ਬਰਨਾਲਾ ’ਚ ਸਫਾਈ ਕਰਮਚਾਰੀਆਂ ਤੇ ਕੀਤੇ ਲਾਠੀਚਾਰਜ ਦੇ  ਚੇਅਰਮੈਨ ਜਿੰਦਰ ਐਸ ਸੀ ਸੈੱਲ ਨੇ ਕੀਤੀ ਸਖਤ ਸ਼ਬਦਾ ਵਿਚ ਨਿੰਦਾ

Spread the love
 ਬਲਾਚੌਰ 23 ਜੁਲਾਈ (ਜਤਿੰਦਰਪਾਲ ਸਿੰਘ ਕਲੇਰ )-  ਬਲਾਚੌਰ  ਪ੍ਰਸਿੱਧ ਸਮਾਜ ਸੇਵੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਰਿੰਦਰ ਛਿੰਦਾ ਰੈਲਮਾਜਰਾ ਦੀ ਅਗਵਾਈ ਵਿਚ ਇਕ ਮੀਟਿੰਗ ਕੀਤੀ ਗਈ । ਜਿਸ ਵਿਚ  ਐੈਸੀ ਸੀ ਸੈੰਲ ਦੇ ਚੇਅਰਮੈਨ ਜਿੰਦਰ ਵਿਸ਼ੇਸ਼ ਤੌਰ ਤੇ ਪਹੁੰਚੇ ।  ਉਨਾਂ ਨੇ ਕਲ ਸ਼ਾਤਮਈ ਢੰਗ ਨਾਲ ਰੋਸ ਜ਼ਾਹਿਰ ਕਰ ਰਹੇ ਸਫਾਈ ਕਰਮਚਾਰੀਆਂ ਤੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਕਰਮਚਾਰੀਆਂ  ਨੇ ਅੰਨੇਵਾਹ ਲਾਠੀਚਾਰਜ ਕੀਤਾ। ਜਿਸਦੀ ਉਹਨਾਂ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ  ਆਪਣੀ ਡਿਊਟੀ ਬਹੁਤ  ਹੀ ਤਨਦੇਹੀ ਨਾਲ ਨਿਭਾ ਰਹੇ ਹਨ।  ਜਦਕਿ  ਸ਼ਹਿਰਾ ਤੇ ਕਸਬਿਆਂ ਵਿਚ ਸਫਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਮੇਨਟੇਨ ਰੱਖਿਆ  ਜਾਂਦਾ । ਉਨਾਂ ਕਿਹਾ ਕਿ ਦਿੱਲੀ ਵਿਚ ਵੀ ਭਾਜਪਾ ਸਰਕਾਰ ਵਲੋਂ  ਵਿਦਿਆਰਥੀਆਂ ਦੇ ਅੰਨੇਵਾਹ ਲਾਠੀਚਾਰਜ ਕੀਤਾ ਜਿਸ ਵਿਚ ਸੈਂਕੜਿਆ ਦੀ ਤਾਦਾਦ ਵਿਚ  ਵਿਦਿਆਰਥੀ ਜਖਮੀ ਹੋ ਗਏ।  ਉਨਾਂ ਕਿਹਾ ਕਿ ਸਰਕਾਰ  ਸਫਾਈ ਕਰਮਚਾਰੀਆਂ ਦੀ ਮੰਗਾ ਨੂੰ ਤੁਰੰਤ
 ਮੰਨੇ।  ਇਸ ਮੌਕੇ ਤੇ  ਰਾਮਦਾਸ ਬਲਾਕ ਪ੍ਰਧਾਨ, ਰਮੇਸ਼ ਅਤਰੀ ਸੁਰਿੰਦਰ ਕੁਮਾਰ, ਜਗਤਾਰ ਖਾਨ, ਬਲਦੇਵ ਰਾਜ ਭੋਲੇਵਾਲ, ਸੰਜੀਵ ਕੁਮਾਰ ਪ੍ਰੇਮ ਨਗਰ, ਅਵਤਾਰ ਸਿੰਘ, ਰਕੇਸ਼ ਕੁਮਾਰ , ਪਰਮਜੀਤ ਪੰਮਾ  ਦੇ ਇਲਾਵਾ ਤੋ ਵੱਡੀ ਗਿਣਤੀ ਵਿੱਚ ਵਰਕਰ ਅਤੇ ਆਗੂ ਹਾਜ਼ਰ ਸਨ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *