ਬਰਨਾਲਾ ਲਾਠੀਚਾਰਜ ਖ਼ਿਲਾਫ਼ ਘਨੌਰ ’ਚ ਰੋਸ਼ ਮਾਰਚ ਤੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ । ਸਫਾਈ ਸੇਵਕਾਂ ’ਤੇ ਜ਼ੁਲਮ ਕਰਨ ਵਾਲੇ ਅਧਿਕਾਰੀਆਂ ਨੂੰ ਡਿਸਮਿਸ ਕਰ ਮੰਗਾਂ ਪ੍ਰਵਾਨ ਕਰੇ ਸਰਕਾਰ- ਵਿਕਾਸ ਸ਼ਰਮਾ  ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਸਫਾਈ ਸੇਵਕਾਂ ’ਤੇ ਡੰਡੇ ਵਰਸਾਉਣਾ ਲੋਕਤੰਤਰ ਦਾ ਘਾਣ :- ਪਰਮਜੀਤ ਮਟੁ 

Spread the love
ਘਨੌਰ 26 ਜੁਲਾਈ (ਅਭਿਸ਼ੇਕ ਸੂਦ) ਘਨੌਰ ਵਿਖੇ ਭਾਜਪਾ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਬਰਨਾਲਾ ਵਿੱਚ ਸਫਾਈ ਸੇਵਕਾਂ ’ਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਬੇਰਹਿਮ ਲਾਠੀਚਾਰਜ ਦੇ ਵਿਰੋਧ ਵਿੱਚ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਤਿੱਖਾ ਰੋਸ ਪ੍ਰਗਟ ਕੀਤਾ ਗਿਆ। ਇਹ ਰੋਸ ਮਾਰਚ ਭਗਵਾਨ ਵਾਲਮੀਕਿ ਜੀ ਮੰਦਿਰ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਘਨੌਰ ਵਿਖੇ ਸਮਾਪਤ ਹੋਇਆ । ਇਸ ਮੌਕੇ ਭਾਜਪਾ ਆਗੂ ਵਿਕਾਸ ਸ਼ਰਮਾ ਵੱਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਆਪਣੀਆਂ ਜਾਇਜ਼ ਅਤੇ ਹੱਕ ਵਾਲੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਸਫਾਈ ਸੇਵਕਾਂ ’ਤੇ ਡੰਡੇ ਵਰਸਾਉਣਾ ਲੋਕਤੰਤਰ ਦੀ ਆਵਾਜ਼ ਨੂੰ ਕੁਚਲਣ ਦੇ ਬਰਾਬਰ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ’ਤੇ ਜ਼ੁਲਮ ਕਰਨ ਦਾ ਰਾਹ ਚੁਣਿਆ ਹੈ, ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ। ਅਸੀਂ ਮੰਗ ਕਰਦੇ ਹਾਂ ਕਿ ਬਰਨਾਲਾ ਵਿੱਚ ਲਾਠੀਚਾਰਜ ਲਈ ਜ਼ਿੰਮੇਵਾਰ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਸਿਰਫ਼ ਡੀਐੱਸਪੀ ਨੂੰ ਮੁਅੱਤਲ ਕਰਨਾ ਕਾਫ਼ੀ ਨਹੀਂ ਹੈ, ਸਗੋਂ ਉਸ ਨੂੰ ਵੀ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ ਅਤੇ ਇਸ ਘਟਨਾ ਵਿੱਚ ਸ਼ਾਮਲ ਹਰ ਅਧਿਕਾਰੀ ਅਤੇ ਕਰਮਚਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਸਫਾਈ ਸੇਵਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨੇ, ਉਨ੍ਹਾਂ ਦੀਆਂ ਤਨਖ਼ਾਹਾਂ ਅਤੇ ਸੇਵਾ-ਸਬੰਧੀ ਸਾਰੇ ਹੱਕ ਯਕੀਨੀ ਬਣਾਏ ਅਤੇ ਉਨ੍ਹਾਂ ਨਾਲ ਕੀਤੇ ਵਾਅਦੇ ਬਿਨਾਂ ਕਿਸੇ ਦੇਰੀ ਦੇ ਪੂਰੇ ਕਰੇ। ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਸਫਾਈ ਸੇਵਕਾਂ ਨਾਲ ਇਨਸਾਫ਼ ਨਾ ਕੀਤਾ ਗਿਆ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋਕਤੰਤਰਿਕ ਢੰਗ ਨਾਲ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਸੈਂਟਰਲ ਵਾਲਮੀਕਿ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਉਕਸੀ ਤੇ ਡਾ ਬੀ ਆਰ ਅੰਬੇਡਕਰ ਫ੍ਰੰਟ ਪੰਜਾਬ ਦੇ ਪ੍ਰਧਾਨ ਪਰਮਜੀਤ ਮੱਟੂ, ਗੁਰਪ੍ਰੀਤ ਸਿੰਘ ਸੈਦਖੇੜੀ, ਸਮੇਤ ਐਸ ਸੀ ਵਿੰਗ ਬਲੋਕ ਘਨੌਰ ਦੇ ਪ੍ਰਧਾਨ ਬਲਕਾਰ ਸਿੰਘ ਨੇ ਕਿਹਾ ਕਿ ਸਾਡਾ ਸਮਾਜ ਇਸ ਤਰਾ ਦੀ ਗੁੰਡਾ ਗਰਦੀ ਬਰਦਾਸਤ ਨਹੀਂ ਕਰੇਗਾ । ਇਸ ਮੌਕੇ ਕਮਲਜੀਤ ਸਿੰਘ ਕਾਮੀ ਕਲਾਂ ਮੰਡਲ ਪ੍ਰਧਾਨ, ਘਨੌਰ , ਰਜਨੀਸ਼ ਕੁਮਾਰ ਉਲਾਣਾ , ਹਰਪਾਲਪੁਰ ਮੰਡਲ ਪ੍ਰਧਾਨ,ਕਰਮਜੀਤ ਸਿੰਘ ਖਾਨਪੁਰ ਗੰਡਿਆਂ ( ਸਰਕਲ ਪ੍ਰਧਾਨ ਅੰਬੇਡਕਰ ਗਰੁੱਪ ) ਲਵਪ੍ਰੀਤ ਸਿੰਘ ਕਤਲਾਹਰ, ਸਤਨਾਮ ਸਿੰਘ ਸੱਤੀ ਖਾਨਪੁਰ ਰੈਲੂ, ਮੰਡਲ ਪ੍ਰਧਾਨ ਭਾਜਪਾ,ਗੰਡਾਖੇੜੀ, ਪਾਖਰ ਸਿੰਘ ਸੀਨੀਅਰ ਆਗੂ, ਗੋਲਡੀ ਸ਼ਰਮਾ ਬਠੋਣੀਆ ਜ਼ਿਲ੍ਹਾ ਮੀਤ ਪ੍ਰਧਾਨ, ਸੋਹਨ ਲਾਲ ਸਾਬਕਾ ਐਮ .ਸੀ ਘਨੌਰ, ਟੇਕ ਚੰਦ ਘਨੌਰ , ਮਦਨ ਧੀਮਾਨ, ਦਰਸ਼ਨ ਸਿੰਘ ਕੁੱਥਾ ਖੇੜੀ, ਮੰਨੂ ਹਰਪਾਲਪੁਰ , ਪ੍ਰਦੀਪ ਸੰਧਾਰਸੀ, ਸਚਿਨ ਕੁਮਾਰ, ਹਰਦੀਪ ਸਿੰਘ ਮਰਦਾਨਪੁਰ, ਕੁਲਦੀਪ ਸਿੰਘ ਨਾਰਾਇਣਗੜ੍ਹ, ਧਰਮਰਾਜ ਸਿੰਘ ਜੰਡਮੰਘੋਲੀ, ਕਿਰਨਜੀਤ ਸਿੰਘ ਮੰਡੋਲੀ, ਬਲਜੀਤ ਸਿੰਘ ਸਰਾਲਾ ਕਲਾਂ , ਬਲਵਿਦਰ ਸਿੰਘ ਸਰਾਲਾ, ਵਿਨੋਦ ਕੁਮਾਰ ਲੋਹਸਿੰਬਲੀ , ਊਧਮ ਸਿੰਘ ਰਾਮਪੁਰ , ਸੁਰਿੰਦਰ ਸਿੰਘ, ਜਿੰਮੀ ਧੀਮਾਨ , ਰਾਮਪਾਲ ਗੁਪਤਾ , ਗੁਰਪਾਲ ਸਿੰਘ ਬਰੋਲੀ ਗੁੱਜਰਾਂ , ਸ਼ਿਵਕੁਮਾਰ ਲੱਖੋਮਾਜਰਾ , ਮੇਜਰ ਸਿੰਘ ਸੇਖੂਪੁਰ , ਜਗਤਾਰ ਸਿੰਘ ਸੀਲ , ਸ਼ਿਵ ਕੁਮਾਰ , ਅਮਰੀਕ ਸਿੰਘ, ਸ਼ਿੰਦਰਪਾਲ, ਸਮੇਤ ਵੱਡੀ ਗਿਣਤੀ ਵਿੱਚ ਘਨੌਰ ਦੇ ਭਾਜਪਾ ਵਰਕਰ ਹਾਜ਼ਰ ਸਨ।
  • Related Posts

    ਕਾਠਗੜ੍ਹ ਮੋੜ ਤੋਂ ਬੱਲੋਂਵਾਲ ਸੌਂਖੜੀ ਤੱਕ 8 ਕਰੋੜ 90 ਲੱਖ ਦੀ ਲਾਗਤ ਨਾਲ ਬਣਨ ਵਾਲੀ 12 ਕਿਲੋਮੀਟਰ ਸੜਕ ਤੇ ਪੁਲਾਂ ਦੇ ਨਿਰਮਾਣ ਕਾਰਜ ਹੋਏ ਸ਼ੁਰੂ

    Spread the love

    Spread the loveਬਲਾਚੌਰ, 27 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):=ਕਾਠਗੜ੍ਹ ਮੋੜ ਤੋਂ ਲੈ ਕੇ ਬੱਲੋਂਵਾਲ ਸੌਂਖੜੀ ਕਾਲਜ ਤੇ ਯੂਨੀਵਰਸਿਟੀ ਤੱਕ ਜਾਣ ਵਾਲੀ 18 ਫੁੱਟ ਚੌੜੀ ਅਤੇ 12 ਕਿਲੋਮੀਟਰ ਲੰਬੀ ਅਹਿਮ ਸੜਕ…

    ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਵਿਖੇ ਟੇਕਿਆ ਮੱਥਾ ਵਾਲਮੀਕਿ ਭਾਈਚਾਰੇ ਨਾਲ ਮੀਟਿੰਗ ਕਰਕੇ ਸੁਣੀਆਂ ਮੁਸ਼ਕਲਾਂ, ਪਹਿਲ ਦੇ ਆਧਾਰ ‘ਤੇ ਹੱਲ ਦਾ ਦਿੱਤਾ ਭਰੋਸਾ

    Spread the love

    Spread the love ਅੰਮ੍ਰਿਤਸਰ, 27 ਜੁਲਾਈ (   ਮਨਜੀਤ ਸਿੰਘ ਸ਼ੇਰਗਿੱਲ )=ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.), ਨਵੀਂ ਦਿੱਲੀ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਸ਼ਹਿਰ ਦੇ…

    Leave a Reply

    Your email address will not be published. Required fields are marked *