ਬਲਾਚੌਰ 23 ਜੁਲਾਈ (ਜਤਿੰਦਰਪਾਲ ਸਿੰਘ ਕਲੇਰ )- ਬਲਾਚੌਰ ਪ੍ਰਸਿੱਧ ਸਮਾਜ ਸੇਵੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਰਿੰਦਰ ਛਿੰਦਾ ਰੈਲਮਾਜਰਾ ਦੀ ਅਗਵਾਈ ਵਿਚ ਇਕ ਮੀਟਿੰਗ ਕੀਤੀ ਗਈ । ਜਿਸ ਵਿਚ ਐੈਸੀ ਸੀ ਸੈੰਲ ਦੇ ਚੇਅਰਮੈਨ ਜਿੰਦਰ ਵਿਸ਼ੇਸ਼ ਤੌਰ ਤੇ ਪਹੁੰਚੇ । ਉਨਾਂ ਨੇ ਕਲ ਸ਼ਾਤਮਈ ਢੰਗ ਨਾਲ ਰੋਸ ਜ਼ਾਹਿਰ ਕਰ ਰਹੇ ਸਫਾਈ ਕਰਮਚਾਰੀਆਂ ਤੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਕਰਮਚਾਰੀਆਂ ਨੇ ਅੰਨੇਵਾਹ ਲਾਠੀਚਾਰਜ ਕੀਤਾ। ਜਿਸਦੀ ਉਹਨਾਂ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਆਪਣੀ ਡਿਊਟੀ ਬਹੁਤ ਹੀ ਤਨਦੇਹੀ ਨਾਲ ਨਿਭਾ ਰਹੇ ਹਨ। ਜਦਕਿ ਸ਼ਹਿਰਾ ਤੇ ਕਸਬਿਆਂ ਵਿਚ ਸਫਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਮੇਨਟੇਨ ਰੱਖਿਆ ਜਾਂਦਾ । ਉਨਾਂ ਕਿਹਾ ਕਿ ਦਿੱਲੀ ਵਿਚ ਵੀ ਭਾਜਪਾ ਸਰਕਾਰ ਵਲੋਂ ਵਿਦਿਆਰਥੀਆਂ ਦੇ ਅੰਨੇਵਾਹ ਲਾਠੀਚਾਰਜ ਕੀਤਾ ਜਿਸ ਵਿਚ ਸੈਂਕੜਿਆ ਦੀ ਤਾਦਾਦ ਵਿਚ ਵਿਦਿਆਰਥੀ ਜਖਮੀ ਹੋ ਗਏ। ਉਨਾਂ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਦੀ ਮੰਗਾ ਨੂੰ ਤੁਰੰਤ
ਮੰਨੇ। ਇਸ ਮੌਕੇ ਤੇ ਰਾਮਦਾਸ ਬਲਾਕ ਪ੍ਰਧਾਨ, ਰਮੇਸ਼ ਅਤਰੀ ਸੁਰਿੰਦਰ ਕੁਮਾਰ, ਜਗਤਾਰ ਖਾਨ, ਬਲਦੇਵ ਰਾਜ ਭੋਲੇਵਾਲ, ਸੰਜੀਵ ਕੁਮਾਰ ਪ੍ਰੇਮ ਨਗਰ, ਅਵਤਾਰ ਸਿੰਘ, ਰਕੇਸ਼ ਕੁਮਾਰ , ਪਰਮਜੀਤ ਪੰਮਾ ਦੇ ਇਲਾਵਾ ਤੋ ਵੱਡੀ ਗਿਣਤੀ ਵਿੱਚ ਵਰਕਰ ਅਤੇ ਆਗੂ ਹਾਜ਼ਰ ਸਨ।






