ਖੂਬਸੂਰਤ ਇਤਿਹਾਸਿਕ ਪਲਾਂ ਨੂੰ ਦਿਲਾਂ ਵਿੱਚ ਸੰਜੋ ਕੇ ਵਾਪਸ ਪਰਤਿਆ ਰੱਤੀਰੋੜੀ-ਡੱਗੋ ਰੁਮਾਣਾ ਦਾ ਇਤਿਹਾਸਿਕ ਟੂਰ

Spread the love

 ਫਰੀਦਕੋਟ,  18 ਦਸਬੰਰ (ਵਿਪਨ ਮਿੱਤਲ)-ਡਾਇਰੈਕਟਰ ਐਸ ਸੀ ਈ ਆਰ ਟੀ, ਪੰਜਾਬ  ਦੇ ਦਿਸ਼ਾ ਨਿਰਦੇਸ਼ਾਂ ਹੇਠ, ਮਾਨਯੋਗ ਡੀਸੀ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਸੁਯੋਗ ਸਰਪ੍ਰਸਤੀ ਅਧੀਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੋੜੀ-ਡੱਗੋ ਰੁਮਾਣਾ ਵਿਖੇ ਪ੍ਰਿੰਸੀਪਲ ਮਨਿੰਦਰ ਕੌਰ ਦੀ  ਰਹਨੁਮਾਈ ਹੇਠ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਲਈ ਇਤਿਹਾਸਿਕ ਸ਼ਹਿਰ ਬਠਿੰਡਾ ਵਿਖੇ ਵਿਦਿਅਕ ਟੂਰ ਦਾ ਆਯੋਜਨ ਕਰਵਾਇਆ ਗਿਆ। ਇਸ ਦੌਰਾਨ ਅੱਠਵੀਂ ਕਲਾਸ ਇੰਚਾਰਜ ਬੰਦਨਾ ਰਾਣੀ ਨੇ  ਟੂਰ ਦਾ ਲੇਅ ਆਊਟ ਪਲਾਨ ਤਿਆਰ ਕੀਤਾ । ਜਿਸ ਅਨੁਸਾਰ, ਪਹਿਲਾਂ ਵਿਦਿਆਰਥੀਆਂ ਨੂੰ ਕਿਲਾ ਮੁਬਾਰਕ ਵਿਖੇ ਲਿਜਾ ਕੇ ਉਥੋਂ ਦੇ ਇਤਿਹਾਸਕ ਪਹਿਲੂਆਂ ਬਾਰੇ ਜਾਣੂੰ ਕਰਵਾਇਆ ਗਿਆ। ਉਨਾਂ ਦੇ ਦਰਸ਼ਨ ਕਰਵਾਏ ਗਏ। ਇੱਥੇ ਵਿਦਿਆਰਥੀਆਂ ਨੇ ਗੁਰੂ ਸਾਹਿਬ ਵੱਲੋਂ ਵਰਤਾਏ ਜਾ ਰਹੇ ਚਾਹ- ਪਾਣੀ ਦੇ ਅਤੁੱਟ ਲੰਗਰ ਦਾ ਆਨੰਦ ਮਾਣਿਆ। ਗੁਰਦੁਆਰਾ ਸ੍ਰੀ ਕਿਲਾ ਮੁਬਾਰਕ ਸਾਹਿਬ ਵਿਖੇ ਪ੍ਰਿੰਸੀਪਲ ਮੈਡਮ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚੋਂ ਵਧੀਆ ਅੰਕ ਲੈ ਕੇ ਪਾਸ ਹੋਣ ਅਤੇ ਸਕੂਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਉਪਰੰਤ,  ਸਮੁੱਚੀ ਟੀਮ ਬਠਿੰਡਾ ਦੇ  ਮਿਨੀ ਜੂ- ਕਮ- ਡੀਅਰ ਸਫਾਰੀ, ਬੀੜ ਤਲਾਬ, ਬਠਿੰਡਾ ਵਿਖੇ ਪਹੁੰਚੀ, ਜਿੱਥੇ ਵਿਦਿਆਰਥੀਆਂ ਨੇ ਖੂਬਸੂਰਤ ਮੋਰਾ ਨੂੰ ਪੈਲਾਂ ਪਾਉਂਦੇ ਵੇਖਿਆ ਤਾਂ ਦਿਲ ਗਦਗਦ ਉੱਠੇ । ਇਸ ਤੋਂ ਇਲਾਵਾ ਬਜਰੀਗਰ, ਬਲੈਕਬਕ, ਪੈਰਾਕੀਟ, ਫਰੂਟ ਬੈਟਸ ਹੋਕ ਹਾਕ ਇਲਾਂ ਸ਼ੁਤਰ ਮੁਰਗ ਇਮੂ, ਹੋਰ ਕਈ ਤਰ੍ਹਾਂ ਦੇ ਪੰਛੀਆਂ ਨੂੰ ਵੇਖ ਕੇ  ਵਿਦਿਆਰਥੀਆਂ ਦੀ ਖੁਸ਼ੀ ਦਾ ਕੋਈ ਠਿਕਾਨਾ ਨਹੀਂ ਰਿਹਾ ਅਤੇ ਉਹਨਾਂ ਨੇ ਨੇਮ ਪਲੇਟਾਂ ਤੋਂ ਇਹਨਾਂ ਪੰਛੀਆਂ ਦੇ ਨਾਮ ਵੀ  ਆਪਣੀਆਂ ਕਾਪੀਆਂ ਤੇ ਨੋਟ ਕੀਤੇ।ਇਸ ਤੋਂ ਇਲਾਵਾ ਕਈ ਤਰਾਂ ਦੇ ਜਾਨਵਰ – ਬਲੂਬੈਲ, ਮਾਂਗੂਜ, ਸਪੋਟਡ ਡੀਅਰ, ਹੋਗ ਡੀਅਰ, ਪਾਰਕੂਪਾਈਨ, ਡਵ ਲੋਂਗ-ਗੀਅਰਡ, ਹੈਜਹੋਗ( ਝਾਹਾ), ਪਾਰਟਰਿਜ ਬਰਾਉਨ, ਪਾਰਟਰਿਜ ਬਲੈਕ, ਰੈਡ ਮੁਨੀਆ, ਸੱਪਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਹਾਸਿਲ ਕਰਕੇ ਵਿਦਿਆਰਥੀਆਂ ਨੇ ਤਸੱਲੀ ਪ੍ਰਗਟਾਈ ਅਤੇ ਬੇਹਦ ਖੁਸ਼ੀ ਮਹਿਸੂਸ ਕੀਤੀ। ਇਸ ਚਿੜੀਆ ਘਰ ਵਿਖੇ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ “ਡੀਅਰ ਸਫਾਰੀ” ਸੀ ਜਿਸ ਵਿੱਚ ਵਿਦਿਆਰਥੀਆਂ ਨੇ ਸਫਰ ਕਰਕੇ ਹਿਰਨਾਂ ਦੀਆਂ ਵੱਖ ਵੱਖ ਜਾਤੀਆਂ ਅਤੇ ਪ੍ਰਜਾਤੀਆਂ ਦਾ ਅਧਿਐਨ ਕੀਤਾ-  ਜਿਵੇਂ ਹੋਗ ਡੀਅਰ, ਸਾਂਬਰ, ਹਿਮਾਲੀਅਨ ਮਸਕ ਡੀਅਰ, ਬਾਰਾ ਸਿੰਘਾ, ਬਾਰਕਿੰਗ ਡੀਅਰ, ਮੁੰਤ ਜੈਕ, ਚਿੰਨਕਾਰਾ, ਚੀਤਲ ਡੀਅਰ, ਸੰਘਾਈ, ਫੋਰ- ਹੋਰਨਡ ਐਂਟੀਲੋਪ, ਹੰਗਲ, ਮਾਊਸ ਡੀਅਰ, ਕਸ਼ਮੀਰੀ ਰੈਡ ਡੀਅਰ ਵਰਗੀਆਂ ਅਨੇਕਾਂ ਹੀ ਹਿਰਨਾਂ ਦੀਆਂ ਕਿਸਮਾਂ ਵੇਖ ਕੇ ਵਿਦਿਆਰਥੀਆਂ ਨੂੰ ਦੁਨੀਆ ਦੇ ਅਜੂਬਿਆਂ ਵਾਂਗ ਮਹਿਸੂਸ ਹੋਇਆ ਅਤੇ

ਹਰ ਕਿਸਮ/ ਜਾਤੀ ਬਾਰੇ ਲਿਖੀ ਹੋਈ ਵਿਸਥਾਰਤ ਜਾਣਕਾਰੀ ਹਾਸਿਲ ਕੀਤੀ। ਇਥੇ ਇੱਕ ਪਾਰਕ ਵਿੱਚ ਇਕ ਗੋਲ ਕਤਾਰੇ ਵਿੱਚ ਬੈਠ ਕੇ ਵਿਦਿਆਰਥੀਆਂ ਨੇ ਫਲਾਂ ਅਤੇ ਫੁੱਲਾਂ ਦਾ ਵੀ ਆਨੰਦ ਮਾਣਿਆ।ਫਿਰ ਵਿਦਿਆਰਥੀਆਂ ਨੂੰ ਜੋਗਰਸ ਪਾਰਕ ਬਠਿੰਡਾ ਵਿਖੇ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਨੱਚ ਟੱਪ ਕੇ ਖੂਬ ਮਸਤੀ ਕੀਤੀ। ਅੰਤ ਵਿੱਚ ਵਿਦਿਆਰਥੀਆਂ ਨੂੰ ਸ਼ਾਪਿੰਗ ਮਾਲ ਵਿਖੇ  ਲਿਫਟਾਂ ਅਤੇ ਐਲੀਵੇਟਰਸ ਦੀ ਵਰਤੋਂ ਕਰਕੇ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਨਾਂ ਦਾ ਕੋਈ ਲੰਮੇ ਸਮੇਂ ਦਾ ਸੁਪਨਾ ਸਾਕਾਰ ਹੋ ਗਿਆ ਹੋਵੇ। ਬਹੁਤ ਹੀ ਖੂਬਸੂਰਤ ਪਲਾਂ ਨੂੰ ਦਿਲਾਂ ਵਿੱਚ ਸੰਜੋਗ ਕੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਹਰਪ੍ਰੀਤ ਸਿੰਘ ਡੀਪੀ ਈ ਆਂਚਲ ਪਰਮਿੰਦਰ ਕੌਰ ਅਤੇ ਬੰਧਨਾ ਰਾਣੀ ਵਾਪਸ ਸਕੂਲ ਵਿੱਚ ਪਰਤੇ ਅਤੇ ਸਿੱਖਿਆ ਵਿਭਾਗ ਦਾ ਇਸ ਤਰ੍ਹਾਂ ਦੇ ਵਿਦਿਅਕ, ਇਤਿਹਾਸਕ ਅਤੇ ਮਨੋਰੰਜਨ ਭਰਪੂਰ ਟੂਰ ਕਰਵਾ ਕਿ ਗਿਆਨ ਵਿੱਚ ਵਾਧਾ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *