ਚੋਧਰੀ ਦਰਸ਼ਨ ਲਾਲ ਮੰਗੂਪੁਰ ਨੇ ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਦੀ ਕੀਤੀ ਨਿੰਦਾ, ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ -ਡਾਂਗਾਂ ਨਾਲ ਕੁੱਟਣ ਦੀ ਬਜਾਏ ਸਫਾਈ ਕਰਮਚਾਰੀਆਂ ਦਾ ਮਸਲਾ ਹੱਲ ਕਰੇ ਸਰਕਾਰ- ਚੋਧਰੀ ਦਰਸ਼ਨ ਲਾਲ ਮੰਗੂਪੁਰ 

Spread the love
ਬਲਾਚੌਰ ,23 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )-ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਮਨਵਾਉਣ ਦੀ ਖਾਤਰ ਸ਼ਾਂਤਮਈ ਧਰਨੇ ਤੇ ਬੈਠੇ ਸਫ਼ਾਈ ਕਰਮਚਾਰੀਆਂ ਦੀ ਆਵਾਜ਼ ਨੂੰ ਪੁਲਸੀਆ ਡੰਡੇ ਦੇ ਜ਼ੋਰ ਤੇ ਦਬਾਉਣ ਦੀ ਬਜਾਏ ਸਰਕਾਰ ਤੁਰੰਤ ਇਹਨਾਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਦਾ ਐਲਾਨ ਕਰੇ, ਨਹੀਂ ਤਾਂ ਸਫਾਈ ਕਰਮਚਾਰੀਆਂ ਦਾ ਮਾਮਲਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਹੈ ਕਿਉਂਕਿ ਪੰਜਾਬ ਕਾਂਗਰਸ ਸਫਾਈ ਕਰਮਚਾਰੀਆਂ ਤੇ ਤਸ਼ੱਦਦ ਦੀ ਨੀਤੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਚੋਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਰਦੇ ਹੋਏ ਕਿਹਾ ਕਿ ਬਰਨਾਲਾ ਵਿਖੇ ਪੁਲਿਸ ਵਲੋਂ ਸਫਾਈ ਕਰਮਚਾਰੀਆਂ ਤੇ ਕੀਤੇ ਗਏ ਲਾਠੀਚਾਰਜ* ਅਤੀ ਨਿੰਦਣਯੋਗ ਘਟਨਾ ਹੈ ਅਤੇ ਇਹ ਪੰਜਾਬ ਦੀ ਸੱਤਾਧਾਰੀ ਪਾਰਟੀ ਦੀ ਮਜ਼ਦੂਰ ਵਰਗ ਦੇ ਵਿਰੋਧੀ ਨੀਤੀ ਦਾ ਹੀ ਹਿੱਸਾ ਹੈ। ਚੋਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਥਾਨਕ ਆਪ ਸਫਾਈ ਕਰਮਚਾਰੀਆਂ ਆਗੂਆਂ ਨੇ ਇਹਨਾਂ ਸਫਾਈ ਕਰਮਚਾਰੀਆਂ ਨੂੰ ਲੋਲੀਪੋਪ ਦੇ ਕੇ ਵੋਟਾਂ ਲੈਣ ਦੀ ਖਾਤਰ ਧਰਨੇ ਤੋਂ ਉਠਾਇਆ ਸੀ ਅਤੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰੰਤੂ ਹੁਣ ਮੰਗਾਂ ਪੂਰੀਆਂ ਕਰਨ ਦੀ ਬਜਾਏ ਇਹਨਾਂ ਸਫਾਈ ਕਰਮਚਾਰੀਆਂ ਦੇ ਸਿਰ ਪਾੜੇ ਜਾ ਰਹੇ ਹਨ।ਚੋਧਰੀ ਮੰਗੂਪੁਰ ਨੇ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੇ ਵੱਡੇ ਵੱਡੇ ਢੇਰ ਚੁੱਕੇ ਜਾਣੇ ਚਾਹੀਦੇ ਹਨ ਅਤੇ ਗਰਮੀ ਦੇ ਸੀਜ਼ਨ ਦੌਰਾਨ ਬਿਮਾਰੀਆਂ ਦੇ ਫੈਲਾਓ ਦੇ ਮੱਦੇਨਜ਼ਰ ਇਹ ਜਰੂਰੀ ਵੀ ਹੈ ਕਿ ਸ਼ਹਿਰ ਵਿੱਚੋਂ ਗੰਦਗੀ ਤੁਰੰਤ ਦੂਰ ਹੋਵੇ ਪ੍ਰੰਤੂ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਕੂੜੇ ਦੇ ਢੇਰ ਚੁੱਕੇ ਜਾਣ ਲਈ ਸਫਾਈ ਕਰਮਚਾਰੀਆਂ ਨੂੰ ਭਰੋਸੇ ਵਿੱਚ ਲਵੇ। ਚੋਧਰੀ ਮੰਗੂਪੁਰ ਨੇ ਹੈਰਾਨੀ ਪ੍ਰਗਟ ਕੀਤੀ ਕਿ  ਸਫਾਈ ਕਰਮਚਾਰੀਆਂ ਦੀਆਂ ਮੰਗਾਂ ਐਨੀਆਂ ਵੱਡੀਆਂ ਵੀ ਨਹੀਂ ਹਨ ਜਿਹਨਾਂ ਨੂੰ ਸਰਕਾਰ ਮੰਨ ਕੇ ਲਾਗੂ ਨਾ ਕਰ ਸਕੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ਼ਤਿਹਾਰਬਾਜ਼ੀ ਤੇ ਕਰੋੜਾਂ ਰੁਪਏ ਖਰਚ ਕਰ ਸਕਦੀ ਹੈ ਪ੍ਰੰਤੂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਵੱਲ ਧਿਆਨ ਨਹੀਂ ਦੇ ਰਹੀ ਕਿਉਂਕਿ ਇਸ਼ਤਿਹਾਰਬਾਜ਼ੀ ਦੇ ਪੈਸੇ ਨਾਲ ਸਫਾਈ ਕਰਮਚਾਰੀਆਂ ਦੀਆਂ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ। ਚੋਧਰੀ ਮੰਗੂਪੁਰ ਨੇ ਕਿਹਾ ਕਿ ਇਹਨਾਂ ਸਫਾਈ ਕਰਮਚਾਰੀਆਂ ਵਿੱਚੋਂ ਬਹੁਤੇ ਕਰਮਚਾਰੀ ਸਿਰਫ 10000 ਪ੍ਰਤੀ ਮਹੀਨਾ ਕੰਮ ਕਰ ਰਹੇ ਹਨ,ਜਦਕਿ 10000 ਰੁਪਏ ਵਿੱਚ 10 ਦਿਨ ਵੀ ਕੱਢਣੇ ਮੁਸ਼ਕਿਲ ਹਨ। ਚੋਧਰੀ ਮੰਗੂਪੁਰ ਨੇ ਅੱਜ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਦੀ ਸਖਤ ਨਿੰਦਾ ਕਰਦੇ ਹੋਏ ਸਥਾਨਕ ਸਿਵਲ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਸਫਾਈ ਕਰਮਚਾਰੀਆਂ ਤੇ ਤਸ਼ੱਦਦ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੋਧਰੀ ਮੰਗੂਪੁਰ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਫਾਈ ਕਰਮਚਾਰੀਆਂ ਨੂੰ ਕੁੱਟਣ ਦੀ ਬਜਾਏ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਕੂੜਾ ਚੁੱਕਣ ਦੀ ਨੀਤੀ ਤੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸਰਕਾਰ ਦੇ ਕਿਸੇ ਮੰਤਰੀ ਜਾਂ ਉਚ ਅਧਿਕਾਰੀ ਵੱਲੋਂ ਸਫਾਈ ਕਰਮਚਾਰੀਆਂ ਨੂੰ ਮੀਟਿੰਗ ਲਈ ਸਮਾਂ ਦੇਣ ਦੀ ਬਜਾਏ, ਡਾਂਗਾਂ ਦਿੱਤੀਆਂ ਜਾ ਰਹੀਆਂ। ਹਨ।
  • Related Posts

    ਸਮੂਹ ਨਗਰ ਕੌਂਸਲਾਂ ਵਿੱਚ ਤੁਰੰਤ ਸਫ਼ਾਈ ਯਕੀਨੀ ਬਣਾਈ ਜਾਵੇ-ਡਿਪਟੀ ਕਮਿਸ਼ਨਰ ਫਿਰੋਜਪੁਰ

    Spread the love

    Spread the love ਫਿਰੋਜ਼ਪੁਰ, 23 ਜੁਲਾਈ (ਅਸ਼ੋਕ ਭਾਰਦਵਾਜ)-ਨਗਰ ਕੌਂਸਲਾਂ ਫਿਰੋਜ਼ਪੁਰ/ਜ਼ੀਰਾ/ਗੁਰੂਹਰਸਹਾਏ ਅਤੇ ਨਗਰ ਪੰਚਾਇਤ ਮਮਦੋਟ/ਮੱਖੂ/ਮੱਲਾਂਵਾਲਾ/ਤਲਵੰਡੀ ਭਾਈ/ਮੁੱਦਕੀ ਦੇ ਅਧਿਕਾਰ ਖੇਤਰ ਵਿੱਚ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਨਿਯਮਤ ਸਫਾਈ ਅਤੇ ਠੋਸ…

    ਝਾੜੂ ਰੁਕੀ ਤਾਂ ਸ਼ਹਿਰ ਰੋਇਆ; ਹੱਕਾਂ ਦੀ ਜੰਗ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਬਰਨਾਲਾ ‘ਚ ਸਫ਼ਾਈ ਕਾਮਿਆਂ ‘ਤੇ ਪੁਲਿਸ ਵੱਲੋਂ ਬਲ ਪ੍ਰਯੋਗ ਦੇ ਦੋਸ਼; ਜ਼ਖ਼ਮੀ ਮਜ਼ਦੂਰਾਂ ਦੇ ਹੱਕ ‘ਚ ਜੈਤੋ ਦੀਆਂ ਸੜਕਾਂ ‘ਤੇ ਫੁੱਟਿਆ ਰੋਸ

    Spread the love

    Spread the love ਜੈਤੋ, 23 ਜੁਲਾਈ (ਮਨਜੀਤ ਸਿੰਘ ਢੱਲਾ):=ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਪਿਛਲੇ 15 ਦਿਨਾਂ ਤੋਂ ਚੱਲ ਰਹੀ ਹੜਤਾਲ ਬੁੱਧਵਾਰ ਨੂੰ ਜੈਤੋ ਵਿੱਚ…

    Leave a Reply

    Your email address will not be published. Required fields are marked *