ਸੀ ਬੀ ਐਸ ਈ ਵਾਲੀਬਾਲ ਕਲਸਟਰ 18 ਦੀਆਂ ਤਿਆਰੀਆਂ ਮੁਕੰਮਲ

Spread the love
ਕਪੂਰਥਲਾ, 20 ਜੁਲਾਈ ( ਕੌੜਾ  ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਸੀ ਬੀ ਐਸ ਈ ਵਾਲੀਬਾਲ ਕਲਸਟਰ 18, ਅੰਡਰ 19, ਅੰਡਰ 17 ਅਤੇ ਅੰਡਰ 14 ਲੜਕੀਆਂ ਦੀ ਪ੍ਰਤਿਯੋਗਤਾ ਦਾ ਆਯੋਜਨ 23 ਜੁਲਾਈ ਤੋਂ 26 ਜੁਲਾਈ ਤੱਕ ਕੀਤਾ ਜਾ ਰਿਹਾ ਹੈ|ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਇੰਜ. ਹਰਨਿਆਮਤ ਕੌਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਰਈਆ, ਜੰਮੂ, ਟਾਂਡਾ, ਗੁਰਦਾਸਪੁਰ, ਤਰਨ ਤਾਰਨ, ਫਗਵਾੜਾ ਆਦਿ ਤੋਂ ਟੀਮਾਂ ਆ ਰਹੀਆਂ ਹਨ | ਉਨਾਂ ਦੱਸਿਆ ਕਿ ਖਿਡਾਰੀਆਂ ਲਈ ਲੋਂੜੀਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿਖੜਵਾਂ ਅੰਗ ਹਨ, ਖੇਡਾਂ ਜਿੱਥੇ ਵਿਦਿਆਰਥੀਆਂ ਨੂੰ ਸਰੀਰਕ ਪੱਖੋਂ ਮਜਬੂਤ ਬਣਾਉਂਦੀਆਂ ਹਨ, ਉਥੇ ਉਹਨਾਂ ਵਿੱਚ ਆਤਮ ਵਿਸ਼ਵਾਸ ਵੀ ਪੈਦਾ ਕਰਦੀਆਂ ਹਨ| ਉਹਨਾਂ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਕਿਹਾ ਕਿ ਹਰ ਇੱਕ ਖਿਡਾਰੀ ਨੂੰ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਇਸ ਪ੍ਰਤਿਯੋਗਿਤਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ l
  • Related Posts

    ਅੰਤਰਰਾਸ਼ਟਰੀ ਸ਼ਤਰੰਜ ਦਿਵਸ ਆਧਾਰਸ਼ਿਲਾ ਸਕੂਲ ਵਿੱਚ ਪ੍ਰਤਿਭਾ ਦਾ ਜਸ਼ਨ ਬਣ ਗਿਆ ਅਧਾਰਸ਼ਿਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਤਰੰਜ ਬੋਰਡ ‘ਤੇ ਗੂੰਜਿਆ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਬੁੱਧੀ, ਸਬਰ ਅਤੇ ਰਣਨੀਤੀ ਦਾ ਇੱਕ ਸ਼ਾਨਦਾਰ ਸੰਗਮ ਬਣ ਗਿਆ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੰਤਰਰਾਸ਼ਟਰੀ ਸ਼ਤਰੰਜ ਦਿਵਸ ਦੇ ਮੌਕੇ ਤੇ ਆਧਾਰਸ਼ਿਲਾ ਸਕੂਲ, ਅਬੋਹਰ ਵਿਖੇ ਇੱਕ ਸ਼ਾਨਦਾਰ ਓਪਨ ਸ਼ਤਰੰਜ ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ…

    ਸਿੱਖਿਆਂ, ਅਨੁਭਵ ਅਤੇ ਪ੍ਰੇਰਨਾ ਦਾ ਇੱਕ ਸ਼ਾਨਦਾਰ ਸੰਗਮ: ਸਿੱਖਿਅਕ ਦੀਪਿਕਾ ਚੋਪੜਾ ਦਾ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ਪ੍ਰੇਰਨਾਦਾਇਕ ਦੌਰਾ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ, ਖੂਈਆਂ ਸਰਵਰ ਨੇ ਉਤਸ਼ਾਹ ਅਤੇ ਪ੍ਰੇਰਨਾ ਦੇ ਇੱਕ ਵਿਸ਼ੇਸ਼ ਮਾਹੌਲ ਦਾ ਅਨੁਭਵ ਕੀਤਾ ਜਦੋਂ ਸ਼੍ਰੀਮਤੀ ਦੀਪਿਕਾ…

    Leave a Reply

    Your email address will not be published. Required fields are marked *