ਜੈਤੋ ਸ਼ਹਿਰ ਦੇ ਵਿਕਾਸ ਕਾਰਜ ਇਮਾਨਦਾਰੀ ਅਤੇ ਮਿਹਨਤ ਨਾਲ ਕਰਾਂਗੇ : ਡਾ. ਹਰੀਸ਼ ਗੋਇਲ
ਜੈਤੋ, 18 ਦਸੰਬਰ ( ਮਨਜੀਤ ਸਿੰਘ ਢੱਲਾ ) – ਅੱਜ ਸਵੇਰੇ ਗੁੱਡ ਮੋਰਨਿੰਗ ਕਲੱਬ ਵੱਲੋਂ ਨਗਰ ਕੌਂਸਲ ਜੈਤੋ ਦੇ ਨਵੇਂ ਊ ਪ੍ਰਧਾਨ ਹਰੀਸ਼ ਚੰਦਰ ਗੋਇਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਸਵੇਰੇ ਰੇਲਵੇ ਸਟੇਸ਼ਨ ਜੈਤੋ ਵਿਖੇ ਰੱਖਿਆ ਗਿਆ ਸੀ। ਜਾਣਕਾਰੀ ਅਨੁਸਾਰ ਕਲੱਬ ਪ੍ਰਧਾਨ ਸੱਤਪਾਲ ਜਿੰਦਲ ਨੇ ਆਪਣੇ ਸੰਦੇਸ਼ ਦੌਰਾਨ ਹਰੀਸ਼ ਚੰਦਰ ਜੀ ਦੇ ਪਹਿਲਾਂ ਵੀ ਸ਼ਹਿਰ ਦੀ ਭਲਾਈ ਲਈ ਕੀਤੇ ਕੰਮਾਂ ਨੂੰ ਸਲਾਹਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਜੀ ਦੀ ਅਗਵਾਈ ਹੇਠ ਜੈਤੋ ਸ਼ਹਿਰ ਨੇ ਕਈ ਵਿਕਾਸ ਕਾਰਜਾਂ ਨੂੰ ਅੱਗੇ ਵਧਾਇਆ ਜਾਵੇਗਾ ਅਧੁਰੇ ਪਏ ਵਿਕਾਸ ਕਾਰਜ ਜਲਦ ਪੂਰੇ ਕੀਤੇ ਜਾਣਗੇ । ਇਸ ਮੌਕੇ ਪ੍ਰਧਾਨ ਹਰੀਸ਼ ਚੰਦਰ ਨੇ ਇਸ ਮਾਣ ਸਨਮਾਨ ਲਈ ਗੁੱਡ ਮੋਰਨਿੰਗ ਕਲੱਬ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਸ਼ਹਿਰ ਦੀ ਸੇਵਾ ਲਈ ਹੋਰ ਪ੍ਰੇਰਿਤ ਕਰੇਗਾ ਅਤੇ ਜੋ ਸ਼ਹਿਰ ਵਾਸੀਆਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਵਾਂਗਾ। ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਅਤੇ ਸਫਾਈ ਨੂੰ ਆਪਣੀ ਪਹਿਲੀ ਤਰਜੀਹ ਦੱਸਿਆ। ਗੁੱਡ ਮਾਰਨਿੰਗ ਕਲੱਬ ਦੇ ਪ੍ਰਧਾਨ ਸਤਪਾਲ ਜਿੰਦਲ, ਗੁਰਦਰਸ਼ਨ ਅਬਰੋਲ, ਸੁਰਿੰਦਰ ਲਾਲਾ, ਓਮ ਭੂਸ਼ਨ, ਸ਼ਿਵ ਕੁਮਾਰ ਬਾਂਸਲ, ਲਵਲੀ ਬਾਂਸਲ, ਨਰੇਸ਼ ਕਾਂਸਲ, ਸੁਸ਼ੀਲ ਜਿੰਦਲ ਸ਼ੀਲਾ, ਸੁਰਿੰਦਰ ਸਚਦੇਵਾ, ਬਿੱਟੂ ਜੈਨ, ਰਾਕੇਸ਼ ਤਾਇਲ, ਦੀਪੂ ਗੋਇਲ, ਸੁਰਿੰਦਰ ਜਿੰਦਲ, ਸੋਨੂੰ ਗਰਗ ਦਬੜੀਖਾਨਾ ਵਾਲੇ, ਜਗਦੇਵ ਢੱਲਾ, ਮਨਿੰਦਰਜੀਤ ਸਿੰਘ ਸਿੱਧੂ,ਇੰਸਪੈਕਟਰ ਰਾਜੇਸ਼ ਕੁਮਾਰ, ਭਿੰਦਰ ਬਰਾੜ ਆਦਿ ਹਾਜ਼ਰ ਸਨ।