਗਈਆਂ ਤੇ ਪਾਣੀ ਲਈ ਬਣਾਈ ਹੋਈ ਡਿੱਗੀ ਟੁੱਟ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦਾ ਸਿੱਧਾ ਜਿੰਮੇਵਾਰ ਠੇਕੇਦਾਰ ਹੈ।  ਉਹਨਾਂ ਦੱਸਿਆ ਕਿ ਕਿਸਾਨਾਂ ਦੀਆਂ ਠੇਕੇਦਾਰ ਕਰਕੇ ਤਿੰਨ ਬਾਰੀਆਂ ਲੰਘ ਗਈਆਂ

ਜਿਸ ਕਰਕੇ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ। ਇਸ ਸਬੰਧੀ ਜਦੋਂ ਐਸਡੀਓ ਨਾਲ ਗੱਲ ਕਰਨੀ ਚਾਹੀਦੀ ਹੈ,ਉਹਨਾਂ ਨੇ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਚੱਕਿਆ। ਇਸ ਮਾਮਲੇ ਵਿੱਚ ਐਕਸੀਅਨ ਤਾਂ ਕਹਿਣਾ ਹੈ ਕਿ ਉਹ ਜਰੂਰੀ ਕੰਮ ਕਰਕੇ ਛੁੱਟੀ ਤੇ ਹਨ ਤੇ ਇਸ ਮਾਮਲੇ ਬਾਰੇ ਕੁਝ ਨਹੀਂ ਕਹਿ ਸਕਦੇ।ਇਸ ਮਾਮਲੇ ਬਾਰੇ ਜਦੋਂ ਠੇਕੇਦਾਰ ਭੁਪਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਉਹਨਾਂ ਫੋਨ ਨਹੀਂ ਚੁੱਕਿਆ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *