ਬਾਬਾ ਕਰਨੈਲ ਦਾਸ ਜਲਾਲ ਵਾਲਿਆਂ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫਤ ਕੈਂਪ 21 ਨੂੰ

Spread the love

 ਭਗਤਾ ਭਾਈਕਾ, 18 ਦਸੰਬਰ ( ਅਵਤਾਰ ਸਿੰਘ ਮੱਲਾ )  ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੇ ਅਸ਼ੀਰਵਾਦ ਨਾਲ ਮੋਜੂਦਾ ਗੱਦੀ ਨਸ਼ੀਨ ਸ਼੍ਰੀ ਮਾਨ ਸੁਆਮੀ ਬ੍ਰਹਮਮੁਨੀ ਜੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਸ੍ਰੀ ਮਾਨ  ਬਾਬਾ ਗੰਗਾ ਰਾਮ ਜੀ ਦੇ ਯਤਨਾਂ ਸਦਕਾ ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ  253 ਵਾਂ ਅੱਖਾਂ ਦਾ ਮੁਫਤ ਲੈੰਜ ਕੈਂਪ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ (ਬਠਿੰਡਾ) ਜੋ ਕਿ ਗੁਰੂਸਰ ਬਸ ਸਟੈਡ ਉੱਪਰ ਸਥਿਤ ਹੈ ।21 ਦਸੰਬਰ ਦਿਨ ਸਨਿਚਰਵਾਰ ਨੂੰ ਲਗਾਇਆ ਜਾ ਰਿਹਾ ਹੈ ।ਇਸ ਮੌਕੇ ਬਾਬਾ ਗੰਗਾ ਰਾਮ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਚ ਕੋਟੀ ਦੇ ਡਾਕਟਰ ਰਵੀਕਾਂਤ ਬਮੋਤਰਾ ਐਮ ਐਸ ਆਈ ਸਰਜਨ , ਡਾ ਮਿਨਾਕਸ਼ੀ ਸਿੰਧੂ ਐਮ ਐਸ ਆਈ ਸਰਜਨ , ਡਾ ਸੁਪ੍ਰੀਤ ਕੋਰ ਵੱਲੌ ਮਰੀਜਾ ਦਾ ਚੈੱਕ ਅੱਪ ਕਰਕੇ ਮੁਫਤ ਦਵਾਈਆਂ ਦਿਤੀਆਂ ਜਾਣਗੀਆਂ ਅਤੇ ਆਪ੍ਰੇਸ਼ਨ ਯੋਗ ਮਰੀਜਾਂ ਦੇ ਮੁਫਤ ਲੈਂਜ ਪਾਏ ਜਾਣਗੇ ਅਤੇ ਬੇਨਤੀ ਕੀਤੀ ਮਰੀਜ ਇਸ਼ਨਾਨ ਕਰਕੇ ਸਾਫ ਕੱਪੜੇ ਪਾ ਕੇ ਆਉਣ ਅਤੇ ਆਪਣੇ ਨਾਲ ਇੱਕ ਹੀ ਵਾਰਸ ਲੈ ਕੇ ਆਉਣ ਚੈੱਕਅੱਪ ਕਰਵਾਉਣ ਵਾਲੇ ਮਰੀਜ ਆਪਣੇ ਨਾਲ ਵੋਟ ਕਾਰਡ, ਪੈਨ ਕਾਰਡ  ਅਤੇ ਅਧਾਰ ਕਾਰਡ ਦੀ ਫੋਟੋ ਸਟੈਟ ਕਾਪੀ ਅਤੇ ਘਰ ਦਾ ਫੋਨ ਨੰਬਰ ਨਾਲ ਜਰੂਰ ਲਿਖਵਾ ਕੇ ਲਿਉਣ ਬਾਬਾ ਗੰਗਾ ਰਾਮ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ੂਗਰ ਅਤੇ ਦਿਲ ਦੇ ਮਰੀਜਾ ਦੇ ਅਪ੍ਰੇਸ਼ਨ ਨਹੀ ਕੀਤੇ ਜਾਣਗੇ ਮਰੀਜਾਂ ਤੇ ਵਾਰਸਾਂ ਦੇ ਲਈ ਠਹਿਰਣ ਅਤੇ ਲੰਗਰ  ਦਾ ਅਤੁੱਟ ਪ੍ਰਬੰਧ ਕੀਤਾ

ਜਾਵੇਗਾ।  ਇਸ ਮੌਕੇ ਗੁਲਾਬ ਚੰਦ ਸਿੰਗਲਾ ਜਲਾਲ ਵਾਲੇ ਸਤੀਸ਼ ਕੁਮਾਰ ਸ਼ਰਮਾਂ ਕਲਿਆਣ ਵਾਲੇ ਅਤੇ ਸਮੁੱਚਾ ਸਟਾਫ ਹਾਜਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *