ਗੁਰਚਰਨ ਸਿੰਘ ਨਿਵਾਸੀ ਬੇਕਰਜ਼ਫੀਲਡ ਨੇ ਸਕੂਲ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ 51000 ਦਾਨ ਦਿੱਤੇ

Spread the love

 ਫ਼ਰੀਦਕੋਟ, 18 ਦਸੰਬਰ (ਵਿਪਨ ਮਿੱਤਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਂ ਕਲਾਂ ਲੜਕੇ ਵਿਖੇ ਸਟੇਟ ਐਵਾਰਡੀ ਅਧਿਆਪਕ ਖਰੈਤੀ ਲਾਲ ਸ਼ਰਮਾ ਸਟੇਟ ਐਵਾਰਡੀ  ਦੀ ਯੋਗ ਪ੍ਰੇਰਨਾ ਸਦਕਾ ਗੁਰਚਰਨ ਸਿੰਘ ਨਿਵਾਸੀ ਬੇਕਰਜ਼ਫੀਲਡ (ਅਮਰੀਕਾ) ਮੂਲ ਨਿਵਾਸੀ ਪਿੰਡ ਪੰਜਗਰਾਈਂ ਕਲਾਂ ਨੇ ਸਕੂਲ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ 51000 ( ਇਕਵੰਜਾ ਹਜਾਰ ਰੁਪਏ)  ਦੀ ਰਾਸ਼ੀ ਸਕੂਲ ਦੇ ਪਿ੍ਰੰਸੀਪਲ ਮਹਿੰਦਰ ਪਾਲ ਸਿੰਘ ਨੂੰ ਭੇਟ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਨੇ ਪਹਿਲਾਂ ਵੀ ਸਕੂਲ ਲਈ  ਮਾਇਕ ਸਹਾਇਤਾ  ਦਿੱਤੀ ਸੀ, ਜਿਸ ਨਾਲ ਸਟੇਜ ਦਾ ਨਿਰਮਾਣ ਕੀਤਾ ਅਤੇ ਸਕਲ ਅੰਦਰ ਵੱਡਾ ਆਰ.ਓ. ਲਗਾ ਕੇ ਬੱਚਿਆਂ ਦੇ ਲਈ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ  ਹੋ ਸਕਿਆ ਸੀ। ਹੁਣ ਉਨ੍ਹਾਂ ਵੱਲੋਂ ਸਕੂਲ ਨੂੰ ਦਾਨ ਦੇਣ ਸਮੇਂ ਉਨ੍ਹਾਂ ਨਾਲ ਡਾ. ਹਰਪ੍ਰੀਤ ਸਿੰਘ ਹੈਪੀ ਪੰਜਗਰਈਕਲਾਂ ਵੀ ਹਾਜ਼ਰ ਸਨ। ਇਸ ਮੌਕੇ ਸਟਾਫ ਨੇ ਇਸ ਮੌਕੇ ਦਾਨੀ ਸੱਜਣ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪਿ੍ਰੰਸੀਪਲ ਮਹਿੰਦਰ ਪਾਲ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਦਾਨ ਦਾ ਰਾਸ਼ੀ ਵਿਦਿਆਰਥੀਆਂ ਦੀ  ਸਹੂਲਤ, ਯੋਗ ਅਤੇ ਜਰੂਰਤਮੰਦ ਕਾਰਜਾਂ ਤੇ ਹੀ ਖਰਚੀ ਜਾਵੇਗੀ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *