ਬਲਾਚੌਰ ਹਲਕੇ ‘ਚ ਸਿਆਸੀ ਨੁਮਾਇੰਦਗੀ ਲਈ ਇੱਕ ਹੀ ਸਮਾਜ ਦੇ ਦਬਦਬੇ ਕਾਰਨ ਦੂਜੇ ਸਮਾਜ ਹੋ ਰਹੇ ਅਣਗੌਲੇ-ਜਗਦੀਸ਼ ਸਿੰਘ ਰੰਧਾਵਾ 

Spread the love
ਬਲਾਚੌਰ , 22 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੀ ਸਿਆਸਤ ਵਿੱਚ ਵਿਧਾਨ ਸਭਾ ਹਲਕਾ ਬਲਾਚੌਰ ਦਾ ਕਾਫੀ ਅਹਿਮ ਮਹੱਤਵ ਹੈ ਅਤੇ ਇਸ ਹਲਕੇ ਵਿੱਚ ਸਾਰੀਆਂ ਹੀ ਬਰਾਦਰੀਆਂ ਦਾ ਹਰ ਖੇਤਰ ਵਿੱਚ ਵੱਖੋ ਵੱਖਰਾ ਯੋਗਦਾਨ ਵੀ ਹੈ ਪ੍ਰੰਤੂ ਰਾਜਨੀਤੀ ਵਿੱਚ ਜਿਆਦਾਤਰ ਇੱਕ ਬਰਾਦਰੀ ਦਾ ਹੀ ਦਬਦਬਾ ਚਲਿਆ ਆ ਰਿਹਾ ਹੈ। ਹਲਕੇ ਵਿੱਚ ਜਿੱਥੇ ਹਰ ਮੁੱਖ ਅਹੁਦੇ ‘ਤੇ ਸਿਰਫ ਇੱਕ ਹੀ ਸਮਾਜ ਦੀ ਨੁਮਾਇੰਦਗੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਭਵਿੱਖ ਵਿੱਚ ਵੀ ਅਹੁਦੇਦਾਰੀਆਂ ਨੂੰ ਲੈ ਕੇ ਇੱਕੋ ਹੀ ਸਮਾਜ ਇਸ ਦੌੜ ਵਿੱਚ ਸ਼ਾਮਿਲ ਹੋ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈਸ ਨਾਲ ਕਰਦੇ ਹੋਏ ਪਿੰਡ ਬੇਲਾ ਤਾਜੋਵਾਲ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਹਲਕੇ ਵਿੱਚ ਵਿਧਾਇਕ, ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ, ਮਾਰਕੀਟ ਕਮੇਟੀ ਦਾ ਚੇਅਰਮੈਨ, ਬਲਾਕ ਸੰਮਤੀ ਚੇਅਰਮੈਨ ਆਦਿ ਸਾਰੇ ਅਹੁਦਿਆਂ ਤੇ ਇੱਕੋ ਹੀ ਸਮਾਜ ਕਾਬਜ਼ ਹੈ ਜਦੋਂ ਕਿ ਦੂਜੇ ਭਾਈਚਾਰਿਆਂ ਦੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਭੂਮਿਕਾ ਜੀਰੋ ਹੈ। ਉਹਨਾਂ ਕਿਹਾ ਕਿ ਲੋਕਤੰਤਰ ਦੀ ਭਾਵਨਾ ਹਰ ਵਰਗ ਨੂੰ ਬਰਾਬਰ ਦੇ ਮੌਕੇ ਮਿਲਣ ਤੋਂ ਹੈ, ਜੇਕਰ ਇਸ ਸਿਸਟਮ ਵਿੱਚ ਤਬਦੀਲੀ ਨਾ ਹੋਈ ਅਤੇ ਫੈਸਲੇ ਇੱਕ ਪਾਸੜ ਰਹੇ ਤਾਂ ਦੂਜੇ ਸਮਾਜ ਵਿੱਚ ਨਿਰਾਸ਼ਾ ਤੇ ਵਿਰੋਧਤਾ ਸੁਭਾਵਿਕ ਹੈ।ਰੰਧਾਵਾ ਨੇ ਅੱਗੇ ਕਿਹਾ ਕਿ ਹਲਕਾ ਬਲਾਚੌਰ ਦੀ ਖੂਬਸੂਰਤੀ ਇਸ ਦੀ ਸਮਾਜਿਕ ਵਿਭਿੰਨਤਾ ਹੈ ਪ੍ਰੰਤੂ ਜਦੋਂ ਸਾਰੇ ਅਹੁਦੇ ਇੱਕੋ ਪਾਸੇ ਕੇਂਦਰਿਤ ਹੋ ਜਾਣ ਤਾਂ ਬਾਕੀ ਸਮਾਜ ਆਪਣੇ ਆਪ ਨੂੰ ਠਗੇ ਹੋਏ ਮਹਿਸੂਸ ਕਰਦੇ ਹਨ। ਅੱਜ ਸੜਕਾਂ, ਸਕੂਲਾਂ, ਹਸਪਤਾਲਾਂ ਤੇ ਵਿਕਾਸ ਦੇ ਹੋਰ ਕੰਮਾਂ ਲਈ ਲੋਕਾਂ ਨੂੰ ਅਕਸਰ ਇਹੀ  ਸੁਣਨ ਨੂੰ ਮਿਲਦਾ ਹੈ ਕਿ “ਤੁਹਾਡਾ ਕੋਈ ਬੰਦਾ ਉੱਪਰ ਨਹੀਂ ਹੈ”। ਉਹਨਾਂ ਕਿਹਾ ਕਿ ਇਹ ਰਵੱਈਆ ਨਾ ਸਿਰਫ ਸਮਾਜਿਕ ਭਾਈਚਾਰੇ ਨੂੰ ਕਮਜ਼ੋਰ ਕਰਦਾ ਹੈ ਸਗੋਂ ਲੋਕਤੰਤਰ ਦੇ ਮੂਲ ਸਿਧਾਂਤਾਂ ਦੇ ਵੀ ਖਿਲਾਫ ਹੈ। ਉਹਨਾਂ ਕਿਹਾ ਕਿ ਸੱਤਾ ਵਿੱਚ ਬੈਠੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਅਸੰਤੁਲਨ ਨੂੰ ਸਮਝਣ ਤੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ। ਉਹਨਾਂ ਕਿਹਾ ਕਿ ਕੋਈ ਵੀ ਭਾਈਚਾਰਾ ਕਿਸੇ ਦਾ ਵਿਰੋਧੀ ਨਹੀਂ ਹੈ ਲੇਕਿਨ ਜਦੋਂ ਵੋਟਾਂ ਵਿੱਚ ਸਭ ਦੀ ਭੂਮਿਕਾ ਬਰਾਬਰ ਹੈ ਤਾਂ ਫਿਰ ਰਾਜਨੀਤਿਕ ਅਹੁਦਿਆਂ ਵਿੱਚ ਵੀ ਹਰ ਸਮਾਜ ਦੀ ਭਾਗੀਦਾਰੀ ਲਾਜ਼ਮੀ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਸਾਰੇ ਅਹੁਦੇ ਇੱਕੋ ਸਮਾਜ ਕੋਲ ਰਹਿਣਗੇ ਤਾਂ ਦੂਜੇ ਸਮਾਜਾਂ ਦੇ ਨੌਜਵਾਨਾਂ ਵਿੱਚ ਇਹ ਸੁਨੇਹਾ ਜਾਵੇਗਾ ਕਿ ਉਹਨਾਂ ਲਈ ਕੋਈ ਥਾਂ ਨਹੀਂ ਹੈ। ਪਿਛਲੇ ਕਈ ਦਹਾਕਿਆਂ ਤੋਂ ਇਸ ਹਲਕੇ ਵਿੱਚ ਚਲੀ ਆ ਰਹੀ ਇਹ ਰੀਤ ਠੀਕ ਨਹੀਂ ਹੈ।  ਰੰਧਾਵਾ ਨੇ ਸਰਕਾਰ ਅਤੇ ਪਾਰਟੀ ਹਾਈ ਕਮਾਨ ਤੋਂ ਮੰਗ ਕੀਤੀ ਕਿ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯੁਕਤੀਆਂ ਕਰਦੇ ਸਮੇਂ ਸਮਾਜਿਕ ਸੰਤੁਲਨ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਬਲਾਚੌਰ ਹਲਕਾ ਪਿਆਰ, ਭਾਈਚਾਰਕ ਸਾਂਝ ਤੇ ਬਰਾਬਰੀ ਦੀ ਮਿਸਾਲ ਬਣ ਸਕੇ।
  • Related Posts

    ਸਫ਼ਾਈ ਸੇਵਕਾਂ ਨਾਲ ਚੱਲ ਰਿਹਾ ਵਿਵਾਦ ਖ਼ਤਮ, ਡੀਐਸਪੀ ਸਤਵੀਰ ਸਿੰਘ ਬੈਸ਼ ਸਿਸਪੈਂਡ 

    Spread the love

    Spread the loveਬਲਵੰਤ ਸਿੰਘ ਸਿੱਧੂ (ਬਰਨਾਲਾ) 24 ਜੁਲਾਈ 2026 =ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਪੁਲਿਸ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਸਰਕਾਰ…

    ਪੱਤਰਕਾਰ ਭਾਈਚਾਰੇ ਨਾਲ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਕੀਤੀ ਮੀਟਿੰਗ।

    Spread the love

    Spread the loveਤਪਾ ਮੰਡੀ 24 ਜੁਲਾਈ( ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਦੇ ਨਵੇਂ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਦਿਆਂ…

    Leave a Reply

    Your email address will not be published. Required fields are marked *